10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਡੀ.ਏ.ਵੀ. ਸਕੂਲ ਦੀਨਾਨਗਰ ਵਿਖੇ ਬੌਧਿਕ ਸਮਾਗਮ ਕਰਵਾਇਆ

ਦੀਨਾਨਗਰ, 9 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਐੱਸ. ਐੱਸ ਡੀ.

Ad Position 21
No active advertisement
ਪਿੰਡ ਹਯਾਤ ਨਗਰ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਰਣਜੀਤ ਸਿੰਘ ਕਾਹਲੋਂ। ਤਸਵੀਰ: ਵਿਸ਼ਾਲ ਮੁੰਨਾ 10-10-2026
ਦੀਨਾਨਗਰ, 9 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਐੱਸ.ਐੱਸ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਬੌਧਿਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਸ਼ਾਮਲ ਹੋਏ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ’ ਚ ਪ੍ਰਸਿੱਧ ਵੈਦਿਕ ਵਿਦਵਾਨ ਆਚਾਰੀਆ ਆਰੀਆ ਨਰੇਸ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਰੌਸ਼ਨ ਕਰਨ ਤੇ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ। ਪ੍ਰਿੰਸੀਪਲ ਰਚਨਾ ਸੈਣੀ ਨੇ ਮੁੱਖ ਮਹਿਮਾਨ ਆਚਾਰੀਆ ਆਰੀਆ ਨਰੇਸ਼ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਧਾਰਮਿਕ, ਵਿਦਿਅਕ ਤੇ ਸਮਾਜਿਕ ਖੇਤਰਾਂ ’ਚ ਉਨ੍ਹਾਂ ਦੁਆਰਾ ਕੀਤੇ ਵਡਮੁੱਲੇ ਕਾਰਜਾਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਆਚਾਰੀਆ ਆਰੀਆ ਨਰੇਸ਼ ਨੇ ਪ੍ਰਮਾਤਮਾ ਦੀ ਸਰਵ ਵਿਆਪਕਤਾ ਬਾਰੇ ਵਿਚਾਰ ਸਾਂਝੇ ਕੀਤੇ। ਆਚਾਰੀਆ ਨੇ ਬੱਚਿਆਂ ਨੂੰ ਦੇਸ਼ ਭਗਤਾਂ ਰਾਣੀ ਲਕਸ਼ਮੀ ਬਾਈ, ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਮਹਾਂਰਿਸ਼ੀ ਦਯਾਨੰਦ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਕਾਹਾਰੀ ਬਣਨ, ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਤੇ ਰਾਸ਼ਟਰ ਪਹਿਲਾਂ ਦੇ ਸੰਕਲਪ ਨੂੰ ਅਪਣਾਉਣ ਦਾ ਸੱਦਾ ਦਿੱਤਾ ਤਾਂ ਜੋ ਪ੍ਰਤੀਕੂਲ ਹਾਲਾਤਾਂ ਵਿਚ ਵੀ ਨੈਤਿਕ ਕਦਰਾਂ-ਕੀਮਤਾਂ ’ਤੇ ਦ੍ਰਿੜ ਰਿਹਾ ਜਾ ਸਕੇ। ਸਕੂਲ ਪ੍ਰਬੰਧਕ ਕਮੇਟੀ ਦੀ ਸਕੱਤਰ ਮਧੁਰ ਭਾਸ਼ਿਣੀ ਨੇ ਕਿਹਾ ਕਿ ਆਚਾਰੀਆ ਆਰੀਆ ਨਰੇਸ਼ ਮਹਾਂਰਿਸ਼ੀ ਦਯਾਨੰਦ ਦੁਆਰਾ ਸਥਾਪਤ ਆਰੀਆ ਸਮਾਜ ਦੀ ਵਿਚਾਰਧਾਰਾ ਨੂੰ ਦੇਸ਼-ਵਿਦੇਸ਼ ਵਿਚ ਫੈਲਾਉਣ ਲਈ ਯਤਨਸ਼ੀਲ ਹਨ। ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਲਾਗਾ ਮਹਾਜਨ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਨੀਲਮ ਖੰਨਾ ਜਲੰਧਰ, ਸੁਮਤੀ ਖੁੱਲਰ ਮੁਕੇਰੀਆ, ਵਿੰਗ ਇੰਚਾਰਜ ਪਾਇਲ ਸ਼ਰਮਾ, ਵਿੰਗ ਇੰਚਾਰਜ ਭਾਰਤੀ ਗੁਪਤਾ, ਵਿੰਗ ਇੰਚਾਰਜ ਪੂਜਾ ਲੁੱਧਰ ਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ
Ad Position 24