05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ਼ਹੀਦ ਦੇ ਨਾਂਅ ਦਾ ਯਾਦਗਾਰੀ ਗੇਟ ਬਣਾਉਣ ਵਿਚ ਘਪਲੇਬਾਜ਼ੀ ਦੇ ਇਲਜ਼ਾਮ

ਗੁਰਦਸਪੁਰ, 4 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਪਿੰਡ ਕਠਿਆਲੀ ਵਿਚ ਸ਼ਹੀਦ ਲਾਂਸ ਨਾਇਕ ਰਣਧੀਰ ਸਿੰਘ ਦੀ ਯਾਦ ਵਿਚ ਬਣਾਏ ਗਏ ਯਾਦਗਾਰੀ ਗੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ । ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਗੇਟ ਦੇ ਨਿਰਮਾਣ ਲਈ ਆਈ ਗ੍ਰਾਂਟ ਦੀ ਵਰਤੋਂ ਨੂੰ ਲੈ ਕੇ ਸਵਾਲ ਚੁੱਕਦਿਆਂ ਪੰਚਾਇਤ ਵਿਭਾਗ ਦੇ ਸਬੰਧਿਤ ਅਧਿਕਾਰੀ’ ’ਤੇ ਗੰਭੀਰ ਇਲਜ਼ਾਮ ਲਗਾਏ ਹਨ ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਸ਼ਹੀਦ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ। ਅਜੀਤ ਤਸਵੀਰ 05-10-2026
ਗੁਰਦਸਪੁਰ, 4 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਪਿੰਡ ਕਠਿਆਲੀ ਵਿਚ ਸ਼ਹੀਦ ਲਾਂਸ ਨਾਇਕ ਰਣਧੀਰ ਸਿੰਘ ਦੀ ਯਾਦ ਵਿਚ ਬਣਾਏ ਗਏ ਯਾਦਗਾਰੀ ਗੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ । ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਗੇਟ ਦੇ ਨਿਰਮਾਣ ਲਈ ਆਈ ਗ੍ਰਾਂਟ ਦੀ ਵਰਤੋਂ ਨੂੰ ਲੈ ਕੇ ਸਵਾਲ ਚੁੱਕਦਿਆਂ ਪੰਚਾਇਤ ਵਿਭਾਗ ਦੇ ਸਬੰਧਿਤ ਅਧਿਕਾਰੀ’ ’ਤੇ ਗੰਭੀਰ ਇਲਜ਼ਾਮ ਲਗਾਏ ਹਨ । ਸ਼ਹੀਦ ਦੀ ਪਤਨੀ ਮਨਜੀਤ ਕੌਰ ਅਤੇ ਮਾਤਾ ਦਲਬੀਰ ਕੌਰ, ਹੋਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦ ਦੇ ਨਾਮ ’ਤੇ ਯਾਦਗਾਰੀ ਗੇਟ ਬਣਾਉਣ ਲਈ 8 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਆਈ ਸੀ ਅਤੇ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਦੇ ਕਾਰਨ ਪੰਚਾਇਤ ਵਿਭਾਗ ਵਲੋਂ ਪਿੰਡ ਵਿਚ ਨਿਰਮਲ ਸਿੰਘ ਪੰਚਾਇਤ ਅਫ਼ਸਰ ਨੂੰ ਪਿੰਡ ਦਾ ਪ੍ਰਬੰਧਕ ਲਗਾਇਆ ਗਿਆ ਸੀ, ਪਰ ਉਸ ਵਲੋਂ ਆਪਣੀ ਮਨਮਰਜ਼ੀ ਨਾਲ ਗੇਟ ਦਾ ਕੰਮ ਘਟੀਆ ਤਰੀਕੇ ਨਾਲ ਕਰਵਾ ਕੇ ਵੱਡੀ ਘੱਪਲੇਬਾਜ਼ੀ ਕੀਤੀ ਗਈ ਹੈ ਅਤੇ ਗੇਟ ਬਣਾਉਣ ਵਾਲੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਪਿੰਡ ਵਾਲਿਆਂ ਨੂੰ ਨਹੀਂ ਪੁੱਛਿਆ ਗਿਆ । ਉਨ੍ਹਾਂ ਦਾ ਇਲਜ਼ਾਮ ਹੈ ਕਿ ਗੇਟ ਦੇ ਨਿਰਮਾਣ ’ਤੇ ਪੂਰੀ ਰਕਮ ਖਰਚ ਨਹੀਂ ਕੀਤੀ ਗਈ ਅਤੇ ਗੇਟ ਦਾ ਨਿਰਮਾਣ ਮਹਿਜ਼ ਖਾਨਾ ਪੂਰਤੀ ਵਜੋਂ ਕਰ ਦਿੱਤਾ ਗਿਆ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੇਟ ’ਤੇ ਸ਼ਹੀਦ ਲਾਂਸ ਨਾਇਕ ਰਣਧੀਰ ਸਿੰਘ ਦਾ ਨਾਮ ਵੀ ਪੂਰੀ ਤਰ੍ਹਾਂ ਨਹੀਂ ਲਿਖਿਆ ਗਿਆ । ਗੇਟ ਦੀ ਐਂਟਰੀ ਵਾਲੀ ਸਾਈਡ ’ਤੇ ਸ਼ਹੀਦ ਦਾ ਨਾਮ ਤੱਕ ਨਹੀਂ ਲਿਖਿਆ ਗਿਆ ਅਤੇ ਨਾ ਹੀ ਸ਼ਹੀਦ ਦੀ ਤਸਵੀਰ ਲਗਾਈ ਗਈ । ਇਸ ਤੋਂ ਇਲਾਵਾ ਗੇਟ ਦੀਆਂ ਕਈ ਟਾਇਲਾਂ ਟੁੱਟ ਚੁੱਕੀਆਂ ਹਨ । ਜਿੱਥੇ ਸ਼ਹੀਦ ਦਾ ਨਾਮ ਲਿਖਿਆ ਗਿਆ ਹੈ, ਉਹ ਹਿੱਸਾ ਵੀ ਖਰਾਬ ਹੋ ਚੁੱਕਿਆ ਹੈ । ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਗੇਟ ਦੀ ਅਜਿਹੀ ਹਾਲਤ ਦੇਖ ਕੇ ਉਨ੍ਹਾਂ ਦਾ ਮਨ ਬਹੁਤ ਦੁਖੀ ਹੁੰਦਾ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਦੀ ਯਾਦ ਵਿਚ ਬਣਾਏ ਜਾਣ ਵਾਲੇ ਯਾਦਗਾਰੀ ਸਥਾਨ ਨੂੰ ਇਸ ਤਰ੍ਹਾਂ ਅੱਧ-ਅਧੂਰਾ ਛੱਡਣਾ ਸ਼ਹੀਦ ਦਾ ਅਪਮਾਨ ਹੈ । ਉਨ੍ਹਾਂ ਕਿਹਾ ਕੇ ਇਸ ਨਾਲੋਂ ਤਾਂ ਚੰਗਾ ਸੀ ਵਿਭਾਗ ਕਿਸੇ ਗਰੀਬ ਦਾ ਘਰ ਬਣਵਾ ਦਿੰਦਾ। ਇਸ ਤਰ੍ਹਾਂ ਦਾ ਅਧੂਰਾ ਗੇਟ ਬਣਵਾ ਕੇ ਸ਼ਹੀਦ ਦਾ ਅਪਮਾਨ ਕੀਤਾ ਹੈ । ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਯਾਦਗਾਰੀ ਗੇਟ ਦੇ ਨਿਰਮਾਣ ਲਈ ਆਈ 8 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਅਤੇ ਇਸ ’ਤੇ ਹੋਏ ਖਰਚ ਦੀ ਪੂਰੀ ਜਾਂਚ ਕਰਵਾਈ ਜਾਵੇ । ਉਨ੍ਹਾਂ ਮੰਗ ਕੀਤੀ ਕਿ ਜੇਕਰ ਜਾਂਚ ਦੌਰਾਨ ਗ੍ਰਾਂਟ ਦੀ ਵਰਤੋਂ ਵਿਚ ਕਿਸੇ ਤਰ੍ਹਾਂ ਦੀ ਬੇਨਿਯਮੀ ਜਾਂ ਘਪਲੇਬਾਜ਼ੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ । ਹਾਲਾਂਕਿ ਇਸ ਬਾਰੇ ਫਿਲਹਾਲ ਪੰਚਾਇਤ ਅਫਸਰ ਨਿਰਮਲ ਸਿੰਘ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨੇ ਤਿੱਬੜੀ ਕੈਂਟ ਏਰੀਏ ਤੇ ਅੱਧੀ ਦਰਜਨ ਪਿੰਡਾਂ ਨੇੜੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਤਾਂ ਹੋਵੇਗਾ ਵ... ਅਗਲੀ ਖ਼ਬਰ ਮੁਖਵਿੰਦਰ ਸਿੰਘ ਮੁੱਖਾ ਨੇ ਕਾਂਗਰਸ ਛੱਡ ਕੇ ਮਿਸ਼ਨ 2027 ‘ਚ ਕੀਤੀ ਸ਼ਮੂਲੀਅਤ
Ad Position 24