23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕੋਰੋਨਾ ਕਾਲ ਦੌਰਾਨ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਅਜੇ ਵੀ ਨਹੀਂ ਮਿਲੇ ਸਰਟੀਫਿਕੇਟ-ਲੈਕ: ਜੋਗਿੰਦਰਪਾਲ

ਗੁਰਦਾਸਪੁਰ, 22 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕੋਰੋਨਾ ਕਾਲ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ 8ਵੀਂ, 10ਵੀਂ ਤੇ 12ਵੀਂ ਦੇ ਇਮਤਿਹਾਨ ਦਿੱਤੇ ਸਨ, ਉਨ੍ਹਾਂ ਨੂੰ ਸਿੱਖਿਆ ਬੋਰਡ ਵਲੋਂ ਅਜੇ ਤੱਕ ਵੀ ਸਰਟੀਫਿਕੇਟ ਜਾਰੀ ਨਹੀਂ ਕੀਤੇ ਗਏ, ਜਿਸ ਨਾਲ ਵਿਦਿਆਰਥੀਆਂ ਦੇ ਮਾਪੇ ਬੇਹੱਦ ਪ੍ਰੇਸ਼ਾਨ ਹਨ। ਇਥੋਂ ਤੱਕ ਕਿ ਵਿਦਿਆਰਥੀਆਂ ਨੇ ਬੋਰਡ ਦੀ ਬਣਦੀ ਫੀਸ ਵੀ ਅਦਾ ਕਰ ਦਿੱਤੀ ਹੈ, ਫਿਰ ਵੀ 2019-20 ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਹੀਂ ਮਿਲੇ ਹਨ।

Ad Position 21
No active advertisement
ਲੈਕ: ਜੋਗਿੰਦਰਪਾਲ 23-10-2026
ਗੁਰਦਾਸਪੁਰ, 22 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕੋਰੋਨਾ ਕਾਲ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ 8ਵੀਂ, 10ਵੀਂ ਤੇ 12ਵੀਂ ਦੇ ਇਮਤਿਹਾਨ ਦਿੱਤੇ ਸਨ, ਉਨ੍ਹਾਂ ਨੂੰ ਸਿੱਖਿਆ ਬੋਰਡ ਵਲੋਂ ਅਜੇ ਤੱਕ ਵੀ ਸਰਟੀਫਿਕੇਟ ਜਾਰੀ ਨਹੀਂ ਕੀਤੇ ਗਏ, ਜਿਸ ਨਾਲ ਵਿਦਿਆਰਥੀਆਂ ਦੇ ਮਾਪੇ ਬੇਹੱਦ ਪ੍ਰੇਸ਼ਾਨ ਹਨ। ਇਥੋਂ ਤੱਕ ਕਿ ਵਿਦਿਆਰਥੀਆਂ ਨੇ ਬੋਰਡ ਦੀ ਬਣਦੀ ਫੀਸ ਵੀ ਅਦਾ ਕਰ ਦਿੱਤੀ ਹੈ, ਫਿਰ ਵੀ 2019-20 ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਹੀਂ ਮਿਲੇ ਹਨ। ਜਿਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਦਾ ਸਿੱਖਿਆ ਬੋਰਡ ਤੇ ਸਬੰਧਿਤ ਮੰਤਰੀ ਖ਼ਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਲੈਕਚਰਾਰ ਜੋਗਿੰਦਰਪਾਲ ਪੁੱਤਰ ਕਿਸ਼ਨ ਚੰਦ ਵਾਸੀ ਬਥਵਾਲਾ ਭੱਠਾ ਕਾਲੋਨੀ ਗੁਰਦਾਸਪੁਰ ਨੇ ਤਸਦੀਕਸ਼ੁਦਾ ਹਲਫੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਟੀਫਿਕੇਟ ਜਾਰੀ ਕਰਵਾਉਣ ਲਈ ਸਬੰਧਿਤ ਮੰਤਰੀ ਤੇ ਵਿਭਾਗੀ ਅਧਿਕਾਰੀਆਂ ਨੂੰ ਵੀ ਮਿਲੇ ਹਨ। ਪਰ 7 ਸਾਲ ਬੀਤਣ ਦੇ ਬਾਅਦ ਵੀ ਸਿੱਖਿਆ ਬੋਰਡ ਵਲੋਂ ਬੱਚਿਆਂ ਦੇ ਸਰਟੀਫਿਕੇਟ ਜਾਰੀ ਨਹੀਂ ਕੀਤੇ, ਜਿਸ ਨਾਲ ਬੱਚਿਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਵਿਦਿਆਰਥੀ ਪੜ੍ਹਾਈ ਤੋਂ ਵੀ ਵਾਂਝੇ ਰਹਿ ਗਏ । ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਨੂੰ ਹਦਾਇਤਾਂ ਕਰਕੇ ਕੋਰੋਨਾ ਕਾਲ ਦੌਰਾਨ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਸਬੰਧਿਤ ਕਲਾਸਾਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਣ, ਜਿਸ ਨਾਲ ਉਨ੍ਹਾਂ ਦਾ ਭਵਿੱਖ ਖਰਾਬ ਹੋਣ ਤੋਂ ਬਚ ਸਕੇ।
Ad Position 22
No active advertisement
ਪਿਛਲੀ ਖ਼ਬਰ ਵਿਕਟਰ ਮਸੀਹ ਵਲੋਂ ਝਾਰਖੰਡ ਦੇ ਖੁੰਟੀ ਵਿਖੇ ਫਾਦਰ ਬੇਨੇਦਿਕ ਬਾਰਲਾ ’ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਅਗਲੀ ਖ਼ਬਰ ਆਰੀਆ ਸੀ.ਸੈ ਸਕੂਲ ਵਿਖੇ ਸਵਾਮੀ ਸਰਵਾਨੰਦ ਮੈਮੋਰੀਅਲ ਇੰਟਰ-ਸਕੂਲ ਬੈਡਮਿੰਟਨ ਟੂਰਨਾਮੈਂਟ ਆਰੰਭ
Ad Position 24