25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਦਿਆਰਥੀਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਜਾਗਰੂਕ ਕਰਨ ਲਈ ਸੰਦਪੀਨੀ ਸਕੂਲ ਪਹੁੰਚੇ ਸਮਰਾਟ ਖੋਸਲਾ

ਪਠਾਨਕੋਟ, 25 ਸਤੰਬਰ (ਵਿਨੋਦ)-ਫੋਰਮ ਫਾਰ ਅਵੇਅਰਨੈਸ ਆਫ਼ ਨੈਸ਼ਨਲ ਸਿਕਿਉਰਿਟੀ ਫੈਨਜ਼ ਦੀ ਪਠਾਨਕੋਟ ਯੂਨਿਟ ਵਲੋਂ ਚਲਾਈ ਜਾ ਰਹੀ ਰਾਸ਼ਟਰੀ ਸੁਰੱਖਿਆ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਸਮਰਾਟ ਖੋਸਲਾ, ਸਾਬਕਾ ਡਿਪਟੀ ਕਮਾਂਡੈਂਟ, ਜਨਰਲ ਸਕੱਤਰ ਬਲਰਾਮ, ਕਾਰਜਕਾਰੀ ਮੈਂਬਰ ਐਡਵੋਕੇਟ ਸ਼ਸ਼ੀ ਤੇ ਮੀਡੀਆ ਸੈਲ ਇੰਚਾਰਜ ਕੁਲਦੀਪ ਸਿੰਘ ਦੇ ਨਾਲ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਦਾ ਦੌਰਾ ਕੀਤਾ ਤੇ ਚੇਅਰਮੈਨ ਪਵਨ ਮਹਾਜਨ ਨਾਲ ਮੁਲਾਕਾਤ ਕੀਤੀ । ਪਠਾਨਕੋਟ ਯੂਨਿਟ ਟੀਮ ਨੇ ਉਨ੍ਹਾਂ ਨਾਲ ਰਾਸ਼ਟਰੀ ਸੁਰੱਖਿਆ ਦੀ ਮਹੱਤਤਾ ਬਾਰੇ ਚਰਚਾ ਕੀਤੀ ਤੇ ਉਨ੍ਹਾਂ ਤੋਂ ਯੋਗਦਾਨ ਪਾਉਣ ਦਾ ਭਰੋਸਾ ਪ੍ਰਾਪਤ ਕੀਤਾ ।

Ad Position 21
No active advertisement
ਅਜੀਤ ਡੈਸਕ 26-09-2026
ਪਠਾਨਕੋਟ, 25 ਸਤੰਬਰ (ਵਿਨੋਦ)-ਫੋਰਮ ਫਾਰ ਅਵੇਅਰਨੈਸ ਆਫ਼ ਨੈਸ਼ਨਲ ਸਿਕਿਉਰਿਟੀ ਫੈਨਜ਼ ਦੀ ਪਠਾਨਕੋਟ ਯੂਨਿਟ ਵਲੋਂ ਚਲਾਈ ਜਾ ਰਹੀ ਰਾਸ਼ਟਰੀ ਸੁਰੱਖਿਆ ਜਾਗਰੂਕਤਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਸਮਰਾਟ ਖੋਸਲਾ, ਸਾਬਕਾ ਡਿਪਟੀ ਕਮਾਂਡੈਂਟ, ਜਨਰਲ ਸਕੱਤਰ ਬਲਰਾਮ, ਕਾਰਜਕਾਰੀ ਮੈਂਬਰ ਐਡਵੋਕੇਟ ਸ਼ਸ਼ੀ ਤੇ ਮੀਡੀਆ ਸੈਲ ਇੰਚਾਰਜ ਕੁਲਦੀਪ ਸਿੰਘ ਦੇ ਨਾਲ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਦਾ ਦੌਰਾ ਕੀਤਾ ਤੇ ਚੇਅਰਮੈਨ ਪਵਨ ਮਹਾਜਨ ਨਾਲ ਮੁਲਾਕਾਤ ਕੀਤੀ । ਪਠਾਨਕੋਟ ਯੂਨਿਟ ਟੀਮ ਨੇ ਉਨ੍ਹਾਂ ਨਾਲ ਰਾਸ਼ਟਰੀ ਸੁਰੱਖਿਆ ਦੀ ਮਹੱਤਤਾ ਬਾਰੇ ਚਰਚਾ ਕੀਤੀ ਤੇ ਉਨ੍ਹਾਂ ਤੋਂ ਯੋਗਦਾਨ ਪਾਉਣ ਦਾ ਭਰੋਸਾ ਪ੍ਰਾਪਤ ਕੀਤਾ । ਯੂਨਿਟ ਵਲੋਂ ਚੇਅਰਮੈਨ ਨੂੰ ਇਕ ਸਹੁੰ ਪੱਤਰ ਵੀ ਭੇਟ ਕੀਤਾ ਗਿਆ, ਜਿਸ ’ਚ ਬੇਨਤੀ ਕੀਤੀ ਗਈ ਕਿ ਇਸ ਸਹੁੰ ਨੂੰ ਸਾਰੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇ ਤੇ ਉਹ ਇਸ ਮੁਹਿੰਮ ਵਿਚ ਸ਼ਾਮਿਲ ਹੋਣ। ਚੇਅਰਮੈਨ ਪਵਨ ਮਹਾਜਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਤੇਜ਼ ਕਰਨ ਦੀ ਲੋੜ ਹੈ ਤੇ ਉਹ ਵੀ ਰਾਸ਼ਟਰੀ ਸੁਰੱਖਿਆ ਵਿਚ ਪੂਰਾ ਯੋਗਦਾਨ ਪਾਉਣ ਲਈ ਤਿਆਰ ਹਨ ।
Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਮੇਲਾ 4 ਨੂੰ ਤੇ ਛਿੰਝ ਮੇਲਾ 5 ਨੂੰ ਕਰਵਾਇਆ ਜਾਵੇਗਾ ਅਗਲੀ ਖ਼ਬਰ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਾਰਾਗੜ੍ਹ ਪੁਰਾਣਾ ਵਿਚ ਡਰੋਨ ਸ਼ੋਅ
Ad Position 24