18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਾਵਰਕਾਮ ਦੀਆਂ ਸਬ ਡਵੀਜ਼ਨਾਂ ਦਾ ਮੰਦਾ ਹਾਲ

ਗੁਰਦਾਸਪੁਰ, 16 ਅਕਤੂਬਰ (ਅਸ਼ੋਕ ਸ਼ਰਮਾ)-ਪਾਵਰਕਾਮ ਦੀਆਂ ਸਬ ਡਵੀਜਨਾਂ ਦਾ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਹੁਤ ਬੁਰਾ ਹਾਲ ਹੋਇਆ ਹੈ, ਕਿਉਂਕਿ ਛੱਤਾਂ ਪੁਰਾਣੀਆਂ ਤੇ ਇਮਾਰਤਾਂ ਚੋਂਦੀਆਂ ਹਨ। ਜਿਸ ਨਾਲ ਕਿਸੇ ਸਮੇਂ ਵੀ ਹਾਦਸਾ ਵਾਪਰਨ ਨਾਲ ਮੁਲਾਜ਼ਮਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।

Ad Position 21
No active advertisement
ਪੁਰਾਣਾ ਸ਼ਾਲਾ ਸਬ ਡਵੀਜ਼ਨ ਦੀ ਖਸਤਾ ਹਾਲਤ ਇਮਾਰਤ, ਉਗੀ ਜੰਗਲੀ ਬੂਟੀ, ਐਸ.ਡੀ.ਓ ਦੀ ਖਾਲੀ ਕੁਰਸੀ ਤੇ ਡਵੀਜਨ ਦੇ ਬਾਹਰ ਲੱਗਾ ਕੂੜਾ। ਤਸਵੀਰਾਂ: ਅਸ਼ੋਕ ਸ਼ਰਮਾ 17-10-2026
ਗੁਰਦਾਸਪੁਰ, 16 ਅਕਤੂਬਰ (ਅਸ਼ੋਕ ਸ਼ਰਮਾ)-ਪਾਵਰਕਾਮ ਦੀਆਂ ਸਬ ਡਵੀਜਨਾਂ ਦਾ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਹੁਤ ਬੁਰਾ ਹਾਲ ਹੋਇਆ ਹੈ, ਕਿਉਂਕਿ ਛੱਤਾਂ ਪੁਰਾਣੀਆਂ ਤੇ ਇਮਾਰਤਾਂ ਚੋਂਦੀਆਂ ਹਨ। ਜਿਸ ਨਾਲ ਕਿਸੇ ਸਮੇਂ ਵੀ ਹਾਦਸਾ ਵਾਪਰਨ ਨਾਲ ਮੁਲਾਜ਼ਮਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਜਦੋਂ ਕਿ ਮਹਿਕਮੇ ਨੇ ਪੁਰਾਣੀਆਂ ਇਮਾਰਤਾਂ ਸਬੰਧੀ ਕਈ ਵਾਰ ਮਹਿਕਮੇ ਨੂੰ ਐਸਟੀਮੇਟ ਬਣਾ ਕੇ ਭੇਜੇ ਹਨ। ਪਰ ਮਹਿਕਮਾ ਇਸ ਪਾਸੇ ਗਭੀਰ ਨਹੀਂ ਹੈ। ਇਥੋਂ ਤੱਕ ਕਿ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੇ ਇਨ੍ਹਾਂ ਇਮਾਰਤਾਂ ਨੂੰ ਅਸੁਰੱਖਿਅਤ ਵੀ ਐਲਾਨਿਆ ਹੈ। ਪਰ ਉਸ ਦੇ ਬਾਵਜੂਦ ਵੀ ਪੁਰਾਣੀਆਂ ਇਮਾਰਤਾਂ ’ਚ ਦਫ਼ਤਰ ਚੱਲ ਰਹੇ ਹਨ। ਇਸ ਸਬੰਧੀ ਬਿਜਲੀ ਬੋਰਡ ਦੇ ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਕੁੱਝ ਇਮਾਰਤਾਂ ਬਰਨਾਲਾ ਸਰਕਾਰ ਵੇਲੇ ਫੋਕਲ ਪੁਆਇੰਟਾਂ ਵਿਚ ਬਣੀਆਂ ਸਨ ਤੇ ਕਈ ਇਸ ਤੋਂ ਪਹਿਲਾਂ ਦੇ ਦਫ਼ਤਰ ਚੱਲ ਰਹੇ ਹਨ, ਜਿਨ੍ਹਾਂ ਦੀ ਮੌਜੂਦਾ ਸਮੇਂ ਕੋਈ ਵੀ ਸਾਂਭ ਸੰਭਾਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਪੁਰਾਣਾ ਸ਼ਾਲਾ, ਕਾਹਨੂੰਵਾਨ, ਪੰਡੋਰੀ ਮਹੰਤਾਂ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਦੀ ਸਬ ਡਵੀਜਨ ਸ਼ਹਿਰੀ ਤੇ ਅਰਬਨ ਵੀ ਕਾਫੀ ਮਾੜੀ ਸਥਿਤੀ ਵਿਚ ਹੈ। ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਦਿਹਾਤੀ ਸਬ ਡਵੀਜ਼ਨਾਂ ਸਬੰਧੀ ਪਾਵਰਕਾਮ ਪਟਿਆਲਾ ਦੇ ਚੇਅਰਮੈਨ ਨੂੰ ਵੀ ਮਿਲੇ ਹਨ ਤੇ ਲਿਖਤੀ ਪੱਤਰ ਵਿਵਹਾਰ ਵੀ ਕੀਤਾ ਹੈ। ਪਰ ਉਹ ਵੀ ਗੌਰ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜਿਲ੍ਹੇ ਅੰਦਰ ਇਮਾਰਤਾਂ ਦੀ ਹਾਲਤ ਨਾ ਸੁਧਰੀ ਤਾਂ ਲੋਕਾਂ ਸਮੇਤ ਯੂਨੀਅਨਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਪੁਰਾਣਾ ਸ਼ਾਲਾ ਦੀ ਇਮਾਰਤ ਖਸਤਾ ਹਾਲਤ ਵਿਚ ਹੋਣ ਦੇ ਨਾਲ ਨਾਲ ਜੰਗਲ ਵਰਗੀ ਸਥਿਤੀ ਬਣੀ ਹੈ ਤੇ ਕੀੜੇ ਮਕੌੜਿਆਂ ਦੀ ਭਰਮਾਰ ਹੋਣ ਕਾਰਨ ਸਫਾਈ ਦਾ ਬੁਰਾ ਹਾਲ ਹੈ। ਜਦੋਂ ਕਿ ਪਿਛਲੇ 6 ਮਹੀਨੇ ਤੋਂ ਐਸ.ਡੀ.ਓ ਦੀ ਆਸਾਮੀ ਖਾਲੀ ਹੈ। ਪਰ ਦਫ਼ਤਰ ਵਿਖੇ ਪੁਰਾਣੇ ਐਸ.ਡੀ.ਓ ਦਾ ਬੋਰਡ ਅਜੇ ਤੱਕ ਲੱਗਾ ਹੋਣ ਕਰਕੇ ਲੋਕ ਕਈ ਤਰ੍ਹਾਂ ਦੇ ਭੰਬਲਭੂਸੇ ਵਿਚ ਹਨ। ਜਿਸ ਕਰਕੇ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਜੋ ਕੰਮ ਚਲਾਊ ਐਸ.ਡੀ.ਓ ਲਗਾਇਆ ਹੈ , ਉਸ ਦੀਆਂ ਸੇਵਾਵਾਂ ਬਹੁਤ ਘੱਟ ਹੋਣ ਕਰਕੇ ਲੋਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਪੰਜਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਦੀਆਂ ਇਮਾਰਤਾਂ ਦੀ ਹਾਲਤ ਸੁਧਾਰਨ ਲਈ ਪਾਵਰਕਾਮ ਪਟਿਆਲਾ ਦੇ ਚੇਅਰਮੈਨ ਨੂੰ ਫੌਰੀ ਸਖਤ ਹਦਾਇਤਾਂ ਦਿੱਤੀਆਂ ਜਾਣ, ਜਿਸ ਨਾਲ ਮੁਲਾਜਮਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਦਲ ਦੇ ਅਰੁਣ ਕੁਮਾਰ ਨੇ ਤਰੱਕੀ ਹੋਣ ’ਤੇ ਸਬ ਸਟੇਸ਼ਨ ਬਿਜਲੀਵਾਲ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ, ਪਤਨੀ ਜ਼ਖ਼ਮੀ
Ad Position 24