ਸਾਲਵੇਸ਼ਨ ਆਰਮੀ ਚਰਚ ਬਟਾਲਾ ਵਿਖੇ ਮਨੁੱਖੀ ਤਸਕਰੀ ਦਿਵਸ ਮੌਕੇ ਬੱਚਿਆਂ ਨੂੰ ਸੁਚੇਤ ਕੀਤਾ
ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-‘ਦੀ ਸਾਲਵੇਸ਼ਨ ਆਰਮੀ ਚਰਚ ਵਿਖੇ ‘ਮਨੁੱਖੀ ਤਸਕਰੀ ਅਤੇ ਤਿਰਸਕਾਰ ਦਿਵਸ’ ਮੌਕੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕੱਤਰ ਸੰਗਤ ਤੇ ਖ਼ਾਸਕਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਸੀਹ ਆਗੂਆਂ ਨੇ ਮਨੁੱਖੀ ਤਸਕਰੀ ਦੇ ਵਧ ਰਹੇ ਰੁਝਾਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਤੇ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-‘ਦੀ ਸਾਲਵੇਸ਼ਨ ਆਰਮੀ ਚਰਚ ਵਿਖੇ ‘ਮਨੁੱਖੀ ਤਸਕਰੀ ਅਤੇ ਤਿਰਸਕਾਰ ਦਿਵਸ’ ਮੌਕੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕੱਤਰ ਸੰਗਤ ਤੇ ਖ਼ਾਸਕਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਸੀਹ ਆਗੂਆਂ ਨੇ ਮਨੁੱਖੀ ਤਸਕਰੀ ਦੇ ਵਧ ਰਹੇ ਰੁਝਾਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਤੇ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ‘ਕ੍ਰਿਸ਼ਚੀਅਨ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ’ ਦੇ ਸਰਪ੍ਰਸਤ ਪ੍ਰਧਾਨ ਜੌਨ ਪੀਟਰ ਨੇ ਕਿਹਾ ਕਿ ਮਨੁੱਖੀ ਤਸਕਰ ਤੇ ਵਪਾਰੀ ਆਪਣੇ ਨਿੱਜੀ ਮੁਨਾਫ਼ੇ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਉਹ ਅਕਸਰ ਨੌਜਵਾਨ ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾੜੀ ਆਰਥਿਕ ਹਾਲਤ ਦਾ ਨਾਜਾਇਜ਼ ਫਾਇਦਾ ਉਠਾ ਕੇ, ਉਨ੍ਹਾਂ ਨੂੰ ਬਹਿਲਾ-ਫੁਸਲਾ ਕੇ ਵੇਸ਼ਵਾਗਮਨੀ ਵਰਗੇ ਦਲਦਲ ’ਚ ਧਕੇਲ ਦਿੰਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਲਾਚਾਰੀ ਦਾ ਫਾਇਦਾ ਉਠਾ ਕੇ ਲੜਕੀਆਂ ਨਾਲ ਬਦਫ਼ੈਲੀ ਕਰਨਾ ਆਮ ਗੱਲ ਹੋ ਗਈ ਹੈ ਤੇ ਅਜਿਹੀਆਂ ਘਟਨਾਵਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿਚ ਵੱਡੇ ਪੱਧਰ ’ਤੇ ਵਾਪਰ ਰਹੀਆਂ ਹਨ। ਇਸ ਮੌਕੇ ਸਾਲਵੇਸ਼ਨ ਚਰਚ ਦੇ ਪ੍ਰਧਾਨ ਸ੍ਰੀ ਰੌਬਿਨ ਮਸੀਹ ਤੇਲੀਆਂਵਾਲ, ਬਟਾਲਾ, ਕੋਰ ਕਮਾਂਡਰ ਮੇਜਰ ਸੈਮਸਨ, ਮੇਜਰ ਸ੍ਰੀਮਤੀ ਸੁਨੀਲਾ, ਕਰਨਲ ਸੁਨੀਤਾ, ਪੱਪੂ ਮਸੀਹ, ਡੈਨੀਅਲ ਮਸੀਹ, ਪ੍ਰੋਫੈਸਰ ਅੰਜੂ, ਸੁਨੇਹਾ, ਸਾਬੀ ਮਸੀਹ ਤੇਲੀਆਵਾਲ, ਨੌਜਵਾਨ ਸਭਾ ਦੇ ਮੈਂਬਰ ਆਦਿ ਹਾਜ਼ਰ ਸੀ।