18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਾਮ ਜਾਨਕੀ ਨਾਟਕ ਕਲੱਬ ਵਲੋਂ ਸ਼ਾਨਦਾਰ ਰਾਮ ਬਾਰਾਤ ਦਾ ਆਯੋਜਨ, ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ

ਪਠਾਨਕੋਟ, 18 ਅਕਤੂਬਰ (ਸੁਮਿਤ)-ਰਾਮ ਜਾਨਕੀ ਨਾਟਕ ਕਲੱਬ ਵਲੋਂ ਪ੍ਰਧਾਨ ਵਿਸ਼ਾਲ ਬਾਲੀ ਤੇ ਅਮਿਤ ਮਿੱਠੂ ਦੀ ਮੌਜੂਦਗੀ ’ਚ ਸ੍ਰੀ ਰਾਮ ਲੀਲ੍ਹਾ ਮਹਾਂਉਤਸਵ ਤਹਿਤ ਸ਼ਾਨਦਾਰ ਰਾਮ ਬਾਰਾਤ ਤੇ ਭਗਵਾਨ ਸ੍ਰੀ ਰਾਮ, ਮਾਤਾ ਜਾਨਕੀ ਤੇ ਲਕਸ਼ਮਣ ਜੀ ਦੇ ਸਵਰੂਪਾਂ ਦੀ ਮਨਮੋਹਕ ਝਾਕੀ ਦਾ ਆਯੋਜਨ ਕੀਤਾ ਗਿਆ । ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ ।

Ad Position 21
No active advertisement
ਅਜੀਤ ਡੈਸਕ 19-10-2026
ਪਠਾਨਕੋਟ, 18 ਅਕਤੂਬਰ (ਸੁਮਿਤ)-ਰਾਮ ਜਾਨਕੀ ਨਾਟਕ ਕਲੱਬ ਵਲੋਂ ਪ੍ਰਧਾਨ ਵਿਸ਼ਾਲ ਬਾਲੀ ਤੇ ਅਮਿਤ ਮਿੱਠੂ ਦੀ ਮੌਜੂਦਗੀ ’ਚ ਸ੍ਰੀ ਰਾਮ ਲੀਲ੍ਹਾ ਮਹਾਂਉਤਸਵ ਤਹਿਤ ਸ਼ਾਨਦਾਰ ਰਾਮ ਬਾਰਾਤ ਤੇ ਭਗਵਾਨ ਸ੍ਰੀ ਰਾਮ, ਮਾਤਾ ਜਾਨਕੀ ਤੇ ਲਕਸ਼ਮਣ ਜੀ ਦੇ ਸਵਰੂਪਾਂ ਦੀ ਮਨਮੋਹਕ ਝਾਕੀ ਦਾ ਆਯੋਜਨ ਕੀਤਾ ਗਿਆ । ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ । ਅਮਿਤ ਮਿੱਠੂ ਨੇ ਦੱਸਿਆ ਕਿ ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ, ਮਾਤਾ ਜਾਨਕੀ ਤੇ ਲਕਸ਼ਮਣ ਜੀ ਦੇ ਮਨਮੋਹਕ ਸਵਰੂਪ ਮੰਚ ’ਤੇ ਸੁਸ਼ੋਭਿਤ ਹੋਏ । ਰਾਮ ਬਾਰਾਤ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਧਾਰਮਿਕ ਮਾਹੌਲ ਵਿਚ ਆਪਣੀ ਹਾਜ਼ਰੀ ਲਗਵਾਈ । ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮ ਲੀਲ੍ਹਾ ਮਹਾਂਉਤਸਵ ਤਹਿਤ ਰਾਮ ਬਾਰਾਤ ਦਾ ਆਯੋਜਨ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ । ਇਸ ਮੌਕੇ ਰਾਮ ਜਾਨਕੀ ਨਾਟਕ ਕਲੱਬ ਦੇ ਪ੍ਰਧਾਨ ਵਿਸ਼ਾਲ ਬਾਲੀ, ਉਪ ਪ੍ਰਧਾਨ ਸ਼ੈਲੀ ਠਾਕੁਰ ਸਮੇਤ ਅਮਿਤ ਮਿੱਠੂ, ਵਿਸ਼ਾਲ ਸ਼ਰਮਾ (ਵਿੱਕੀ ਬਾਊ), ਕੁਨਾਲ ਠਾਕੁਰ ਬੱਜੂ, ਸੰਜੂ ਚੰਨਣ, ਕੁੱਕਾ ਸ਼ਿਵਪੁਰਾ, ਨਾਨੂ ਠਾਕੁਰ, ਰਾਮ, ਸ਼ਾਮ, ਹਨੀ, ਲਵ, ਕਾਲੂ ਠਾਕੁਰ ਬੱਜੂ, ਪਿਯੂਸ਼, ਅਰਜੁਨ ਠਾਕੁਰ, ਮੰਨੂ ਠਾਕੁਰ, ਲਵਲੀ, ਸ਼ਕਤੀ ਕੁਮਾਰ, ਮੋਨੂੰ ਮਹਾਜਨ, ਵਿੱਕੀ, ਰਿੰਕੂ ਸੈਣੀ , ਅੱਦੀ ਮਜੂਆਦ ਅਤੇ ਕਲੱਬ ਦੇ ਹੋਰ ਮੈਂਬਰ ਤੇ ਸੇਵਾਦਾਰ ਮੌਜੂਦ ਰਹੇ । ਕਲੱਬ ਦੇ ਅਹੁਦੇਦਾਰਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਦੇਣ ਵਾਲੇ ਸਮੂਹ ਸ਼ਰਧਾਲੂਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਲਾ ਜੀ ਨਾਟਕ ਕਲੱਬ ਪ੍ਰੀਤਨਗਰ ਵਲੋਂ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ ਅਗਲੀ ਖ਼ਬਰ ਭਰਤ ਦੇ ਤਿਆਗ ਤੋਂ ਸਿੱਖੋ ਭਾਈਚਾਰੇ ਦੀ ਭਾਵਨਾ-ਵਿਕਰਮ ਮਹਾਜਨ
Ad Position 24