ਨਰ ਸੇਵਾ ਨਾਰਾਇਣ ਸੇਵਾ ਟਰੱਸਟ ਵਲੋਂ ਸ਼ਰਧਾਲੂਆਂ ਲਈ ਮੁਫ਼ਤ ਬੱਸ ਰਵਾਨਾ
ਪਠਾਨਕੋਟ, 26 ਅਕਤੂਬਰ (ਸੰਧੂ)-ਸੁਮਨ ਚੈਰੀਟੇਬਲ ਟਰੱਸਟ ਨਰ ਸੇਵਾ ਨਾਰਾਇਣ ਸੇਵਾ ਵਲੋਂ ਪ੍ਰਧਾਨ ਰਾਜ ਚੰਚਲ ਦੀ ਦੇਖਰੇਖ ਹੇਠ ਸ਼ਰਧਾਲੂਆਂ ਨੂੰ ਮਾਤਾ ਚਿੰਤਪੁਰਨੀ, ਮਾਤਾ ਜਵਾਲਾਜੀ ਤੇ ਮਾਤਾ ਬਗਲਾਮੁਖੀ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਰਵਾਨਾ ਕੀਤੀ ਗਈ। ਮਾਡਲ ਟਾਊਨ ਸਥਿਤ ਗੁਰੂ ਨਾਨਕ ਪਾਰਕ ਨੇੜਿਓਂ ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਸ਼ਰਮਾ ਨੇ ਪੂਜਾ-ਅਰਚਨਾ ਉਪਰੰਤ ਬੱਸ ਨੂੰ ਰਵਾਨਾ ਕੀਤਾ।
ਪਠਾਨਕੋਟ, 26 ਅਕਤੂਬਰ (ਸੰਧੂ)-ਸੁਮਨ ਚੈਰੀਟੇਬਲ ਟਰੱਸਟ ਨਰ ਸੇਵਾ ਨਾਰਾਇਣ ਸੇਵਾ ਵਲੋਂ ਪ੍ਰਧਾਨ ਰਾਜ ਚੰਚਲ ਦੀ ਦੇਖਰੇਖ ਹੇਠ ਸ਼ਰਧਾਲੂਆਂ ਨੂੰ ਮਾਤਾ ਚਿੰਤਪੁਰਨੀ, ਮਾਤਾ ਜਵਾਲਾਜੀ ਤੇ ਮਾਤਾ ਬਗਲਾਮੁਖੀ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਰਵਾਨਾ ਕੀਤੀ ਗਈ। ਮਾਡਲ ਟਾਊਨ ਸਥਿਤ ਗੁਰੂ ਨਾਨਕ ਪਾਰਕ ਨੇੜਿਓਂ ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਸ਼ਰਮਾ ਨੇ ਪੂਜਾ-ਅਰਚਨਾ ਉਪਰੰਤ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਯਸ਼ਪਾਲ ਸ਼ਰਮਾ ਨੇ ਟਰੱਸਟ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਧਾਰਮਿਕ ਯਾਤਰਾ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਪ੍ਰਧਾਨ ਰਾਜ ਚੰਚਲ ਤੇ ਚੇਅਰਮੈਨ ਵਿਜੇ ਪਾਸੀ ਨੇ ਦੱਸਿਆ ਕਿ ਟਰੱਸਟ ਵਲੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਸੇਵਾ ਦਿੱਤੀ ਜਾਂਦੀ ਹੈ। ਇਸ ਮੌਕੇ ਵਿਸ਼ਾਲ ਗੰਡੋਤਰਾ, ਪੰਡਿਤ ਸੁਮਨ, ਸੋਨੂੰ ਕੁਮਾਰ, ਸ਼ੁਭ ਲਤਾ, ਆਰਤੀ, ਗੁਲਸ਼ਨ ਮਹਿਰਾ ਆਦਿ ਹਾਜ਼ਰ ਸਨ।