31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅਵਾਰਾ ਘੁੰਮਦੇ ਕੁੱਤਿਆਂ ਦੇ ਝੁੰਡਾਂ ਤੋਂ ਇਲਾਕਾ ਵਾਸੀ ਡਾਢੇ ਪ੍ਰੇਸ਼ਾਨ

ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ’ਚ ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਰਹਿਦਾ ਹੈ। ਇਨ੍ਹਾਂ ਆਵਾਰਾ ਕੁੱਤਿਆਂ ਵਲੋਂ ਛੋਟੇ ਬੱਚਿਆਂ ਤੇ ਪਸ਼ੂਆਂ ਦੇ ਛੋਟੇ ਬਰਸੂਟਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਲੋਕ ਕਾਫ਼ੀ ਦੁਖੀ ਹਨ।

Ad Position 21
No active advertisement
ਅਜੀਤ ਡੈਸਕ 31-10-2026
ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ’ਚ ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਰਹਿਦਾ ਹੈ। ਇਨ੍ਹਾਂ ਆਵਾਰਾ ਕੁੱਤਿਆਂ ਵਲੋਂ ਛੋਟੇ ਬੱਚਿਆਂ ਤੇ ਪਸ਼ੂਆਂ ਦੇ ਛੋਟੇ ਬਰਸੂਟਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਲੋਕ ਕਾਫ਼ੀ ਦੁਖੀ ਹਨ। ਇਸ ਮਸਲੇ ਨੂੰ ਲੈ ਕੇ ਲੋਕਾਂ ’ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕਾ ਵਾਸੀ ਮੱਖਣ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਕੁੱਤਿਆਂ ਦੇ ਕੱਟਣ ’ਤੇ ਬੇਸ਼ੱਕ ਸਰਕਾਰਾਂ ਵਲੋਂ ਸਖ਼ਤ ਕਾਨੂੰਨ ਬਣਾਉਣ ਤੋਂ ਇਲਾਵਾ ਵੱਡੇ ਜ਼ੁਰਮਾਨੇ ਰੱਖੇ ਗਏ ਹਨ। ਪਰ ਅਵਾਰਾਂ ਫ਼ਿਰਦੇ ਕੁੱਤਿਆਂ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਵਲੋਂ ਇਕ ਦੂਜੇ ਨੂੰ ਕੱਟਣ ਕਰਕੇ ਕੁੱਤਿਆਂ ਦੇ ਕੰਨਾਂ ਤੋਂ ਇਲਾਵਾ ਸ਼ਰੀਰ ਦੇ ਹੋਰ ਹਿੱਸਿਆ ’ਚ ਕੀੜੇ ਪੈ ਜਾਂਦੇ ਹਨ ਤੇ ਫ਼ਿਰ ਇਹ ਕੁੱਤੇ ਥਾਂ-ਥਾਂ ’ਤੇ ਬਿਨ੍ਹਾਂ ਇਲਾਜ ਤੋਂ ਭਟਕਦੇ ਦੇਖੇ ਜਾਂਦੇ ਹਨ । ਇਸ ਤਰ੍ਹਾਂ ਬਿਮਾਰ ਤੇ ਕੀੜੇ ਪਏ ਕੁੱਤਿਆਂ ਤੋਂ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਪੈਂਦੇ ਇਲਾਕਿਆਂ ’ਚ ਕਈ ਥਾਵਾਂ ’ਤੇ ਅਵਾਰਾ ਕੁੱਤਿਆਂ ਤੋਂ ਇਲਾਵਾ ਅਵਾਰਾ ਪਸ਼ੂ ਵੀ ਫਿਰਦੇ ਰਹਿੰਦੇ ਹਨ ਜੋ ਅਕਸਰ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਅਵਾਰਾਂ ਕੁੱਤਿਆਂ ਦੀ ਲਗਾਤਾਰ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਬਾਰੇ ਕੋਈ ਉਚਿਤ ਕਦਮ ਚੁੱਕੇ ਜਾਣ, ਜਿਸ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਿਖੇ ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਰਵਿੰਦਰ ਸਿੰਘ ਦੀ ਨਿਯੁਕਤੀ ਅਗਲੀ ਖ਼ਬਰ ਸੀ-60 ਰੇਲਵੇ ਫਾਟਕ ਦੀ ਥਾਂ ਕੇਂਦਰ ਸਰਕਾਰ 6 ਕਰੋੜ ਦੀ ਲਾਗਤ ਨਾਲ ਬਣਾਏਗੀ ਲਾਈਟ ਓਵਰਬ੍ਰਿਜ * ਹਲਕੇ ਨਾਲ ਸੰਬੰਧਿਤ ਹਰ ਕ...
Ad Position 24