17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਫਤਹਿਗੜ੍ਹ ਚੂੜੀਆਂ-ਵੀਲਾ ਤੇਜਾ ਸੜਕ ਦਾ ਅੱਧ ਵਿਚਾਲੇ ਕੰਮ ਲਟਕਣ ’ਤੇ ਦਰਜਨਾਂ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ

ਫਤਹਿਗੜ੍ਹ ਚੂੜੀਆਂ, 16 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਦੇ ਵਾਇਆ ਟੱਪਰੀਆਂ ਤੋਂ ਵੀਲਾ ਤੇਜਾ ਨੂੰ ਜਾਣ ਵਾਲੀ ਨਵਿਆਈ ਜਾਣ ਵਾਲੀ ਸੜਕ ਦਾ ਕੰਮ ਅਧਵਾਟੇ ਰੁਕਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਵੱਡੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਦੱਸ ਦਈਏ ਕਿ ਦਰਜਨਾਂ ਪਿੰਡਾਂ ਨੂੰ ਆਪਸ ’ਚ ਜੋੜਨ ਵਾਲੀ ਤੇ ਫਤਹਿਗੜ੍ਹ ਚੂੜੀਆਂ, ਅੰਮ੍ਰਿਤਸਰ, ਹਵਾਈ ਅੱਡਾ ਰਾਜਾਸਾਂਸੀ ਤੇ ਹੋਰ ਸ਼ਹਿਰਾਂ ਨੂੰ ਜਾਣ ਵਾਸਤੇ ਵਰਤੀ ਜਾਂਦੀ ਇਸ ਸੜਕ ਨੂੰ ਚੌੜੀ ਕਰਨ ਤੇ ਸੜਕ ਦੇ ਬਦਤਰ ਹੋ ਚੁੱਕੇ ਰੂਪ ਨੂੰ ਸਹੀ ਕਰਨ ਲਈ ਐਕਸੀਅਨ ਪੰਜਾਬ ਮੰਡੀ ਬੋਰਡ ਗੁਰਦਾਸਪੁਰ ਵਲੋਂ ਕੰਮ ਸ਼ੁਰੂ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 17-10-2026
ਫਤਹਿਗੜ੍ਹ ਚੂੜੀਆਂ, 16 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਦੇ ਵਾਇਆ ਟੱਪਰੀਆਂ ਤੋਂ ਵੀਲਾ ਤੇਜਾ ਨੂੰ ਜਾਣ ਵਾਲੀ ਨਵਿਆਈ ਜਾਣ ਵਾਲੀ ਸੜਕ ਦਾ ਕੰਮ ਅਧਵਾਟੇ ਰੁਕਣ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਵੱਡੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਦੱਸ ਦਈਏ ਕਿ ਦਰਜਨਾਂ ਪਿੰਡਾਂ ਨੂੰ ਆਪਸ ’ਚ ਜੋੜਨ ਵਾਲੀ ਤੇ ਫਤਹਿਗੜ੍ਹ ਚੂੜੀਆਂ, ਅੰਮ੍ਰਿਤਸਰ, ਹਵਾਈ ਅੱਡਾ ਰਾਜਾਸਾਂਸੀ ਤੇ ਹੋਰ ਸ਼ਹਿਰਾਂ ਨੂੰ ਜਾਣ ਵਾਸਤੇ ਵਰਤੀ ਜਾਂਦੀ ਇਸ ਸੜਕ ਨੂੰ ਚੌੜੀ ਕਰਨ ਤੇ ਸੜਕ ਦੇ ਬਦਤਰ ਹੋ ਚੁੱਕੇ ਰੂਪ ਨੂੰ ਸਹੀ ਕਰਨ ਲਈ ਐਕਸੀਅਨ ਪੰਜਾਬ ਮੰਡੀ ਬੋਰਡ ਗੁਰਦਾਸਪੁਰ ਵਲੋਂ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਸੜਕ ਦੇ ਠੇਕੇ ਦਾ ਕੰਮ ਐਚ.ਆਰ.ਐਸ. ਕੰਨਸਟਰੈਕਸ਼ਨ ਕੰਪਨੀ ਪਲਾਂਟ ਨਾਨਕ ਚੱਕ ਨੂੰ ਦਿੱਤਾ ਗਿਆ ਤੇ ਮੁਕੰਮਲ ਮਟੀਰੀਅਲ ਪਾ ਕੇ ਪਿੰਡ ਝੰਜੀਆਂ ਲਿੰਕ ਰੋਡ ਤੱਕ ਪੂਰਾ ਕੀਤਾ ਗਿਆ ਸੀ, ਜਦ ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਸੜਕ ਦਾ ਕੰਮ ਇੱਥੇ ਹੀ ਰੁਕ ਗਿਆ ਹੈ। ਇਸ ਮੌਕੇ ਸਬੰਧਿਤ ਠੇਕੇਦਾਰ ਨਾਲ ਸੜਕ ਦੇ ਨੇਪਰੇ ਨਾ ਚੜਨ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਬੰਧਿਤ ਮਹਿਕਮਾ ਰਕਮ ਦੀ ਅਦਾਇਗੀ ਨਹੀਂ ਕਰ ਰਿਹਾ, ਜਿਸ ਕਰਕੇ ਅੱਗੇ ਕੰਮ ਚੱਲਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਇਗੀ ਮਿਲ ਜਾਂਦੀ ਹੈ ਤਾਂ ਉਹ ਕੰਮ ਅਗਲੇ ਦਿਨ ਹੀ ਸ਼ੁਰੂ ਕਰ ਦੇਣਗੇ। ਇਸ ਮੌਕੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਇਸ ਬਦਤਰ ਹੋ ਚੁੱਕੀ ਸੜਕ ਨੂੰ ਸਿਰੇ ਨਾ ਚੜਾਏ ਜਾਣ ਕਾਰਨ ਉਹ ਕਈ ਤਰ੍ਹਾਂ ਦੀਆਂ ਮੁਸੀਬਤਾਂ ਵਿਚੋਂ ਦੀ ਲੰਘ ਰਹੇ ਹਨ ਤੇ ਮੰਡੀਆਂ ਵਿਚ ਜਿਨਸ ਖੜਨ ਲਈ ਕਿਸਾਨ ਕਈ ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਕੇ ਹੋਰਨਾਂ ਰਸਤਿਆਂ ਰਾਹੀਂ ਖੱਜਲ-ਖੁਆਰ ਹੋ ਕੇ ਸਮਾਂ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਥੋੜੇ ਦਿਨਾਂ ਤੱਕ ਇਸ ਸੜਕ ਨੂੰ ਬਣਾਉਣ ਵੱਲ ਤਵੱਜੋ ਨਾ ਦਿੱਤੀ ਗਈ ਤਾਂ ਮੰਡੀ ਬੋਰਡ ਤੇ ਸੰਬੰਧਤ ਅਧਿਕਾਰੀਆਂ ਦੇ ਘਰਾਂ ਮੂਹਰੇ ਧਰਨੇ ਦੇਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ਵਿਖੇ ਹੋ ਰਹੀ ‘69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ’ ਦੀ ਤਿਆਰੀਆਂ ਸੰਬੰਧੀ ਚੀਫ਼ ਖ਼ਾਲਸਾ ਦੀਵਾਨ ਵਲੋਂ ਵਿਸ਼ੇਸ਼ ਇਕੱ... ਅਗਲੀ ਖ਼ਬਰ ਸੀਤਾ-ਰਾਮ ਵਿਆਹ ਦੀ ਪਾਵਨ ਰਾਤ ਮੌਕੇ ਭਾਜਪਾ ਯੁਵਾ ਆਗੂ ਅੰਕੁਰ ਬਾਦਲ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ
Ad Position 24