ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਨੇ ਛੇਵੀਂ ਵਾਰ ਓਵਰਆਲ ਟਰਾਫੀ ’ਤੇ ਕੀਤਾ ਕਬਜ਼ਾ
ਦੀਨਾਨਗਰ, 6 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਗਏ ਯੁਵਕ ਮੇਲੇ ਵਿਚ ਐੱਸ. ਐੱਸ.
ਦੀਨਾਨਗਰ, 6 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਗਏ ਯੁਵਕ ਮੇਲੇ ਵਿਚ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਛੇਵੀਂ ਵਾਰ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾਕਟਰ ਆਰ.ਕੇ. ਤੁਲੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਚ ਕਰਵਾਏ ਗਏ ਯੁਵਕ ਮੇਲੇ ਦੌਰਾਨ ਐੱਸ.ਐੱਸ.ਐੱਮ. ਕਾਲਜ ਦੇ ਵਿਦਿਆਰਥੀਆਂ ਨੇ ਆਪਣਾ ਇਤਿਹਾਸ ਕਾਇਮ ਰੱਖਦੇ ਹੋਏ ਬੀ ਜੋਨ ‘ਏ’ ਡਵੀਜ਼ਨ ਵਿਚ ਛੇਵੀਂ ਵਾਰ ਓਵਰਆਲ ਟਰਾਫੀ ਜਿੱਤ ਕੇ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਦੱਸਿਆ ਕਿ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਦੇ ਡੀਨ ਪ੍ਰੋਫੈਸਰ ਪ੍ਰਬੋਧ ਗਰੋਵਰ ਅਤੇ ਪ੍ਰੋਫੈਸਰ ਸੋਨੂੰ ਮੰਗੋਤਰਾ ਦੀ ਯੋਗ ਅਗਵਾਈ ਵਿਚ ਵਿਦਿਆਰਥੀ ਕਲਾਕਾਰਾਂ ਨੇ ਇਸ ਯੁਵਕ ਮੇਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ । ਉਨ੍ਹਾਂ ਅੱਗੇ ਦੱਸਿਆ ਕਿ ਕਾਲਜ ਨੇ ਯੂਨੀਵਰਸਿਟੀ ਪੱਧਰ ’ਤੇ ਹੋਏ 35 ਮੁਕਾਬਲਿਆਂ ਵਿਚ ਹਿੱਸਾ ਲਿਆ ਸੀ ਅਤੇ ਕਾਲਜ ਦੀਆਂ ਵੱਖ-ਵੱਖ ਟੀਮਾਂ ਨੇ 28 ਮੁਕਾਬਲਿਆਂ ਵਿਚ ਜਿੱਤ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਗਰੁੱਪ ਸ਼ਬਦ ਗਾਇਨ, ਕਲਾਸੀਕਲ ਵੋਕਲ (ਸੋਲੋ), ਵੈਸਟਰਨ ਵੋਕਲ (ਸੋਲੋ), ਵੈਸਟਰਨ ਇੰਸਟਰੂਮੈਂਟ (ਸੋਲੋ), ਫੋਕ ਆਰਕੈਸਟਰਾ, ਵੈਸਟਰਨ ਗਰੁੱਪ ਸੌਂਗ, ਗੀਤ ਗਾਇਨ, ਮਮਿਕਰੀ, ਡਿਬੇਟ ਵਿਚ ਪਹਿਲਾ ਸਥਾਨ ਹਾਸਲ ਕੀਤਾ । ਉਨ੍ਹਾਂ ਅੱਗੇ ਦੱਸਿਆ ਕਿ ਕਲਾਸੀਕਲ ਇੰਸਟਰੂਮੈਂਟ (ਪ੍ਰਕਾਸ਼ਨ) ਕਲਾਸੀਕਲ ਇੰਸਟਰੂਮੈਂਟਲ (ਨਾਨ ਪ੍ਰਕਾਸ਼ਨ), ਗਿੱਧਾ, ਐਲੋਕੇਸ਼ਨ (ਇੰਗਲਿਸ਼), ਡਿਬੇਟ ਹਿੰਦੀ/ ਪੰਜਾਬੀ, ਗਰੁੱਪ ਸੌਂਗ ਇੰਡੀਅਨ, ਰੰਗੋਲੀ ਅਤੇ ਕਾਰਟੂਨਿੰਗ ਵਿਚ ਦੂਸਰਾ ਸਥਾਨ, ਵਾਰ ਗਾਇਨ, ਕਵੀਸ਼ਰੀ, ਫੋਕ ਸੌਂਗ, ਪੋਏਟੀਕਲ ਸਿੰਪੋਜੀਅਮ, ਕੁਇਜ, ਕੁਲਾਜ, ਲੁੱਡੀ, ਕੋਰਿਓਗ੍ਰਾਫੀ ਵਿਚ ਤੀਸਰਾ ਸਥਾਨਾ ਹਾਸਲ ਕੀਤਾ । ਟਰਾਫੀ ਲੈ ਕੇ ਕਾਲਜ ਪਹੁੰਚੀਆਂ ਟੀਮਾਂ ਦਾ ਕਾਲਜ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਇਕ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਪ੍ਰੋ: ਪ੍ਰਬੋਧ ਗਰੋਵਰ ਡੀਨ ਯੁਵਾ ਭਲਾਈ ਵਿਭਾਗ, ਪ੍ਰੋ: ਸੋਨੂੰ ਮੰਗੋਤਰਾ ਸੰਗੀਤ ਵਿਭਾਗ ਦੇ ਮੁਖੀ, ਪ੍ਰੋ: ਸੁਸ਼ਮਾ, ਪ੍ਰੋ: ਹਰਸ਼ਿਤ ਭੱਲਾ, ਪ੍ਰੋ: ਅਮਿਤ ਕੁਮਾਰ, ਪ੍ਰੋ: ਰਜਤ ਮਹਾਜਨ, ਪ੍ਰੋ: ਸਾਜਨ ਬੇਦੀ, ਪ੍ਰੋ: ਦੀਪਿਕਾ, ਪ੍ਰੋ: ਰਿਤਿਕਾ, ਪ੍ਰੋ: ਸਲੋਨੀ, ਪ੍ਰੋ: ਵੈਸ਼ਾਲੀ, ਪ੍ਰੋ: ਦੀਪਿਕਾ, ਪ੍ਰੋ: ਰਮਨਜੀਤ ਕੌਰ, ਪ੍ਰੋ: ਰਮਣੀਕ ਤੁਲੀ ਅਤੇ ਪ੍ਰੋ: ਕੋਮਲ ਆਦਿ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ ।