ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੀ ਮੀਟਿੰਗ
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਹੋਈ, ਜਿਸ ’ਚ ਕੌਂਸਲ ਦੇ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਹਿੱਸਾ ਲਿਆ ਗਿਆ।
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਹੋਈ, ਜਿਸ ’ਚ ਕੌਂਸਲ ਦੇ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤੇ ਕੌਂਸਲ ਦੇ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਭਾਗੋਵਾਲ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਮੀਟਿੰਗ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਲਗਾਏ ਗਏ ਲੰਗਰ ਦੀ ਸੇਵਾ ਤੇ ਸੰਤ ਬਾਬਾ ਹਜ਼ਾਰਾ ਜੀ ਦੀ 25 ਅਕਤੂਬਰ ਨੂੰ ਆ ਰਹੀ ਬਰਸੀ ਮੌਕੇ ਵਾਹਨਾਂ ਦੇ ਸਟੈਂਡ ਦੀ ਸੇਵਾ ਤੋਂ ਇਲਾਵਾ ਸ਼ਮਿਆਨੇ ਤੇ ਲਾਇਟਾਂ ਦੇ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਕਿਹਾ ਕਿ 29 ਜੂਨ ਨੂੰ ਮਹਾਰਾਜ ਰਣਜੀਤ ਸਿੰਘ ਦੀ ਸਾਲਾਨਾ ਬਰਸੀ, 18 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਲੰਗਰ ਦੀ ਸੇਵਾ, 25 ਅਕਤੂਬਰ ਨੂੰ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲਿਆਂ ਦੀ ਬਰਸੀ ਮੌਕੇ ਵਾਹਨ ਸਟੈਂਡ ਦੀ ਸੇਵਾ ਅਤੇ ਸੱਭਿਆਚਾਰਕ ਗਤੀਵਿਧੀਆਂ ਸ਼ਾਲਾਘਾਯੋਗ ਹਨ। ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਲੈਕਚਰਾਰ ਹਰਪਾਲ ਸਿੰਘ ਬੋਪਾਰਾਏ, ਜਾਇੰਟ ਸਕੱਤਰ ਲੈਕਚਰਾਰ ਦਿਲਬਾਗ ਸਿੰਘ ਪੱਡਾ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਬਾਜਵਾ, ਸੰਯੁਕਤ ਸਕੱਤਰ ਭਾਈ ਦਲਜੀਤ ਸਿੰਘ ਮਾਣਕ, ਉੱਘੇ ਸਮਾਜ ਸੇਵਕ ਮਾਸਟਰ ਕੁਲਵਿੰਦਰ ਸਿੰਘ ਪੰਨੂੰ, ਪ੍ਰਿੰ. ਗੁਰਨਾਮ ਸਿੰਘ ਜੱਫਰਵਾਲ, ਦਫ਼ਤਰ ਸਕੱਤਰ ਹਰਦੀਪ ਸਿੰਘ ਭੰਗਵਾਂ ਵਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਮਾ. ਬਲਜੀਤ ਸਿੰਘ ਭਾਗੋਵਾਲ, ਹਰਵਿੰਦਰ ਸਿੰਘ ਬਟਾਲਾ, ਭੰਗੜਾ ਕੋਚ ਕੁਲਵਿੰਦਰ ਸਿੰਘ ਸ਼ਾਹਬਾਦ, ਲੋਕ ਗਾਇਕ ਰਜਿੰਦਰ ਸਿੰਘ ਪਾਲੀ, ਮਾ. ਸੁਭਾਸ਼ ਰਣੀਆਂ, ਬਲਜਿੰਦਰ ਸਿੰਘ ਉਜਾਗਰ ਨਗਰ, ਕੁਲਵੰਤ ਸਿੰਘ ਜੋਹਲ, ਹਰਜੀਉ ਪੰਨੂੰ ਕਾਲਾ ਅਫਗਾਨਾ, ਅਮਰਿੰਦਰ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ।