18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ੍ਰੀ ਬਾਲਾ ਜੀ ਨਾਟਕ ਕਲੱਬ ਪ੍ਰੀਤਨਗਰ ਵਲੋਂ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ

ਪਠਾਨਕੋਟ, 18 ਅਕਤੂਬਰ (ਸੁਮਿਤ)-ਪ੍ਰੀਤਨਗਰ ਵਿਖੇ ਸ੍ਰੀ ਬਾਲਾ ਜੀ ਨਾਟਕ ਕਲੱਬ ਵਲੋਂ ਪ੍ਰਧਾਨ ਪੰਡਿਤ ਪ੍ਰਿੰਸ ਸੇਠੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਕਲਾਕਾਰਾਂ ਨੇ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ । ਰਾਮ ਲੀਲ੍ਹਾ ਦਾ ਸ਼ੁਭ ਆਰੰਭ ਮਿੰਨੀ ਯੂਥ ਕਲੱਬ ਪਟੇਲ ਚੌਕ ਦੇ ਪ੍ਰਧਾਨ ਨਾਨਕ ਚੰਦ ਮਹਿਰਾ ਨੇ ਰਿਬਨ ਕੱਟ ਕੇ ਕੀਤਾ ।

Ad Position 21
No active advertisement
ਅਜੀਤ ਡੈਸਕ 19-10-2026
ਪਠਾਨਕੋਟ, 18 ਅਕਤੂਬਰ (ਸੁਮਿਤ)-ਪ੍ਰੀਤਨਗਰ ਵਿਖੇ ਸ੍ਰੀ ਬਾਲਾ ਜੀ ਨਾਟਕ ਕਲੱਬ ਵਲੋਂ ਪ੍ਰਧਾਨ ਪੰਡਿਤ ਪ੍ਰਿੰਸ ਸੇਠੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਕਲਾਕਾਰਾਂ ਨੇ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ । ਰਾਮ ਲੀਲ੍ਹਾ ਦਾ ਸ਼ੁਭ ਆਰੰਭ ਮਿੰਨੀ ਯੂਥ ਕਲੱਬ ਪਟੇਲ ਚੌਕ ਦੇ ਪ੍ਰਧਾਨ ਨਾਨਕ ਚੰਦ ਮਹਿਰਾ ਨੇ ਰਿਬਨ ਕੱਟ ਕੇ ਕੀਤਾ । ਇਸ ਮੌਕੇ ਨਾਨਕ ਚੰਦ ਮਹਿਰਾ ਨੇ ਸ੍ਰੀ ਬਾਲਾ ਜੀ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਰਾਮ ਲੀਲ੍ਹਾ ਦੇ ਮੰਚਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨਾਲ ਲੋਕਾਂ ’ਚ ਆਪਸੀ ਪਿਆਰ, ਭਾਈਚਾਰਾ ਤੇ ਮੇਲ-ਜੋਲ ਵੱਧਦਾ ਹੈ । ਇਸ ਦੌਰਾਨ ਕਲੱਬ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਨਾਨਕ ਚੰਦ ਮਹਿਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਮਨ ਸ਼ਰਮਾ, ਅੰਕੁਸ਼, ਸਾਹਿਲ, ਸਾਬੀ, ਅਨਿਲ, ਉਮੇਸ਼, ਪਾਰੁਲ, ਵਿਨੋਦ, ਮਨਪ੍ਰੀਤ, ਅੰਮ੍ਰਿਤਪਾਲ, ਸ਼ੁਭਮ, ਪ੍ਰਵ, ਅਨਮੋਲ ਅਤੇ ਸਾਜਨ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸੇਂਟ ਐਂਡਰਿਊਜ ਕਾਨਵੈਂਟ ਸਕੂਲ ਨੇ ਗਰਬਾ ਸ਼ਾਮ ਧੂਮਧਾਮ ਨਾਲ ਮਨਾ ਕੇ ਸਭਿਆਚਾਰਕ ’ਚ ਰਚਿਆ ਇਤਿਹਾਸ ਅਗਲੀ ਖ਼ਬਰ ਰਾਮ ਜਾਨਕੀ ਨਾਟਕ ਕਲੱਬ ਵਲੋਂ ਸ਼ਾਨਦਾਰ ਰਾਮ ਬਾਰਾਤ ਦਾ ਆਯੋਜਨ, ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ
Ad Position 24