ਅਣਪਛਾਤੇ ਵਿਅਕਤੀ ਵਲੋਂ ਬੇਜ਼ਬਾਨ ਨਾਲ ਕਰੂਰਤਾ ਭਰੀ ਘਿਨੌਣੀ ਹਰਕਤ
ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਸਥਿਤ ਘੁਮਿਆਰਾ ਮੁਹੱਲੇ ’ਚ ਕਿਸੇ ਅਣਪਛਾਤੇ ਵਲੋਂ ਇਕ ਬੇਜ਼ਬਾਨ ਨਾਲ ਕੀਤੇ ਗਏ ਕਰੂਰਤਾ ਪੂਰਨ ਤੇ ਅਜੀਬ ਜਿਹੀ ਹਰਕਤ ਨਾਸ ਮੁਹੱਲਾ ਵਾਸੀਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਮੁਹੱਲੇ ਵਿਚ ਰਹਿੰਦੇ ਇਕ ਅਵਾਰਾ ਕੁੱਤੇ ਦੀਆਂ ਕਿਸੇ ਅਣਪਛਾਤੇ ਵਲੋਂ ਅੱਖਾਂ ਕੱਢ ਲਈਆਂ ਗਈਆਂ ਹਨ ।
ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਸਥਿਤ ਘੁਮਿਆਰਾ ਮੁਹੱਲੇ ’ਚ ਕਿਸੇ ਅਣਪਛਾਤੇ ਵਲੋਂ ਇਕ ਬੇਜ਼ਬਾਨ ਨਾਲ ਕੀਤੇ ਗਏ ਕਰੂਰਤਾ ਪੂਰਨ ਤੇ ਅਜੀਬ ਜਿਹੀ ਹਰਕਤ ਨਾਸ ਮੁਹੱਲਾ ਵਾਸੀਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਮੁਹੱਲੇ ਵਿਚ ਰਹਿੰਦੇ ਇਕ ਅਵਾਰਾ ਕੁੱਤੇ ਦੀਆਂ ਕਿਸੇ ਅਣਪਛਾਤੇ ਵਲੋਂ ਅੱਖਾਂ ਕੱਢ ਲਈਆਂ ਗਈਆਂ ਹਨ । ਲੋਕਾਂ ਨੂੰ ਸ਼ੱਕ ਹੈ ਕਿ ਇਹ ਹਰਕਤ ਕਿਸੇ ਤਾਂਤਰਿਕ ਕਿਰਿਆ ਲਈ ਕੀਤੀ ਗਈ ਹੈ, ਉੱਥੇ ਹੀ ਡੋਗ ਲਵਰਸ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ । ਮੌਕੇ ’ਤੇ ਪਹੁੰਚੇ ਡੋਗ ਲਵਰ ਸਾਬਕਾ ਸੂਬੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੁੱਤੇ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ, ਜਿਸ ’ਚ ਸਾਹਮਣੇ ਆਇਆ ਹੈ ਕਿ ਬੜੇ ਸ਼ਾਤਰ ਤਰੀਕੇ ਨਾਲ ਕੁੱਤੇ ਦੀਆਂ ਦੋਨੋਂ ਅੱਖਾਂ ਕੱਢੀਆਂ ਗਈਆਂ ਹਨ। ਕੁੱਤੇ ਨੂੰ ਪਹਿਲਾਂ ਟੀਕਾ ਲਗਾ ਕੇ ਬੇਹੋਸ਼ ਕੀਤਾ ਗਿਆ ਅਤੇ ਬੇਹੋਸ਼ ਹੋਣ ਤੋਂ ਬਾਅਦ ਹੀ ਉਸ ਦੀਆਂ ਦੋਵੇਂ ਅੱਖਾਂ ਕੱਢੀਆਂ ਗਈਆਂ ਹਨ, ਜਿਸ ਨਾਲ ਸਾਬਤ ਹੁੰਦਾ ਹੈ ਕਿ ਇਹ ਕਾਰਾ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਇਸ ਘਟਨਾ ਨਾਲ ਪੂਰੇ ਮੁਹੱਲੇ ਅੰਦਰ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਜੇਕਰ ਕੁੱਤੇ ਨਾਲ ਇਸ ਤਰ੍ਹਾਂ ਹੋ ਸਕਦਾ ਤਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ। ਇਸ ਮਾਮਲੇ ਸਬੰਧੀ ਮੁਹੱਲਾ ਨਿਵਾਸੀਆਂ ਵਲੋਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਕਰੂਰਤਾ ਦਾ ਸ਼ਿਕਾਰ ਹੋਏ ਕੁੱਤੇ ਨੂੰ ਅੰਮ੍ਰਿਤਸਰ ਦੇ ਡੋਕ ਸ਼ੈਲਟਰ ਹੋਮ ਵਿਚ ਡੋਗ ਲਵਰਜ਼ ਵਲੋਂ ਭੇਜਿਆ ਜਾ ਰਿਹਾ ਹੈ।