05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦਿਨ-ਦਿਹਾੜੇ ਚੋਰਾਂ ਨੇ ਮੰਦਰ ’ਚ ਦਾਖ਼ਲ ਹੋ ਕੇ 30 ਹਜ਼ਾਰ ਦਾ ਪਿੱਤਲ ਦਾ ਟੱਲ ਕੀਤਾ ਚੋਰੀ

ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਤਾਲਿਬਪੁਰ ਦੇ ਪ੍ਰਸਿੱਧ ਇਤਿਹਾਸਕ ਮੰਦਿਰ ’ਚ ਚੋਰਾਂ ਵਲੋਂ ਦਿਨ ਦਿਹਾੜੇ 30 ਹਜ਼ਾਰ ਰੁਪਏ ਦਾ ਪਿੱਤਲ ਦਾ ਟੱਲ ਚੋਰੀ ਕਰ ਲਏ ਜਾਣ ਦੀ ਖਬਰ ਮਿਲੀ ਹੈ । ਇਸ ਘਟਨਾ ਦੀਆਂ ਤਸਵੀਰਾਂ ਸੀ.

Ad Position 21
No active advertisement
ਤਾਲਿਬਪੁਰ ਦੇ ਮੰਦਰ ਵਿਚੋਂ ਦਿਨ ਦਿਹਾੜੇ ਚੋਰੀ ਦੌਰਾਨ ਚੋਰਾਂ ਦੀ ਸੀ.ਸੀ.ਟੀ.ਵੀ. ਕੈਮਰੇ ਕੈਦ ਹੋਈ ਫੋਟੋ । 05-10-2026
ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਤਾਲਿਬਪੁਰ ਦੇ ਪ੍ਰਸਿੱਧ ਇਤਿਹਾਸਕ ਮੰਦਿਰ ’ਚ ਚੋਰਾਂ ਵਲੋਂ ਦਿਨ ਦਿਹਾੜੇ 30 ਹਜ਼ਾਰ ਰੁਪਏ ਦਾ ਪਿੱਤਲ ਦਾ ਟੱਲ ਚੋਰੀ ਕਰ ਲਏ ਜਾਣ ਦੀ ਖਬਰ ਮਿਲੀ ਹੈ । ਇਸ ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈਆਂ । ਜਿਸ ਵਿਚ ਚੋਰ ਮੋਟਰਸਾਈਕਲ ’ਤੇ ਟੱਲ ਬੋਰੀ ਵਿਚ ਪਾ ਕੇ ਲੈ ਕੇ ਜਾਂਦੇ ਹੋਏ ਸਾਹਮਣੇ ਆਏ ਹਨ । ਚੋਰੀ ਸਬੰਧੀ ਜਾਣਕਾਰੀ ਦਿੰਦੇ ਮੈਂਬਰ ਪੰਚਾਇਤ ਜੋਤੀ ਖਜੂਰੀਆ ਨੇ ਦੱਸਿਆ ਕਿ ਖਜੂਰੀਆ ਬਰਾਦਰੀ ਦੇ ਜਠੇਰਿਆਂ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਿਰ ਵਿਚ ਘਟਨਾ ਵਾਪਰੀ ਹੈ । ਉਨ੍ਹਾਂ ਦੱਸਿਆ ਕਿ ਟੱਲ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਸੀ । ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਨਿੱਤ ਹੋ ਰਹੀਆਂ ਚੋਰੀਆਂ ਕਾਰਨ ਲੋਕ ਕਾਫੀ ਦਹਿਸ਼ਤ ਦੇ ਆਲਮ ਵਿਚ ਹਨ । ਚੋਰੀ ਸਬੰਧੀ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਮੁਹੱਈਆ ਕਰਵਾ ਦਿੱਤੀ ਹੈ । ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰ ਕਿਤੋਂ ਬਾਹਰ ਦੇ ਨਹੀਂ ਹਨ, ਉਹ ਲੋਕਲ ਏਰੀਏ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਿਰਾਂ ਵਿਚ ਵੀ ਚੋਰੀਆਂ ਹੋਈਆਂ ਸਨ । ਅਜੇ ਤੱਕ ਸ਼ਾਲਾ ਪੁਲਿਸ ਕਿਸੇ ਵੀ ਚੋਰ ਨੂੰ ਕਾਬੂ ਨਹੀਂ ਕਰ ਸਕੀ । ਇੱਥੋਂ ਤੱਕ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਨੂੰ ਦਿੱਤੀਆਂ ਸਨ। ਫਿਰ ਵੀ ਪੁਲਿਸ ਚੋਰਾਂ ਦੀ ਤਹਿ ਤੱਕ ਨਹੀਂ ਪਹੁੰਚ ਸਕੀ । ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਪੰਡੋਰੀ ਮਹੰਤਾਂ ਇਲਾਕੇ ਅੰਦਰ ਹੋ ਰਹੀਆਂ ਨਿੱਤ ਚੋਰੀਆਂ ਨੂੰ ਰੋਕਣ ਵਾਸਤੇ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ । ਜਿਸ ਨਾਲ ਦਿਨ ਦਿਹਾੜੇ ਅਤੇ ਰਾਤ ਵੇਲੇ ਚੋਰੀਆਂ ਦੀਆਂ ਘਟਨਾਵਾਂ ਰੁਕ ਸਕਣ ।
Ad Position 22
No active advertisement
ਪਿਛਲੀ ਖ਼ਬਰ ਸੰਤ ਫਰਾਂਸਿਸ ਸਕੂਲ ’ਚ ਸੰਤ ਫਰਾਂਸਿਸ ਓਫ ਅਸੀਸੀ ਦੀ 800 ਸਾਲਾ ਜੁਬਲੀ ਮੌਕੇ ਪੈਟਰਨ ਡੇਅ ਦਾ ਸ਼ਾਨਦਾਰ ਜਸ਼ਨ ਅਗਲੀ ਖ਼ਬਰ ਗੁਰਦੁਆਰਾ ਬੁਰਜ਼ ਸਾਹਿਬ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ
Ad Position 24