ਚੋਰਾਂ ਵਲੋਂ ਘਰ ’ਚ ਦਾਖ਼ਲ ਹੋ ਕੇ 60 ਹਜ਼ਾਰ ਦੀ ਨਗਦੀ, ਸੋਨਾ ਤੇ ਚਾਂਦੀ ਚੋਰੀ
ਘੁਮਾਣ, 28 ਅਕਤੂਬਰ (ਬਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਪੰਡੋਰੀ ਵਿਖੇ ਚੋਰਾਂ ਵਲੋਂ ਘਰ ਵਿਚ ਦਾਖਲ ਹੋ ਕੇ 60 ਹਜਾਰ ਨਗਦੀ , ਸੋਨਾ ਤੇ ਚਾਂਦੀ ਚੋਰੀ ਕਰ ਲਈ। ਇਸ ਸਬੰਧੀ ਡਾ.
ਘੁਮਾਣ, 28 ਅਕਤੂਬਰ (ਬਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਪੰਡੋਰੀ ਵਿਖੇ ਚੋਰਾਂ ਵਲੋਂ ਘਰ ਵਿਚ ਦਾਖਲ ਹੋ ਕੇ 60 ਹਜਾਰ ਨਗਦੀ , ਸੋਨਾ ਤੇ ਚਾਂਦੀ ਚੋਰੀ ਕਰ ਲਈ। ਇਸ ਸਬੰਧੀ ਡਾ. ਰਣਧੀਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਪੰਡੋਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਗਏ ਸਨ, ਜਦ ਘਰ ਆਏ ਤਾਂ ਦੇਖਿਆ ਕਿ ਅਲਮਾਰੀਆਂ ਤੇ ਬੈਡ ’ਚ ਪਿਆ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਘਰ ’ਚੋਂ 60 ਹਜਾਰ ਰੁਪਏ, ਤਿੰਨ ਤੋਲੇ ਸੋਨਾ ਤੇ ਚਾਂਦੀ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਪਲਸਰ ਸਵਾਰ ਅਣਪਛਾਤੇ ਵਿਅਕਤੀ ਕੰਧਾਂ ਟੱਪ ਕੇ ਘਰ ਅੰਦਰ ਦਾਖਲ ਹੋਏ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਸਾਰੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਮੋਟਰਸਾਈਕਲ ‘ਤੇ ਆਏ 3 ਅਣਪਛਾਤੇ ਚੋਰ ਸੀ.ਸੀ.ਟੀ.ਵੀ ’ਚ ਕੈਦ ਹੋਏ ਹਨ। ਇਸ ਸਬੰਧੀ ਥਾਣਾ ਘੁਮਾਣ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ।