25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੇਵਾ ਮੁਕਤ ਪ੍ਰਿੰਸੀਪਲ ਰਾਮ ਲਭਾਇਆ ਦੱਤਾ ਮਨਾਉਣਗੇ ਆਪਣਾ 98ਵਾਂ ਜਨਮ ਦਿਨ

ਗੁਰਦਾਸਪੁਰ, 24 ਅਕਤੂਬਰ (ਅਸ਼ੋਕ ਸ਼ਰਮਾ)-ਬੁੱਧੀਜੀਵੀ ਤੇ ਸੇਵਾ ਮੁਕਤ ਪ੍ਰਿੰਸੀਪਲ ਰਾਮ ਲੁਭਾਇਆ ਦੱਤਾ ਆਪਣੇ ਸੱਜਣਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੀ ਹਾਜਰੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 27 ਅਕਤੂਬਰ ਨੂੰ ਕਲੀਚਪੁਰ ਦੇ ਖੁਸ਼ਹਾਲ ਪੈਲੇਸ ਵਿਚ ਆਪਣਾ 98ਵਾਂ ਜਨਮ ਦਿਨ ਧੂਮਧਾਮ ਨਾਲ ਮਨਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਸ਼ਸ਼ੀ ਦੱਤਾ ਵਾਸੀ ਤਾਲਿਬਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਹਿਲਾਂ ਆਪਣੇ ਜਨਮ ਦਿਨ ’ਤੇ ਸਕੂਲੀ ਵਿਦਿਆਰਥੀਆਂ, ਗਰੀਬ ਤੇ ਮੰਦਬੁੱਧੀ ਲੋਕਾਂ ਦੀ ਆਰਥਿਕ ਮਦਦ ਕਰਦੇ ਸਨ।

Ad Position 21
No active advertisement
ਸੇਵਾ ਮੁਕਤ ਪ੍ਰਿੰਸੀਪਲ ਰਾਮ ਲੁਭਾਇਆ ਦੱਤਾ 25-10-2026
ਗੁਰਦਾਸਪੁਰ, 24 ਅਕਤੂਬਰ (ਅਸ਼ੋਕ ਸ਼ਰਮਾ)-ਬੁੱਧੀਜੀਵੀ ਤੇ ਸੇਵਾ ਮੁਕਤ ਪ੍ਰਿੰਸੀਪਲ ਰਾਮ ਲੁਭਾਇਆ ਦੱਤਾ ਆਪਣੇ ਸੱਜਣਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੀ ਹਾਜਰੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 27 ਅਕਤੂਬਰ ਨੂੰ ਕਲੀਚਪੁਰ ਦੇ ਖੁਸ਼ਹਾਲ ਪੈਲੇਸ ਵਿਚ ਆਪਣਾ 98ਵਾਂ ਜਨਮ ਦਿਨ ਧੂਮਧਾਮ ਨਾਲ ਮਨਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਸ਼ਸ਼ੀ ਦੱਤਾ ਵਾਸੀ ਤਾਲਿਬਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਹਿਲਾਂ ਆਪਣੇ ਜਨਮ ਦਿਨ ’ਤੇ ਸਕੂਲੀ ਵਿਦਿਆਰਥੀਆਂ, ਗਰੀਬ ਤੇ ਮੰਦਬੁੱਧੀ ਲੋਕਾਂ ਦੀ ਆਰਥਿਕ ਮਦਦ ਕਰਦੇ ਸਨ। ਪਰ ਇਸ ਵਾਰ ਉਨ੍ਹਾਂ ਦੇ ਪਰਿਵਾਰ ਵਲੋਂ ਇਹ ਫੈਸਲਾ ਕੀਤਾ ਕਿ ਉਨ੍ਹਾਂ ਦਾ ਜਨਮ ਦਿਨ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ, ਜਿਸ ਵਿਚ ਸਮਾਜਿਕ ਤੇ ਸਿਆਸੀ ਸਖਸ਼ੀਅਤਾਂ ਵੀ ਸ਼ਾਮਿਲ ਹੋਣਗੀਆਂ। ਇਹ ਉਪਰਾਲਾ ਉਨ੍ਹਾਂ ਦੇ ਪੋਤਰੇ, ਪੋਤਰੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜਿਥੇ ਲੋਕਾਂ ਲਈ ਸਪੈਸ਼ਲ ਖਾਣੇ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਇਸ ਮੌਕੇ ਸੀਨੀਅਰ ਸਿਟੀਜਨਾਂ ਨੂੰ ਉਹ ਸਨਮਾਨਿਤ ਵੀ ਕਰਨਗੇ। ਉਨ੍ਹਾਂ ਦੇ ਜਨਮ ਦਿਨ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਉਤਸ਼ਾਹਿਤ ਨਜਰ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਪ੍ਰਿੰਸੀਪਲ ਡਾ. ਮੁਖਵਿੰਦਰ ਸਿੰਘ ਰੰਧਾਵਾ ਦੇ ਅਹੁਦਾ ਸੰਭਾਲਣ ’ਤੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਸਿੰਬਲੀ ਤੋਂ ਬਹੂਰੀਆਂ ਲਿੰਕ ਸੜਕ ’ਤੇ 6 ਮਹੀਨਿਆਂ ਤੋਂ ਪਏ ਪੱਥਰ ਬਣੇ ਰਾਹਗੀਰਾਂ ਲਈ ਮੁਸੀਬਤ
Ad Position 24