ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਦੋ ਰੋਜ਼ਾ ਵਿਭਾਗੀ ਬਾਲ ਕੈਂਪ ਸਮਾਪਤ
ਘਰੋਟਾ, 16 ਨਵੰਬਰ (ਸੰਜੀਵ ਗੁਪਤਾ)- ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਪਠਾਨਕੋਟ ਵਿਭਾਗ ਦਾ ਦੋ ਰੋਜ਼ਾ ਵਿਭਾਗੀ ਬਾਲ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ। ਕੈਂਪ ਵਿਚ ਵੱਖ-ਵੱਖ ਸਕੂਲਾਂ ਤੋਂ ਲਗਪਗ 200 ਬੱਚਿਆਂ ਸਮੇਤ ਕੁੱਲ 250 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ।
ਘਰੋਟਾ, 16 ਨਵੰਬਰ (ਸੰਜੀਵ ਗੁਪਤਾ)- ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਪਠਾਨਕੋਟ ਵਿਭਾਗ ਦਾ ਦੋ ਰੋਜ਼ਾ ਵਿਭਾਗੀ ਬਾਲ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ। ਕੈਂਪ ਵਿਚ ਵੱਖ-ਵੱਖ ਸਕੂਲਾਂ ਤੋਂ ਲਗਪਗ 200 ਬੱਚਿਆਂ ਸਮੇਤ ਕੁੱਲ 250 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਲਗਪਗ 30 ਅਧਿਆਪਕ, 8 ਪ੍ਰਿੰਸੀਪਲ ਤੇ ਸੰਗਠਨ ਦੇ ਸੂਬਾਈ ਤੇ ਵਿਭਾਗੀ ਅਧਿਕਾਰੀ ਵੀ ਮੌਜੂਦ ਰਹੇ । ਕੈਂਪ ਦਾ ਉਦਘਾਟਨ ਡਾ: ਸਰਲਾ ਨਿਰੰਕਾਰੀ, ਪ੍ਰਿੰਸੀਪਲ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਲੋਂ ਕੀਤਾ ਗਿਆ । ਉਨ੍ਹਾਂ ਨੇ ਬੱਚਿਆਂ ਨੂੰ ਅਜਿਹੇ ਕੈਂਪਾਂ ਰਾਹੀਂ ਅਨੁਸ਼ਾਸਨ, ਸੰਸਕਾਰ, ਸ਼ਖ਼ਸੀਅਤ ਵਿਕਾਸ ਅਤੇ ਸਮੂਹਿਕ ਭਾਗੀਦਾਰੀ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ । ਇਸ ਮੌਕੇ ਬਚਨ ਸਿੰਘ ਪਠਾਨਕੋਟ ਵਿਭਾਗ ਦੇ ਸਿੱਖਿਆ ਪ੍ਰਮੁੱਖ, ਸਹਿਦੇਵ ਤੇ ਹਿਮਾਂਸ਼ੂ ਪ੍ਰਾਂਤ ਸੰਸਕ੍ਰਿਤੀ ਬੋਧ ਪ੍ਰੋਜੈਕਟ ਪ੍ਰਮੁੱਖ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਇਸ ਤੋਂ ਇਲਾਵਾ ਵਿਭਾਗ ਸਕੱਤਰ ਵਿਸ਼ਾਲ ਸ਼ਰਮਾ, ਸੰਕੁਲ ਭੋਆ ਦੀ ਸੰਕੁਲ ਪ੍ਰਮੁੱਖ ਦੀਦੀ ਜੋਤੀ ਤੇ ਘੋਹ ਸੰਕੁਲ ਦੀ ਸੰਕੁਲ ਪ੍ਰਮੁੱਖ ਦੀਦੀ ਕੰਚਨ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸੁਜਾਨਪੁਰ ਸਕੂਲ ਦੀ ਪ੍ਰਿੰਸੀਪਲ ਬਬੀਤਾ, ਖਾਨਪੁਰ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਦੇ ਪ੍ਰਿੰਸੀਪਲ ਬੋਧ ਰਾਜ ਤੇ ਦੀਨਾਨਗਰ ਸਕੂਲ ਦੀ ਪ੍ਰਿੰਸੀਪਲ ਸੋਨਿਕਾ ਵੀ ਹਾਜ਼ਰ ਰਹੇ। ਦੋ ਦਿਨ ਚੱਲੇ ਇਸ ਕੈਂਪ ਦੌਰਾਨ ਬੱਚਿਆਂ ਲਈ ਵੱਖ-ਵੱਖ ਵਿੱਦਿਅਕ, ਸੱਭਿਆਚਾਰਕ ਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ । ਕੈਂਪ ਦੇ ਸਮਾਪਤੀ ਸਮਾਗਮ ’ਚ ਸਕੂਲ ਦੇ ਸਾਬਕਾ ਵਿਦਿਆਰਥੀ ਤੇ ਭਾਰਤੀ ਜਲ ਸੈਨਾ ’ਚ ਚੀਫ਼ ਪੈਟੀ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਅਰਜੁਨ ਵਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਸਕੂਲ ਦੇ ਪ੍ਰਿੰਸੀਪਲ ਵਿਕਾਸ ਸਿੰਘ ਨੇ ਸਮੂਹ ਮਹਿਮਾਨਾਂ , ਅਧਿਕਾਰੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ।