23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਿਸਾਨ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ-ਮੁੱਖ ਖੇਤੀਬਾੜੀ ਅਫ਼ਸਰ

ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਝੋਨੇ ਦੀ ਥੋੜੀ ਬਹੁਤ ਬਚੀ ਰਹਿੰਦ ਖੂੰਦ ਨੂੰ ਅੱਗ ਲਗਾਉਣਾ ਵੀ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਐਨ. ਜੀ.

Ad Position 21
No active advertisement
ਮੁੱਖ ਖੇਤੀਬਾੜੀ ਅਫ਼ਸਰ ਸ਼ਾਹਬਾਜ਼ ਸਿੰਘ 23-10-2026
ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਝੋਨੇ ਦੀ ਥੋੜੀ ਬਹੁਤ ਬਚੀ ਰਹਿੰਦ ਖੂੰਦ ਨੂੰ ਅੱਗ ਲਗਾਉਣਾ ਵੀ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਐਨ.ਜੀ.ਟੀ ਦੀਆਂ ਹਦਾਇਤਾਂ ’ਤੇ ਸਰਕਾਰ ਅਤੇ ਪ੍ਰਸ਼ਾਸਨ ਇਸ ਬਾਰੇ ਪੂਰੀ ਤਰ੍ਹਾਂ ਨਾਲ ਸੁਚੇਤ ਹੈ ਤੇ ਸੈਟੇਲਾਈਟ ਰਾਹੀਂ ਕੋਨੇ ਕੋਨੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਧਿਕਾਰੀ ਸ਼ਾਹਬਾਜ਼ ਸਿੰਘ ਚੀਮਾ ਅਨੁਸਾਰ ਇਹ ਵੇਖਣ ’ਚ ਆਇਆ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਬਾਅਦ ਵੀ ਥੋੜੀ ਬਹੁਤ ਜੋ ਰਹਿੰਦ ਖੂੰਦ ਬਚਦੀ ਹੈ, ਕਿਸਾਨ ਉਸ ਨੂੰ ਵੀ ਅੱਗ ਲਗਾ ਦਿੰਦੇ ਹਨ। ਜਦ ਕਿ ਸੈਟੇਲਾਈਟ ਇਸ ਨੂੰ ਵੀ ਫੜ ਲੈਂਦਾ ਹੈ ਤੇ ਕਿਸਾਨ ਮੁਸ਼ਕਿਲ ਵਿਚ ਫਸ ਸਕਦੇ ਹਨ। ਉਨਾਂ ਕਿਹਾ ਕਿ ਦੂਜੇ ਪਾਸੇ ਬਾਰਿਸ਼ ਹੋਣ ਤੋਂ ਬਾਅਦ ਕਿਸਾਨ ਇਹ ਸੋਚਦੇ ਹਨ ਕਿ ਜਲਦ ਅਗਲੀ ਕਣਕ ਦੀ ਬਿਜਾਈ ਕਰ ਲਈਏ, ਇਸ ਲਈ ਜਲਦਬਾਜ਼ੀ ਵਿਚ ਵੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪਰ ਕਣਕ ਬੀਜਣ ਲਈ ਅਜੇ 15 ਨਵੰਬਰ ਤੱਕ ਦਾ ਸਮਾਂ ਬਚਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਰਾਲੀ ਸਾਂਭਣ ਲਈ ਵਾਧੂ ਮਸ਼ੀਨਾਂ ਉਪਲਬਧ ਹਨ, ਇਸ ਲਈ ਕਿਸਾਨਾਂ ਨੂੰ ਜਲਦਬਾਜ਼ੀ ਕਰਕੇ ਕਿਸੇ ਪ੍ਰੇਸ਼ਾਨੀ ਵਿਚ ਨਹੀਂ ਫਸਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਵਾਰ ਫਸਲ ਵੀ ਵਧੀਆ ਹੋਈ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਘੱਟ ਦਰਜ ਹਨ, ਜਿਸ ਲਈ ਕਿਸਾਨ ਵਧਾਈ ਦੇ ਪਾਤਰ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਵਰੁਣ ਸਿੰਘ ਵਿੱਕੀ ਨੇ ਯੁਵਾ ਲੜਕੀਆਂ ਲਈ ਮੈਰਾਥਨ ਦਾ ਕੀਤਾ ਆਯੋਜਨ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਪੋਲਿੰਗ ਬੂਥਾਂ ’ਤੇ ਕੱਲ੍ਹ ਲੱਗਣਗੇ ਵਿਸ਼ੇਸ਼ ਕੈਂਪ
Ad Position 24