28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅਧਿਆਪਕਾਂ ਦੇ ਪ੍ਰਸ਼ਾਸਨਿਕ ਕੰਮਾਂ ’ਤੇ ਰੋਕ ਲਾਉਣਾ ਸਰਕਾਰ ਦਾ ਇਤਿਹਾਸਕ ਫ਼ੈਸਲਾ - ਪ੍ਰਿੰ. ਸੰਧੂ

ਅਲੀਵਾਲ, 27 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਪੰਜਾਬ ਸਰਕਾਰ ਨੇ ਥੋੜੇ ਦਿਨ ਪਹਿਲਾਂ ਅਧਿਆਪਕਾਂ ਦੇ ਪੱਖ ’ਚ ਇਤਿਹਾਸਕ ਫ਼ੈਸਲਾ, ਜਿਸ ’ਚ ਅਧਿਆਪਕਾਂ ਕੋਲੋਂ ਪ੍ਰਸ਼ਾਸਨਿਕ ਕੰਮ ਲੈਣ ’ਤੇ ਰੋਕ ਲਾ ਦਿੱਤੀ ਹੈ, ਹੁਣ ਸਿਰਫ ਅਧਿਆਪਕ ਨੂੰ ਮਰਦਮਸੁਮਾਰੀ ਤੇ ਆਫਤ ਪ੍ਰਬੰਧ ਨਾਲ ਜੁੜੇ ਕੰਮਾਂ ਵਿਚ ਹੀ ਤਾਇਨਾਤ ਕੀਤਾ ਜਾਵੇਗਾ, ਉਨ੍ਹਾਂ ਕੋਲੋਂ ਬਾਕੀ ਕੋਈ ਹੋਰ ਨਹੀਂ ਲਿਆ ਜਾਵੇਗਾ। ‘ਆਪ’ ਸਰਕਾਰ ਨੇ ਇਹ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਵਿਚ ਅਧਿਆਪਕ ਹੁਣ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸ਼ਹੀ ਸਮਾਂ ਦੇ ਪਾਉਣਗੇ, ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਹੋਰ ਉੱਚਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 28-09-2026
ਅਲੀਵਾਲ, 27 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਪੰਜਾਬ ਸਰਕਾਰ ਨੇ ਥੋੜੇ ਦਿਨ ਪਹਿਲਾਂ ਅਧਿਆਪਕਾਂ ਦੇ ਪੱਖ ’ਚ ਇਤਿਹਾਸਕ ਫ਼ੈਸਲਾ, ਜਿਸ ’ਚ ਅਧਿਆਪਕਾਂ ਕੋਲੋਂ ਪ੍ਰਸ਼ਾਸਨਿਕ ਕੰਮ ਲੈਣ ’ਤੇ ਰੋਕ ਲਾ ਦਿੱਤੀ ਹੈ, ਹੁਣ ਸਿਰਫ ਅਧਿਆਪਕ ਨੂੰ ਮਰਦਮਸੁਮਾਰੀ ਤੇ ਆਫਤ ਪ੍ਰਬੰਧ ਨਾਲ ਜੁੜੇ ਕੰਮਾਂ ਵਿਚ ਹੀ ਤਾਇਨਾਤ ਕੀਤਾ ਜਾਵੇਗਾ, ਉਨ੍ਹਾਂ ਕੋਲੋਂ ਬਾਕੀ ਕੋਈ ਹੋਰ ਨਹੀਂ ਲਿਆ ਜਾਵੇਗਾ। ‘ਆਪ’ ਸਰਕਾਰ ਨੇ ਇਹ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਵਿਚ ਅਧਿਆਪਕ ਹੁਣ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸ਼ਹੀ ਸਮਾਂ ਦੇ ਪਾਉਣਗੇ, ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਹੋਰ ਉੱਚਾ ਹੋਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਇੰਚਾਰਜ ਮਾਝਾ ਜ਼ੋਨ ਸਿੱਖਿਆ ਵਿੰਗ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਤੇ ਇੰਚਾਰਜ ਮਾਝਾ ਸਿੱਖਿਆ ਵਿੰਗ ਨਾਲ ਜੁੜੇ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਜੇਕਰ ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ ਹੋਰ ਕੰਮ ਦਿੱਤੇ ਜਾਣ ਤਾਂ ਪੜ੍ਹਾਈ ’ਚ ਵਿਦਿਆਰਥੀਆਂ ਦਾ ਕਿੰਨਾ ਨੁਕਸਾਨ ਹੁੰਦਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਜਿਹਾ ਕੰਮ ਕਰ ਦਿੱਤਾ, ਜੋ ਪਹਿਲੀਆਂ ਸਰਕਾਰਾਂ ਨਹੀਂ ਕੀਤਾ, ਬਾਹਰ ਦੇ ਸਾਰੇ ਕੰਮਾਂ ਲਈ ਅਧਿਆਪਕਾਂ ਨੂੰ ਤਾਇਨਾਤ ਕੀਤਾ ਜਾਂਦਾ ਰਿਹਾ, ਜਿਸ ਵਿਚ ਅਧਿਆਪਕ ਬਾਹਰ ਦੇ ਕੰਮਾਂ ਵਿਚ ਰੁੱਝੇ ਰਹਿੰਦੇ ਸਨ ਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਕੰਮ ਸਮੇਂ ਸਿਰ ਨਿਬੇੜਨ ਲਈ ਛੁੱਟੀ ਵਾਲੇ ਦਿਨ ਵੀ ਬਾਹਰ ਦੇ ਕੰਮਾਂ ਲਈ ਜਾਣਾ ਪੈਂਦਾ ਸੀ, ਹੁਣ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਕ ਉਨ੍ਹਾਂ ਨੂੰ ਸਰਵੇਖਣ, ਤਸਦੀਕਾਂ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਬਾਹਰ ਨਹੀਂ ਭੇਜਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੀ ਮੀਟਿੰਗ ਅਗਲੀ ਖ਼ਬਰ ਪਿੰਡ ਛੀਨਾ ਬੇਟ ਦੇ ਪ੍ਰਵਾਸੀ ਪਰਿਵਾਰ ਨੇ ਸਰਪੰਚ ’ਤੇ ਹਮਲਾ ਕਰਨ ਦੇ ਲਗਾਏ ਗੰਭੀਰ ਦੋਸ਼
Ad Position 24