05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕਸ਼ਯਪ ਰਾਜਪੂਤ ਮਹਾਂ ਸਭਾ ਵਲੋਂ ਬਟਾਲਾ ’ਚ ਬਾਬਾ ਮੋਤੀ ਰਾਮ ਮਹਿਰਾ ਚੌਕ ਤੇ ਮਹਿਰਾ ਵੈਲਫੇਅਰ ਬੋਰਡ ਬਣਾਉਣ ਦੀ ਮੰਗ

ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਬਿਧੀਪੁਰ ਗਰਾਊਂਡ ਧਾਰੀਵਾਲ ਵਿਖੇ ਕਰਵਾਏ ਗਏ ਸਾਂਝਾ ਮਸੀਹੀ ਸੰਮੇਲਨ ਦੀ ਸ਼ਾਨਦਾਰ ਤੇ ਇਤਿਹਾਸਿਕ ਸਫਲਤਾ ਲਈ ਪ੍ਰਭੂ ਯਿਸੂ ਮਸੀਹ ਅਤੇ ਸਮੂਹ ਕਲੀਸਿਆਵਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਸੰਮੇਲਨ ਦਾ ਸਫਲ ਹੋਣਾ ਪ੍ਰਭੂ ਯਿਸੂ ਮਸੀਹ ਦੇ ਅਥਾਹ ਪਿਆਰ, ਮਿਹਰ ਅਤੇ ਅਸੀਸਾਂ ਦਾ ਹੀ ਫਲ ਹੈ।

Ad Position 21
No active advertisement
ਬਾਊ ਮੁਨੱਵਰ ਮਸੀਹ 04-10-2026
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਬਿਧੀਪੁਰ ਗਰਾਊਂਡ ਧਾਰੀਵਾਲ ਵਿਖੇ ਕਰਵਾਏ ਗਏ ਸਾਂਝਾ ਮਸੀਹੀ ਸੰਮੇਲਨ ਦੀ ਸ਼ਾਨਦਾਰ ਤੇ ਇਤਿਹਾਸਿਕ ਸਫਲਤਾ ਲਈ ਪ੍ਰਭੂ ਯਿਸੂ ਮਸੀਹ ਅਤੇ ਸਮੂਹ ਕਲੀਸਿਆਵਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਸੰਮੇਲਨ ਦਾ ਸਫਲ ਹੋਣਾ ਪ੍ਰਭੂ ਯਿਸੂ ਮਸੀਹ ਦੇ ਅਥਾਹ ਪਿਆਰ, ਮਿਹਰ ਅਤੇ ਅਸੀਸਾਂ ਦਾ ਹੀ ਫਲ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਵੀ ਪ੍ਰਭੂ ਅੱਗੇ ਅਰਦਾਸ ਜਾਂ ਮੰਗ ਰੱਖਦੇ ਹਾਂ, ਉਹ ਬੜੀ ਦਇਆ ਤੇ ਕਿਰਪਾ ਨਾਲ ਸਾਡੀ ਝੋਲੀ ਭਰ ਦਿੰਦਾ ਹੈ। ਬਾਊ ਮੁਨਾਵਰ ਮਸੀਹ ਨੇ ਰੋਮਨ ਕੈਥੋਲਿਕ, ਮੈਥੋਡਿਸਟ, ਸੇਵੈਂਥ ਡੇ ਐਡਵੈਂਟਿਸਟ, ਚਰਚ ਆਫ਼ ਨਾਰਥ ਇੰਡੀਆ (ਸੀ.ਐਨ.ਆਈ) ਅਤੇ ਸਾਲਵੇਸ਼ਨ ਆਰਮੀ ਸਮੇਤ ਸਾਰੀਆਂ ਕਲੀਸਿਆਵਾਂ ਦੇ ਸੀਨੀਅਰ ਪਾਸਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਭ ਦੀਆਂ ਸੁੱਭਕਾਮਨਾਵਾਂ ਅਤੇ ਦੁਆਵਾਂ ਸਦਕਾ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇਸ ਸੰਮੇਲਨ ਵਿਚ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਲੀਸਿਆਵਾਂ ਅਤੇ ਵੱਖ-ਵੱਖ ਸੰਪਰਦਾਵਾਂ ਨਾਲ ਸਬੰਧਿਤ ਸਾਰੇ ਮਸੀਹੀ ਇਕ ਸਾਂਝੇ ਪਲੇਟਫਾਰਮ ’ਤੇ ਇਕੱਠੇ ਹੋਏ ਅਤੇ ਆਪਣੀ ਤਾਕਤ ਤੇ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਹੁਣ ਤੋਂ ਹੀ ਇਨ੍ਹਾਂ ਚੋਣਾਂ ਲਈ ਕਮਰ ਕੱਸ ਲੈਣੀ ਚਾਹੀਦੀ ਹੈ। ਉਨ੍ਹਾਂ ਸਮੁੱਚੇ ਮਸੀਹੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਕ ਸਾਂਝੇ ਪਲੇਟਫਾਰਮ ’ਤੇ ਇਕੱਠੇ ਹੋ ਕੇ ਆਪਸੀ ਭੇਦਭਾਵ ਭੁਲਾ ਕੇ ਭਾਈਚਾਰੇ ਦੀ ਤਰੱਕੀ, ਉੱਨਤੀ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ। ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਮਸੀਹੀ ਭਾਈਚਾਰਾ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਟਰੈਫਿਕ ਇੰਚਾਰਜ ਨੇ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਸਨਮਦੀਪ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀ ਮੱਲ
Ad Position 24