ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਿਖੇ ਬੈਡਮਿੰਟਨ ਮੁਕਾਬਲੇ ਤੇ ਖੂਨਦਾਨ ਕੈਂਪ ਲਗਾਇਆ
ਹਰਚੋਵਾਲ, 22 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ ਕੈਂਪਸ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਸਮਾਜ ਸੇਵਾ ਦੇ ਉਦੇਸ਼ ਨਾਲ ਬੈਡਮਿੰਟਨ ਮੁਕਾਬਲੇ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਸਮਾਗਮ ਐਗਜ਼ੀਕਿਊਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਢਾ ਤੇ ਅਦਿਰਾਜ ਸਿੰਘ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿੱਲ ਮੈਨੇਜਮੈਂਟ ਦੇ ਸਾਂਝੇ ਯਤਨਾਂ ਨਾਲ ਸਫ਼ਲਤਾਪੂਰਵਕ ਕਰਵਾਇਆ ਗਿਆ।
ਹਰਚੋਵਾਲ, 22 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ ਕੈਂਪਸ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਸਮਾਜ ਸੇਵਾ ਦੇ ਉਦੇਸ਼ ਨਾਲ ਬੈਡਮਿੰਟਨ ਮੁਕਾਬਲੇ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਸਮਾਗਮ ਐਗਜ਼ੀਕਿਊਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਢਾ ਤੇ ਅਦਿਰਾਜ ਸਿੰਘ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿੱਲ ਮੈਨੇਜਮੈਂਟ ਦੇ ਸਾਂਝੇ ਯਤਨਾਂ ਨਾਲ ਸਫ਼ਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਸਮੀਰ ਮਜੂਮਦਾਰ, ਮੀਤ ਪ੍ਰਧਾਨ ਮਨੀਸ਼ ਤਿਆਗੀ, ਮੀਤ ਪ੍ਰਧਾਨ ਸਰਬਜੀਤ ਸਿੰਘ ਭਿੰਡਰ, ਜੀ.ਐੱਮ. ਪਰਮਜੀਤ ਸਿੰਘ ਰੰਧਾਵਾ, ਜੀ.ਐੱਮ. ਕੇਨ ਸਤਿੰਦਰ ਸਿੰਘ, ਯੂਨਿਟ ਮੁਖੀ ਏ.ਬੀ.ਬੀ. ਕ੍ਰਿਸ਼ਨ ਕੁਮਾਰ, ਫਾਈਨਾਂਸ ਮੁਖੀ ਅਨੁਜ ਉਪਲ, ਜੀ.ਐੱਮ. ਰਾਕੇਸ਼ ਚੌਧਰੀ, ਜੀ.ਐੱਮ. ਚਤੁਰ ਵੇਦੀ, ਡੀ.ਜੀ.ਐੱਮ. ਰਾਜ ਕੁਮਾਰ, ਡੀ.ਜੀ.ਐੱਮ. ਅਰੁਣ ਸੈਣੀ, ਡੀ.ਜੀ.ਐੱਮ. ਬਿਕਰਮਜੀਤ ਸਿੰਘ ਬੇਦੀ, ਡੀ.ਜੀ.ਐੱਮ. ਪ੍ਰਸ਼ਾਂਤ ਕਟਿਆਰ, ਦਿਲਾਵਰ ਸਿੰਘ ਅਤੇ ਮੈਨੇਜਰ ਅਸ਼ੀਸ਼ ਚੌਹਾਨ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਐਡਮਿਨ ਮੈਨੇਜਰ ਵਿਸ਼ਾਲ ਸ਼ਰਮਾ, ਐੱਚ.ਆਰ. ਮੈਨੇਜਰ ਹਰਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ। ਬੈਡਮਿੰਟਨ ਮੁਕਾਬਲਿਆਂ ’ਚ ਮਿੱਲ ਦੇ ਵੱਖ-ਵੱਖ ਵਿਭਾਗਾਂ ਦੀਆਂ 14 ਟੀਮਾਂ ਨੇ ਭਾਗ ਲਿਆ। ਫਾਈਨਲ ਵਿਚ ਗੰਨਾ ਵਿਭਾਗ ਦੇ ਗੁਰਮੁਖ ਸਿੰਘ ਅਤੇ ਬਲਰਾਜ ਸਿੰਘ ਦੀ ਟੀਮ ਨੇ ਪਹਿਲਾ ਅਤੇ ਸ਼ੂਗਰ ਵਿਭਾਗ ਦੇ ਰੋਹਿਤ ਕਵਰ ਤੇ ਅਮਨਦੀਪ ਸ਼ਰਮਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ ਪ੍ਰਮੋਦ ਤੋਮਰ, ਵਾਤਾਵਰਨ ਮੈਨੇਜਰ ਅਤੇ ਤੁਸ਼ਾਰ, ਇੰਜੀਨੀਅਰ ਨੇ ਅੰਪਾਇਰਾਂ ਦੀ ਭੂਮਿਕਾ ਨਿਭਾਈ। ਕੁਮੈਂਟਰੀ ਜੇ.ਐੱਸ. ਰਾੜਾ, ਹੈੱਡ ਹਾਰਟੀਕਲਚਰ ਅਤੇ ਸੰਦੀਪ ਕੁਮਾਰ, ਫਾਇਰ ਅਫ਼ਸਰ ਵਲੋਂ ਕੀਤੀ ਗਈ। ਚੀਫ਼ ਸਿਕਿਉਰਿਟੀ ਅਫ਼ਸਰ ਸੋਹਨ ਸਿੰਘ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ। ਇਸ ਦੇ ਨਾਲ ਹੀ ਚੱਢਾ ਸ਼ੂਗਰ ਮਿੱਲ ਤੇ ਰਾਜ ਬਲੱਡ ਬੈਂਕ ਪਠਾਨਕੋਟ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 50 ਵਿਅਕਤੀਆਂ ਨੇ ਖੂਨ ਦਾਨ ਕੀਤਾ।