ਪਿੰਡ ਕੋਟਲੀ ਥਾਬਲਾ ਵਿਖੇ ਮੁਫਤ ਸੁਵਿਧਾ ਕੈਂਪ ਲਗਾਇਆ
ਫਤਹਿਗੜ੍ਹ ਚੂੜੀਆਂ, 26 ਸਤੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੋਟਲੀ ਥਾਬਲਾ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿਚ ਈਸ਼ਰਮ, ਆਬਾ, ਲੇਬਰ , ਜ਼ੀਰੋ ਬੈਲਸ ਬੈਂਕ ਖਾਤੇ, ਪੰਜ ਲੱਖ ਤੇ 10 ਲੱਖ ਦੇ ਸਿਹਤ ਕਾਰਡ ਆਦਿ ਸੁਵਿਧਾਵਾਂ ਨਾਲ ਜੋੜਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਸੁਵਿਧਾ ਕੈਂਪ ’ਚੋਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਨਗਰ ਨਿਵਾਸੀਆਂ ਨੇ ਬਹੁਤ ਵੱਡੀ ਦਿਲਚਸਪੀ ਵਿਖਾਈ।
ਫਤਹਿਗੜ੍ਹ ਚੂੜੀਆਂ, 26 ਸਤੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੋਟਲੀ ਥਾਬਲਾ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿਚ ਈਸ਼ਰਮ, ਆਬਾ, ਲੇਬਰ , ਜ਼ੀਰੋ ਬੈਲਸ ਬੈਂਕ ਖਾਤੇ, ਪੰਜ ਲੱਖ ਤੇ 10 ਲੱਖ ਦੇ ਸਿਹਤ ਕਾਰਡ ਆਦਿ ਸੁਵਿਧਾਵਾਂ ਨਾਲ ਜੋੜਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਸੁਵਿਧਾ ਕੈਂਪ ’ਚੋਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਨਗਰ ਨਿਵਾਸੀਆਂ ਨੇ ਬਹੁਤ ਵੱਡੀ ਦਿਲਚਸਪੀ ਵਿਖਾਈ। ਇਥੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਲੋਕਾਂ ਦੇ ਘਰਾਂ, ਦਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲੋਕਾਂ ਤੱਕ ਪਹੁੰਚ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵੱਡੀ ਮੁਸ਼ੱਕਤ ਕਰ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੂੰ 10 ਲੱਖ ਦੀ ਸਿਹਤ ਬੀਮਾ ਯੋਜਨਾ ਵਾਲੇ ਤਿਆਰ ਕੀਤੇ ਗਏ ਕਾਰਡ ਵੰਡੇ ਗਏ। ਇਸ ਮੌਕੇ ਸਰਪੰਚ ਰਵਿੰਦਰਜੀਤ ਸਿੰਘ ਰਾਣਾ ਜਵੰਦਾ ਨੇ ਪਿੰਡ ਵਾਸੀਆਂ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਭਾਈ ਜਾ ਰਹੀ ਕਾਰਗੁਜ਼ਾਰੀ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ।