2027 ’ ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੱਡੀ ਲੀਡ ਨਾਲ ਜਿੱਤਣਗੇ-ਜਨਰਲ ਸਕੱਤਰ
ਨਰੋਟ ਜੈਮਲ ਸਿੰਘ, 27 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਸਥਿਤੀ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ । ਉਕਤ ਵਿਚਾਰ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਦਤਿਆਲ ਦੇ ਕਾਂਗਰਸ ਦੇ ਬਲਾਕ ਸਕੱਤਰ ਬਲਵਿੰਦਰ ਸਿੰਘ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਹਲਕਾ ਭੋਆ ਦੇ ਲੋਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਨਾਲ ਆਪਣੇ ਕੰਮ ਪ੍ਰਤੀ ਸਿੱਧਾ ਸੰਪਰਕ ਕਰਦੇ ਹਨ।
ਨਰੋਟ ਜੈਮਲ ਸਿੰਘ, 27 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਵਿਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਸਥਿਤੀ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ । ਉਕਤ ਵਿਚਾਰ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਦਤਿਆਲ ਦੇ ਕਾਂਗਰਸ ਦੇ ਬਲਾਕ ਸਕੱਤਰ ਬਲਵਿੰਦਰ ਸਿੰਘ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਹਲਕਾ ਭੋਆ ਦੇ ਲੋਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਨਾਲ ਆਪਣੇ ਕੰਮ ਪ੍ਰਤੀ ਸਿੱਧਾ ਸੰਪਰਕ ਕਰਦੇ ਹਨ। ਜਿਸ ਕਾਰਨ ਹਲਕਾ ਭੋਆ ਦੇ ਲੋਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵਧੇਰੇ ਪਿਆਰ ਕਰਦੇ ਹਨ ਤੇ ਆਪਣੀ ਗੱਲ ਸਾਬਕਾ ਵਿਧਾਇਕ ਜੋਗਿੰਦਰ ਪਾਲ ਨਾਲ ਆਪਣੇ ਪਰਿਵਾਰ ਵਾਂਗ ਕਰ ਲੈਂਦੇ ਹਨ, ਕਿਉਂਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਸਮਝਦੇ ਹਨ । ਜਿਸ ਕਾਰਨ ਹਲਕਾ ਭੋਆ ਦੇ ਲੋਕ ਉਨ੍ਹਾਂ ਨੂੰ ਆਪਣਾ ਮਸੀਹਾ ਸਮਝਦੇ ਹਨ । ਬਲਾਕ ਕਾਂਗਰਸ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੇ ਹਲਕਾ ਭੋਆ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਇਮਾਨਦਾਰ ਸਾਫ ਛਵੀ ਵਾਲੇ ਤੇ ਬੇਦਾਗ ਨੇਤਾ ਨੂੰ ਕਦੇ ਨਾ ਭੁੱਲਣ ਅਤੇ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਜੋਗਿੰਦਰ ਪਾਲ ਨੂੰ ਵਿਧਾਇਕ ਬਣਾ ਕੇ ਅਸੈਂਬਲੀ ਵਿਚ ਭੇਜਣ ਤਾਂ ਜੋ ਉਹ ਹਲਕੇ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਉਨ੍ਹਾਂ ਦੇ ਹੱਕਾਂ ਲਈ ਹਰ ਸੰਭਵ ਯਤਨ ਕਰਨ । ਬਲਾਕ ਸਕੱਤਰ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਦੇ ਜੋਗਿੰਦਰ ਪਾਲ ਹਲਕਾ ਭੋਆ ਤੋਂ ਕਾਂਗਰਸ ਪਾਰਟੀ ਦੇ ਨੇਤਾ ਬਣੇ ਹਨ, ਉਦੋਂ ਤੋਂ ਲੈ ਕੇ ਬਲਾਕ ਨਰੋਟ ਜੈਮਲ ਸਿੰਘ ਅਤੇ ਬਲਾਕ ਬਮਿਆਲ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਬਹੁਤ ਵੱਡੀ ਲੀਡ ਨਾਲ ਅੱਗੇ ਰਿਹਾ ਹੈ ।