27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡ ਛੀਨਾ ਬੇਟ ਦੇ ਪ੍ਰਵਾਸੀ ਪਰਿਵਾਰ ਨੇ ਸਰਪੰਚ ’ਤੇ ਹਮਲਾ ਕਰਨ ਦੇ ਲਗਾਏ ਗੰਭੀਰ ਦੋਸ਼

ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਛੀਨਾ ਬੇਟ ’ਚ ਕਾਫੀ ਲੰਮੇ ਸਮੇਂ ਪ੍ਰਵਾਸੀ ਮਜ਼ਦੂਰ ਰਹਿ ਰਿਹਾ ਹੈ ਤੇ ਪਿੰਡ ਦੇ ਸਰਪੰਚ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰਵਾਸੀ ਮਜ਼ਦੂਰ ’ਤੇ ਹਮਲਾ ਕਰਕੇ ਪਿੰਡ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤੇ ਘੱਟ ਮਜ਼ਦੂਰੀ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਵਾਸੀ ਮਜ਼ਦੂਰ ਪਸ਼ੇਸ਼ ਪ੍ਰਸ਼ਾਦ ਉਰਫ ਰਾਜੂ ਨੇ ਦੱਸਿਆ ਕਿ ਕੁਝ ਲੋਕ ਮੂੰਹ ਬੰਨ ਕੇ ਰਾਤ ਵੇਲੇ ਮੇਰੇ ਘਰ ਦੇ ਬਾਹਰ ਆਏ, ਜੋ ਹਥਿਆਰਾਂ ਨਾਲ ਲੈਸ ਸਨ ਤੇ ਮੇਰਾ ਗੇਟ ਵਗੈਰਾ ਤੋੜ ਦਿੱਤਾ ਤੇ ਗਾਲੀ ਗਲੋਚ ਕੀਤਾ ।

Ad Position 21
No active advertisement
ਅਜੀਤ ਡੈਸਕ 28-09-2026
ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਛੀਨਾ ਬੇਟ ’ਚ ਕਾਫੀ ਲੰਮੇ ਸਮੇਂ ਪ੍ਰਵਾਸੀ ਮਜ਼ਦੂਰ ਰਹਿ ਰਿਹਾ ਹੈ ਤੇ ਪਿੰਡ ਦੇ ਸਰਪੰਚ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰਵਾਸੀ ਮਜ਼ਦੂਰ ’ਤੇ ਹਮਲਾ ਕਰਕੇ ਪਿੰਡ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤੇ ਘੱਟ ਮਜ਼ਦੂਰੀ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਵਾਸੀ ਮਜ਼ਦੂਰ ਪਸ਼ੇਸ਼ ਪ੍ਰਸ਼ਾਦ ਉਰਫ ਰਾਜੂ ਨੇ ਦੱਸਿਆ ਕਿ ਕੁਝ ਲੋਕ ਮੂੰਹ ਬੰਨ ਕੇ ਰਾਤ ਵੇਲੇ ਮੇਰੇ ਘਰ ਦੇ ਬਾਹਰ ਆਏ, ਜੋ ਹਥਿਆਰਾਂ ਨਾਲ ਲੈਸ ਸਨ ਤੇ ਮੇਰਾ ਗੇਟ ਵਗੈਰਾ ਤੋੜ ਦਿੱਤਾ ਤੇ ਗਾਲੀ ਗਲੋਚ ਕੀਤਾ । ਜਦ ਉਹ ਕੋਠੇ ’ਤੇ ਚੜਿਆ ਤਾਂ ਵਿਅਕਤੀ ਭੱਜ ਗਏ। ਪਸ਼ੇਸ਼ ਪ੍ਰਸ਼ਾਦ ਨੇ ਦੱਸਿਆ ਕਿ ਉਹ ਪਿੰਡ ਅੰਦਰ ਮਜ਼ਦੂਰੀ ਵਗੈਰਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ । ਉਪਰੋਕਤ ਵਿਅਕਤੀ ਕਥਿਤ ਤੌਰ ’ਤੇ ਮੇਰੇ ਕੋਲੋਂ ਘੱਟ ਮਜ਼ਦੂਰੀ ’ਤੇ ਕੰਮ ਕਰਵਾਉਣ ਦੀ ਜ਼ਿੱਦ ਕਰ ਰਹੇ ਸਨ । ਜਿਸ ਕਰਕੇ ਇਨ੍ਹਾਂ ਨੇ ਇਹ ਵਧੀਕੀ ਕੀਤੀ ਹੈ । ਇੱਥੋਂ ਤੱਕ ਉਨ੍ਹਾਂ ਕਿਹਾ ਕਿ ਜੇ ਘੱਟ ਰੇਟ ’ ਤੇ ਕੰਮ ਨਾ ਕੀਤਾ ਤਾਂ ਤੈਨੂੰ ਪਿੰਡ ਤੋਂ ਭਜਾ ਦਿੱਤੇ ਜਾਣ ਦੇ ਦਬਕੇ ਮਾਰ ਰਹੇ ਸਨ। ਜਦੋਂ ਕਿ ਇਸ ਘਟਨਾ ’ਚ ਸਰਪੰਚ ’ਤੇ ਗੰਭੀਰ ਦੋਸ਼ ਲਗਾਇਆ ਹੈ। ਜਦੋਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪ੍ਰਵਾਸੀ ਮਜ਼ਦੂਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ । ਜਦੋਂ ਇਸ ਮਾਮਲੇ ਸਬੰਧੀ ਥਾਣਾ ਮੁਖੀ ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਮੇਰੇ ਧਿਆਨ ਹਿੱਤ ਆਇਆ ਹੈ ਅਤੇ ਤਫਤੀਸ਼ ਨੂੰ ਗਹਿਰਾਈ ਨਾਲ ਲਿਆ ਜਾ ਰਿਹਾ ਹੈ। ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੇ ਪ੍ਰਸ਼ਾਸਨਿਕ ਕੰਮਾਂ ’ਤੇ ਰੋਕ ਲਾਉਣਾ ਸਰਕਾਰ ਦਾ ਇਤਿਹਾਸਕ ਫ਼ੈਸਲਾ - ਪ੍ਰਿੰ. ਸੰਧੂ ਅਗਲੀ ਖ਼ਬਰ ਕਰਾਟੇ ਖਿਡਾਰਨ ਮਨਦੀਪ ਕੌਰ ਨੇ ਸਰਕਾਰੀ ਸਕੂਲ ਲੌਹਕਾ ਦਾ ਨਾਂਅ ਚਮਕਾਇਆ, ਜਿੱਤਿਆ ਕਾਂਸੇ ਦਾ ਤਗਮਾ
Ad Position 24