ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਸਕੇਟਿੰਗ ਮੁਕਾਬਲੇ ’ਚ ਮਾਰੀਆਂ ਮੱਲਾਂ
ਪਠਾਨਕੋਟ, 9 ਅਕਤੂਬਰ (ਸੰਧੂ)-ਗ੍ਰੀਨਲੈਂਡ ਪਬਲਿਕ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ ਰਹਿਮਾ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਕਰਵਾਏ ਇੰਟਰ ਸਕੂਲ ਸਕੇਟਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਤਗ਼ਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ । ਇਹ ਮੁਕਾਬਲੇ 8 ਅਕਤੂਬਰ ਨੂੰ ਕਰਵਾਏ ਗਏ, ਜਿਨ੍ਹਾਂ ’ਚ ਜ਼ਿਲ੍ਹੇ ਦੇ 26 ਸਕੂਲਾਂ ਦੇ 550 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ।
ਪਠਾਨਕੋਟ, 9 ਅਕਤੂਬਰ (ਸੰਧੂ)-ਗ੍ਰੀਨਲੈਂਡ ਪਬਲਿਕ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ ਰਹਿਮਾ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਕਰਵਾਏ ਇੰਟਰ ਸਕੂਲ ਸਕੇਟਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਤਗ਼ਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ । ਇਹ ਮੁਕਾਬਲੇ 8 ਅਕਤੂਬਰ ਨੂੰ ਕਰਵਾਏ ਗਏ, ਜਿਨ੍ਹਾਂ ’ਚ ਜ਼ਿਲ੍ਹੇ ਦੇ 26 ਸਕੂਲਾਂ ਦੇ 550 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਮੁਕਾਬਲੇ ਦੌਰਾਨ ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ, ਮਿਹਨਤ ਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵਿਦਿਆਰਥੀਆਂ ਨੇ 3 ਸੋਨੇ, 4 ਚਾਂਦੀ ਤੇ 12 ਕਾਂਸੀ ਦੇ ਤਗ਼ਮੇ ਜਿੱਤ ਕੇ ਸਕੂਲ ਨੂੰ ਮਾਣ ਦਿਵਾਇਆ । ਸੋਨੇ ਦੇ ਤਗ਼ਮੇ ਜਿੱਤਣ ਵਾਲੇ ਵਿਦਿਆਰਥੀਆਂ ’ਚ ਪਾਰਸ (ਦੂਜੀ ਬੀ), ਅਯਾਨ ਠਾਕੁਰ (ਚੌਥੀ ਬੀ) ਤੇ ਤਰਨਜੀਤ (ਚੌਥੀ ਬੀ) ਸ਼ਾਮਿਲ ਹਨ । ਚਾਂਦੀ ਦੇ ਤਗ਼ਮੇ ਲਵਿਤ (ਤੀਜੀ ਬੀ), ਅਸ਼ਰੀਤ (ਪੰਜਵੀਂ ਏ), ਸਹਿਜ ਪ੍ਰੀਤ (ਛੇਵੀਂ ਬੀ) ਤੇ ਸ਼ਿਵਾਨ ਥਾਪਾ (ਚੌਥੀ ਏ) ਨੇ ਜਿੱਤੇ । ਇਸੇ ਤਰ੍ਹਾਂ ਕਾਂਸੀ ਦਾ ਤਗ਼ਮਾ ਭਵਿਆ ਮਹਿਰਾ (ਦੂਜੀ ਏ) ਨੇ ਹਾਸਲ ਕੀਤਾ । ਇਸ ਤੋਂ ਇਲਾਵਾ ਅਨੁਕਸ਼ਾ, ਪਰਮਜੀਤ, ਆਰਵ ਠਾਕੁਰ, ਰਾਘਵ, ਵਿਹਾਨ, ਮਯਨ, ਕਨਵ, ਅਧਿਰਾਜ, ਹਾਰਦਿਕ ਠਾਕੁਰ, ਮਨਕੀਰਤ, ਜਸਮੀਤ, ਰਾਘਵ, ਅਰਨਵ, ਅਧਿਰਾਜ ਵਿਦਿਆਰਥੀਆਂ ਨੇ ਵੀ ਮੁਕਾਬਲੇ ’ਚ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਇਹ ਮੁਕਾਬਲੇ ਸਕੂਲ ਦੇ ਚੇਅਰਮੈਨ ਰਣਬੀਰ ਸਿੰਘ ਤੇ ਸਕੱਤਰ ਕੰਵਲਜੀਤ ਸਿੰਘ ਅਤੇ ਪ੍ਰਿੰਸੀਪਲ ਅਨਮਿਤ ਕੌਰ ਦੀ ਦੇਖ-ਰੇਖ ਵਿਚ ਹੋਏ । ਸਕੂਲ ਪ੍ਰਬੰਧਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਖੇਡ ਭਾਵਨਾ ਪੈਦਾ ਕਰਦੇ ਹਨ ।