15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਿੰਡ ਡੋਗਰ ਦੀ ਸਾਂਝੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਤੇ ਉਸਾਰੀਆਂ ਨੂੰ ਲੈ ਕੇ ਪਿੰਡ ਦੀ ਮੌਜੂਦਾ ਸਰਪੰਚ ਖਿਲਾਫ਼ ਨਾਅਰੇਬਾਜ਼ੀ

ਫਤਿਹਗੜ੍ਹ ਚੂੜੀਆਂ, 14 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪਿੰਡ ਡੋਗਰ ਵਾਸੀਆਂ ਨੇ ਪਿੰਡ ਡੋਗਰ ਦੀ ਮੌਜੂਦਾ ਸਰਪੰਚ ਵੀਨਾਂ ਪਤਨੀ ਜੈਕਬ ਮਸੀਹ ਉੱਪਰ ਪਿੰਡ ਦੀ ਸਾਂਝੀ ਜਮੀਨ ’ਤੇ ਆਪਣੇ ਚਹੇਤਿਆਂ ਨੂੰ ਕਥਿਤ ਤੌਰ ’ਤੇ ਕਬਜ਼ੇ ਕਰਵਾਏ ਜਾਣ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਡੋਗਰ ਦੀ ਮੌਜੂਦਾ ਪੰਚਾਇਤ ਦਾ ਕੋਰਮ ਵੀ ਪੂਰਾ ਨਹੀਂ ਹੈ ਪਰ ਸਰਪੰਚ ਵਲੋਂ ਬਿਨ੍ਹਾਂ ਪੰਚਾਇਤ ਦਾ ਮਤਾ ਪਾਏ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਬਰਸਥਾਨ ਤੇ ਹੋਰਨਾ ਸਾਂਝੀਆਂ ਜਗ੍ਹਾ ਉੱਪਰ ਬਿਨ੍ਹਾਂ ਕਿਸੇ ਦੀ ਪਰਵਾਹ ਕੀਤਿਆਂ ਨਾਜਾਇਜ਼ ਉਸਾਰੀਆਂ ਕਰਵਾਈਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 15-10-2026
ਫਤਿਹਗੜ੍ਹ ਚੂੜੀਆਂ, 14 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪਿੰਡ ਡੋਗਰ ਵਾਸੀਆਂ ਨੇ ਪਿੰਡ ਡੋਗਰ ਦੀ ਮੌਜੂਦਾ ਸਰਪੰਚ ਵੀਨਾਂ ਪਤਨੀ ਜੈਕਬ ਮਸੀਹ ਉੱਪਰ ਪਿੰਡ ਦੀ ਸਾਂਝੀ ਜਮੀਨ ’ਤੇ ਆਪਣੇ ਚਹੇਤਿਆਂ ਨੂੰ ਕਥਿਤ ਤੌਰ ’ਤੇ ਕਬਜ਼ੇ ਕਰਵਾਏ ਜਾਣ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਡੋਗਰ ਦੀ ਮੌਜੂਦਾ ਪੰਚਾਇਤ ਦਾ ਕੋਰਮ ਵੀ ਪੂਰਾ ਨਹੀਂ ਹੈ ਪਰ ਸਰਪੰਚ ਵਲੋਂ ਬਿਨ੍ਹਾਂ ਪੰਚਾਇਤ ਦਾ ਮਤਾ ਪਾਏ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਬਰਸਥਾਨ ਤੇ ਹੋਰਨਾ ਸਾਂਝੀਆਂ ਜਗ੍ਹਾ ਉੱਪਰ ਬਿਨ੍ਹਾਂ ਕਿਸੇ ਦੀ ਪਰਵਾਹ ਕੀਤਿਆਂ ਨਾਜਾਇਜ਼ ਉਸਾਰੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਸਬੰਧਤ ਦਫਤਰਾਂ ਵਲੋਂ ਜਾਰੀ ਹਦਾਇਤਾਂ ਦੇ ਮੁਤਾਬਿਕ ਜੇਕਰ ਪਿੰਡ ਡੋਗਰ ਵਿਚ ਪਿੰਡ ਦੀ ਸਾਂਝੀ ਜਗ੍ਹਾ ਉੱਪਰ ਨਾਜਾਇਜ਼ ਕਬਜ਼ਿਆਂ ਦੀ ਚੱਲ ਰਹੀ ਉਸਾਰੀ ’ਤੇ ਰੋਕ ਲਗਾਈ ਜਾਵੇ। ਜੇਕਰ ਨਜਾਇਜ਼ ਕਬਜ਼ੇ ਬੰਦ ਨਾ ਹੋਏ ਤਾਂ ਉਹ ਪਿੰਡ ਦੀ ਸਾਂਝੀ ਜਾਇਦਾਦ ਨੂੰ ਬਚਾਉਣ ਲਈ ਪਰਿਵਾਰਾਂ ਸਮੇਤ ਸੜਕਾਂ ਉੱਪਰ ਆਉਣਗੇ। ਇਸ ਮੌਕੇ ਸ਼ਮਸ਼ੇਰ ਸਿੰਘ, ਸੁਖਬੀਰ ਸਿੰਘ, ਦਾਨੋ, ਫੁਮਣ ਮਸੀਹ, ਗੱਬਰ ਮਸੀਹ, ਰੋਬਨ ਮਸੀਹ, ਸਦੀਖ ਮਸੀਹ, ਗੋਲਟੀ ਮਸੀਹ,ਸ਼ਰਮਾ ਮਸੀਹ, ਮਨਜੀਤ ਮਸੀਹ, ਕੀਮਤੀ ਮਸੀਹ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ ਪੰਚ, ਕਰਨਜੀਤ ਕੌਰ ਪੰਚ, ਬਲਬੀਰੋ, ਅਮਰਜੀਤ,ਲਖਵਿੰਦਰ, ਰਜੀ ਬੇਵੀ, ਆਦਿ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਛਾਣਬੀਣ ਕਰਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਵਿਅਕਤੀਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਸਰਪੰਚ ਵੀਨਾ ਨਾਲ ਫੋਨ ਉਪਰ ਗੱਲ ਕਰਨੀ ਚਾਹੀ ਤਾਂ ਉਸ ਦੇ ਪਤੀ ਜੈਕਬ ਮਸੀਹੀ ਨੇ ਕਿਹਾ ਕਿ ਪਿੰਡ ਵਿੱਚ ਪੁਰਾਣੇ ਟੋਇਆਂ ਦੀ ਜਗ੍ਹਾ ਜਿਸ ਉੱਪਰ ਪਿਛਲੇ ਸਮੇਂ ਦੌਰਾਨ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਜੋ ਲੋਕ ਹੁਣ ਕਰ ਰਹੇ ਹਨ ਉਨ੍ਹਾਂ ਨਾਲ ਸਰਪੰਚ ਵੀਨਾ ਦਾ ਕੋਈ ਲੈਣਾ ਦੇਣਾ ਨਹੀਂ ਹੈ, ਅਤੇ ਨਾ ਹੀ ਉਨਾਂ ਨੇ ਲਿਖਤੀ ਤੌਰ ’ਤੇ ਕਬਜ਼ਾ ਕਰਨ ਬਾਰੇ ਕੋਈ ਕਾਰਵਾਈ ਪਾਈ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਮੁੱਖ ਮੰਤਰੀ ਤੇ ਡੀ.ਜੀ.ਪੀ. ਦਾ ਪੁਤਲਾ ਫੂਕਿਆ ਅਗਲੀ ਖ਼ਬਰ ਰਸ਼ਪਾਲ ਸਿੰਘ ਪੱਡਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24