30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਹਰ ਬੂਥ, ਸਰਕਲ ਤੇ ਹਲਕਾ ਪੱਧਰ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ

ਕੋਟਲੀ ਸੂਰਤ ਮੱਲ੍ਹੀ, 29 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ ਹੈ ਤੇ ਆਪਣੇ ਰਿਵਾਇਤੀ ਪੇਂਡੂ ਤੇ ਸਿੱਖ ਵੋਟ ਬੈਂਕ ਨੂੰ ਇਕੱਠਾ ਕਰਨ ਲਈ ਪੂਰੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਜਿਸ ਕਰਕੇ ਹਰ ਬੂਥ, ਸਰਕਲ ਤੇ ਹਲਕਾ ਪੱਧਰ ਦੀਆਂ ਕਮੇਟੀ ਦਾ ਗਠਿਨ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

Ad Position 21
No active advertisement
ਜਥੇਦਾਰ ਸੁੱਚਾ ਸਿੰਘ ਲੰਗਾਹ 30-10-2026
ਕੋਟਲੀ ਸੂਰਤ ਮੱਲ੍ਹੀ, 29 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਿਆ ਹੈ ਤੇ ਆਪਣੇ ਰਿਵਾਇਤੀ ਪੇਂਡੂ ਤੇ ਸਿੱਖ ਵੋਟ ਬੈਂਕ ਨੂੰ ਇਕੱਠਾ ਕਰਨ ਲਈ ਪੂਰੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਜਿਸ ਕਰਕੇ ਹਰ ਬੂਥ, ਸਰਕਲ ਤੇ ਹਲਕਾ ਪੱਧਰ ਦੀਆਂ ਕਮੇਟੀ ਦਾ ਗਠਿਨ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਭਾਵੇਂ ਕਿ ਜਦੋਂ ਤੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਹੋਂਦ ’ਚ ਆਇਆ ਹੈ। ਇਥੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਸਿੱਧੀ ਟੱਕਰ ਹੁੰਦੀ ਆਈ ਹੈ ਤੇ 2012 ’ਚ ਇਸ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਨੇ 63354 ਵੋਟ, 2017 ਵਿਚ 59191 ਵੋਟ ਤੇ 2022 ’ਚ 52089 ਵੋਟ ਪ੍ਰਾਪਤ ਕੀਤੇ ਤੇ ਬਹੁਤ ਘੱਟ ਵੋਟਾ ਨਾਲ ਕਾਂਗਰਸ ਪਾਰਟੀ ਜੇਤੂ ਰਹੀ ਹੈ। 2012 ਤੇ 2017 ’ਚ ਇਥੋ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸਨ ਤੇ 2022 ’ਚ ਰਵੀਕਰਨ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸਨ। ਇਸ ਵਾਰ ਹੋਈਆ ਸੰਸਦੀ ਚੋਣਾਂ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਤੇ ਸ਼ੋ੍ਮਣੀ ਅਕਾਲੀ ਦਲ ਤੀਸਰੇ ਨੰਬਰ ’ਤੇ ਰਿਹਾ ਸੀ ਤੇ ਜ਼ਿਮਨੀ ਚੋਣ ਦੌਰਾਨ ਸ਼ੋ੍ਮਣੀ ਅਕਾਲੀ ਦਲ ਨੇ ਖੁੱਲੇ ਤੌਰ ’ਤੇ ਆਦਮੀ ਪਾਰਟੀ ਦੀ ਹਮਾਇਤ ਕਰਕੇ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ 300 ਤੋਂ ਵਧੇਰੇ ਪਿੰਡ ਹਨ ਜਦੋਂ ਕਿ 241 ਤੋਂ ਵੱਧ ਬੂਥ ਹੋ ਗਏ ਹਨ। ਇਸ ਵਾਰ ਸੰਸਦੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 155 ਬੂਥਾਂ ਤੋਂ 100 ਤੋਂ ਘੱਟ ਵੋਟ ਮਿਲੇ ਸਨ ਜਦੋਂ ਕਿ 41 ਬੂਥਾ ਤੋਂ 200 ਤੋਂ ਘੱਟ ਤੇ 45 ਕੁ ਬੂਥਾਂ ਤੋਂ ਹੀ 200 ਤੋਂ ਵੱਧ ਵੋਟ ਮਿਲੇ ਸਨ। ਇਸ ਹਲਕੇ ਦੇ ਇੰਚਾਰਜ ਰਹੇ ਰਵੀਕਰਨ ਸਿੰਘ ਕਾਹਲੋਂ ਨੂੰ ਸ੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ’ਚੋਂ ਕੱਢਣ ਉਪਰੰਤ ਇਹ ਹਲਕਾ ਲਵਾਰਿਸ ਰਿਹਾ ਹੈ, ਜਿਸ ਕਰਕੇ ਵਿਰੋਧੀ ਪਾਰਟੀਆ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਆਪਣੇ ਵੱਲ ਖਿੱਚਣ ’ਚ ਕਾਮਯਾਬ ਰਹੀਆ ਹਨ ਜਦੋਂ ਕਿ ਕਈ ਆਗੂ ਤੇ ਵੋਟਰ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਨੂੰ ਅੰਦਰਖਾਤੇ ਦਿੱਤੀ ਗਈ ਹਮਾਇਤ ਕਰਕੇ ‘ਆਪ’ ’ਚ ਚਲੇ ਗਏ ਹਨ ਜਿਹੜੇ ਕਿ ਅਜੇ ਤੱਕ ਵਾਪਸ ਨਹੀਂ ਆ ਰਹੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਿੰਤਤ ਵੀ ਹਨ। ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਆਪਣੀ ਪਹਿਲਾ ਵਾਲੀ ਸ਼ਾਖ ਬਹਾਲ ਕਰਨ ਲਈ ਸਿਰਤੋੜ ਯਤਨ ਕਰ ਰਿਹਾ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਇਸ ਹਲਕੇ ਦੀ ਅਗਵਾਈ ਕਰ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਚੋਣਾਂ ਦੀਆਂ ਤਿਆਰੀਆਂ ਲਈ ਹਰ ਬੂਥ ’ਤੇ 11 ਮੈਂਬਰੀ ਕਮੇਟੀ, 17 ਸਰਕਲ ’ਚ 21 ਮੈਂਬਰੀ ਕਮੇਟੀਆ ਤੇ ਹਲਕਾ ਪੱਧਰੀ ਦੀਆ ਜਨਰਲ, ਐਸ.ਸੀ ਵਿੰਗ, ਬੀ.ਸੀ ਵਿੰਗ ਤੇ ਇਸਤਰੀ ਵਿੰਗ ਦੀਆਂ 51 ਮੈਂਬਰੀ ਕਮੇਟੀਆਂ ਦਾ ਗਠਿਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਇਕੱਠਾ ਕਰਨ ਲਈ ਦਿਨ ਰਾਤ ਮਿਹਨਤ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਰਾਸ਼ ਹੋ ਕੇ ਘਰਾਂ ’ਚ ਬੈਠੇ ਅਕਾਲੀ ਵਰਕਰਾਂ ਨੂੰ ਵੀ ਮੁੜ ਪਾਰਟੀ ਲਈ ਕੰਮ ਕਰਨ ਲਾਮਬੰਦ ਕੀਤਾ ਜਾ ਰਿਹਾ ਹੈ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਹਲਕੇ ਅੰਦਰ ਅਕਾਲੀ ਵਰਕਰਾ ’ਚ ਇਕ ਨਵੀਂ ਰੂਹ ਫੁੂਕਣ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਪਹਿਲਾ ਦੀ ਤਰ੍ਹਾਂ ਇਕੱਠਾ ਕਰਕੇ ਵਿਧਾਨ ਸਭਾ ਚੋਣਾ ’ਚ ਆਪਣੀ ਸ਼ਾਖ ਨੂੰ ਮੁੜ ਬਹਾਲ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ। ਇਹ ਆਉਣ ਵਾਲੇ ਦਿਨਾਂ ’ਚ ਹੀ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹ ਯਤਨ ਕਿੰਨੇ ਕੁ ਸਹਾਇਕ ਸਿੱਧ ਹੁੰਦੇ ਹਨ ਤੇ ਉਹ ਲੋਕਾਂ ਨੂੰ ਆਪਣੇ ਹੱਕ ਵਿਚ ਲਾਮਬੰਦ ਕਰਨ ’ਚ ਕਿੰਨਾ ਕੁ ਕਾਮਯਾਬ ਰਹਿੰਦਾ ਹੈ ਪਰ ਇਸ ਸਮੇਂ ਅਕਾਲੀ ਵਰਕਰਾ ’ਚ ਨਵਾਂ ਜੋਸ਼ ਭਰਨ ਦੇ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਇੰਜੀ: ਰਜਿੰਦਰ ਕੁਮਾਰ ਪਾਵਰਕਾਮ ’ਚ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਅੱਜ ਹੋਣਗੇ ਸੇਵਾ ਮੁਕਤ ਅਗਲੀ ਖ਼ਬਰ ਐਸ.ਐਸ.ਐਮ. ਕਾਲਜ ਵਲੋਂ ‘ਨੂਰ-ਏ-ਕਰਵਾ’ ਸਮਾਗਮ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ
Ad Position 24