01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਜਾਬ ਸੀਨੀ.ਸੈਕੰ.ਸਕੂਲ ਦੇ ਵਿਦਿਆਰਥੀ ਨੇ ਫੈਂਸਿੰਗ ’ਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ’ਚ ਜਗ੍ਹਾ ਬਣਾਈ

ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਖਮਾਣੋ ਫਤਿਹਗੜ ਸਾਹਿਬ ਵਿਖੇ 28 ਸਤੰਬਰ ਤੋਂ 30 ਸਤੰਬਰ ਤੱਕ ਹੋਈਆਂ ਫੈਂਸਿੰਗ ਖੇਡਾਂ ਵਿਚ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਦੇ ਹੋਣਹਾਰ ਖਿਡਾਰੀ ਪ੍ਰਤੀਕ ਸ਼ਰਮਾ ਨੇ ਅੰਡਰ- 19 ’ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਹੌਸ਼ਨ ਕੀਤਾ ਹੈ। ਜਦੋਂ ਕਿ ਪ੍ਰਤੀਕ ਸ਼ਰਮਾ ਨੇ ਇਸ ਖੇਡ ਦੀ ਬਦੌਲਤ ਨੈਸ਼ਨਲ ਵਿਚ ਵੀ ਆਪਣੀ ਜਗਾ ਪੱਕੀ ਕੀਤੀ ਹੈ।

Ad Position 21
No active advertisement
ਫੈਂਸਿੰਗ ਮੁਕਾਬਲੇ ’ਚੋਂ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਪ੍ਰਤੀਕ ਸ਼ਰਮਾ ਮੈਡਲ ਦਿਖਾਉਂਦਾ ਹੋਇਆ ਹੋਰਨਾਂ ਸਮੇਤ। ਅਜੀਤ ਤਸਵੀਰ 02-10-2026
ਗੁਰਦਾਸਪੁਰ, 1 ਅਕਤੂਬਰ (ਚੱਕਰਾਜਾ)-ਖਮਾਣੋ ਫਤਿਹਗੜ ਸਾਹਿਬ ਵਿਖੇ 28 ਸਤੰਬਰ ਤੋਂ 30 ਸਤੰਬਰ ਤੱਕ ਹੋਈਆਂ ਫੈਂਸਿੰਗ ਖੇਡਾਂ ਵਿਚ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਦੇ ਹੋਣਹਾਰ ਖਿਡਾਰੀ ਪ੍ਰਤੀਕ ਸ਼ਰਮਾ ਨੇ ਅੰਡਰ- 19 ’ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਹੌਸ਼ਨ ਕੀਤਾ ਹੈ। ਜਦੋਂ ਕਿ ਪ੍ਰਤੀਕ ਸ਼ਰਮਾ ਨੇ ਇਸ ਖੇਡ ਦੀ ਬਦੌਲਤ ਨੈਸ਼ਨਲ ਵਿਚ ਵੀ ਆਪਣੀ ਜਗਾ ਪੱਕੀ ਕੀਤੀ ਹੈ। ਸਕੂਲ ਦੇ ਚੇਅਰਮੈਨ ਰਣਦੀਪ ਕੁਮਾਰ ਨੇ ਦੱਸਿਆ ਕਿ ਖਿਡਾਰੀ ਨੇ ਪਹਿਲਾਂ ਵੀ 2 ਵਾਰ ਕਾਂਸੇ ਤੇ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ ਤੇ ਇਸ ਵਾਰ ਗੋਲਡ ਮੈਡਲ ਜਿੱਤ ਕੇ ਨੈਸ਼ਨਲ ’ਚ ਥਾਂ ਬਣਾਈ ਹੈ ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਚੇਅਰਮੈਨ ਰਣਦੀਪ ਕੁਮਾਰ ਤੇ ਪ੍ਰਿੰਸੀਪਲ ਮਨੀਸ਼ਾ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਦਿਆਰਥੀ, ਉਸ ਦੇ ਮਾਪਿਆਂ ਤੇ ਕੋਚ ਸੋਨੀਆ ਮੈਡਮ, ਪ੍ਰਦੀਪ, ਯੋਗੇਸ਼ ਤੇ ਇੰਟਰਨੈਸ਼ਨਲ ਕੋਚ ਮਨੂੰ ਨੈਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਹੋਰਨਾਂ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਵਲੋਂ ਬੇਜ਼ਬਾਨ ਨਾਲ ਕਰੂਰਤਾ ਭਰੀ ਘਿਨੌਣੀ ਹਰਕਤ ਅਗਲੀ ਖ਼ਬਰ ਕਲਗੀਧਰ ਇੰਟਰਨੈਸ਼ਨਲ ਸਕੂਲ ਵਿਖੇ ਸਹੋਦਿਆ ਟੀਚਰਜ਼ ਐਵਾਰਡ ਸੈਰੇਮਨੀ ਸਮਾਗਮ ਕਰਵਾਇਆ
Ad Position 24