25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਮਾਗਮ

ਘਰੋਟਾ, 25 ਸਤੰਬਰ (ਸੰਜੀਵ ਗੁਪਤਾ)-ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਇਕ ਇਤਿਹਾਸਕ ਤੇ ਪ੍ਰੇਰਨਾਦਾਇਕ ਸਮਾਗਮ ਕਰਵਾਇਆ ਗਿਆ । ਇਹ ਸਮਾਗਮ ਸਕੂਲ ਦੇ ਪ੍ਰਿੰਸੀਪਲ ਵਿਕਾਸ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ।

Ad Position 21
No active advertisement
ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ’ਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਕਰਵਾਏ ਸਮਾਗਮ ਦਾ ਦ੍ਰਿਸ਼ । ਤਸਵੀਰ: ਸੰਜੀਵ ਗੁਪਤਾ 26-09-2026
ਘਰੋਟਾ, 25 ਸਤੰਬਰ (ਸੰਜੀਵ ਗੁਪਤਾ)-ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਇਕ ਇਤਿਹਾਸਕ ਤੇ ਪ੍ਰੇਰਨਾਦਾਇਕ ਸਮਾਗਮ ਕਰਵਾਇਆ ਗਿਆ । ਇਹ ਸਮਾਗਮ ਸਕੂਲ ਦੇ ਪ੍ਰਿੰਸੀਪਲ ਵਿਕਾਸ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਮਾਪੇ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਰਹੇ । ਮੁੱਖ ਮਹਿਮਾਨ ਵਜੋਂ ਕਮਾਂਡੈਂਟ ਅਸ਼ੋਕ ਕੁਮਾਰ ਤੋਂ ਇਲਾਵਾ ਸਕੂਲ ਦੇ ਸਾਬਕਾ ਵਿਦਿਆਰਥੀ ਤੇ ਸ਼ਹੀਦ ਸੰਜੇ ਸਿੰਘ ਦੇ ਪਿਤਾ ਵਿਜੇ ਸਿੰਘ ਤੇ ਆਜ਼ਾਦ ਹਿੰਦ ਫੌਜ ਦੇ ਸਾਬਕਾ ਸੈਨਿਕ ਵਿਸਾਖੀ ਸਿੰਘ ਦੇ ਸਪੁੱਤਰ ਪੂਰਨ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਉਨ੍ਹਾਂ ਦੀ ਗਰਿਮਾਮਈ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ । ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਤੇ ਮਾਂ ਭਾਰਤੀ ਦੇ ਚਿੱਤਰ ’ਤੇ ਫੁੱਲ ਅਰਪਿਤ ਕਰਕੇ ਕੀਤੀ ਗਈ । ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਵਿਕਾਸ ਸਿੰਘ ਨੇ ਹਾਜ਼ਰ ਜਨਸਮੂਹ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਇਤਿਹਾਸ ਤੇ ਮੌਜੂਦਾ ਸਮੇਂ ਵਿਚ ਇਸ ਦੀ ਮਹੱਤਤਾ ’ਤੇ ਚਾਨਣਾ ਪਾਇਆ । ਉਨ੍ਹਾਂ ਰਾਸ਼ਟਰੀ ਜੀਵਨ ’ਚ ‘ਵੰਦੇ ਮਾਤਰਮ’ ਦੀ ਮਹੱਤਤਾ ਤੇ ਦੇਸ਼ ਭਗਤੀ ਦੀ ਭਾਵਨਾ ਜਗਾਉਣ ’ਚ ਇਸ ਦੀ ਭੂਮਿਕਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਸਮਾਗਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਕਮਾਂਡਰ ਅਸ਼ੋਕ ਕੁਮਾਰ ਰਹੇ । ਆਪਣੇ ਸੰਬੋਧਨ ’ਚ ਉਨ੍ਹਾਂ ‘ਵੰਦੇ ਮਾਤਰਮ’ ਨਾਲ ਜੁੜੇ ਇਤਿਹਾਸਕ ਤੇ ਦੇਸ਼ ਭਗਤੀ ਨਾਲ ਸਬੰਧਿਤ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ । ਉਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਟਰ ਦੀ ਏਕਤਾ, ਅਖੰਡਤਾ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ । ਨਿਰਧਾਰਿਤ ਸਮੇਂ ਅਨੁਸਾਰ ਠੀਕ 11 ਵਜੇ ਸਕੂਲ ਦੇ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਪਤਵੰਤੇ ਲੋਕਾਂ ਵਲੋਂ ਇਕ ਸੁਰ ’ਚ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਕੀਤਾ ਗਿਆ । ਇਸ ਮੌਕੇ ਪੂਰਾ ਸਕੂਲ ਕੈਂਪਸ ਦੇਸ਼ ਭਗਤੀ ਦੀ ਭਾਵਨਾ ਨਾਲ ਗੂੰਜ ਉੱਠਿਆ ਤੇ ਮਾਹੌਲ ਰਾਸ਼ਟਰ ਪ੍ਰੇਮ ਨਾਲ ਸਰਾਬੋਰ ਹੋ ਗਿਆ ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ’ਚ ਐਨ.ਐਸ.ਐਸ. ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਗੁਰਮਤਿ ਸਮਾਗਮ ਕੱਲ੍ਹ
Ad Position 24