ਪਠਾਨਕੋਟ ਦੇ ਮਿੰਨੀ ਗੋਆ ਨੂੰ ਈਕੋ-ਟੂਰਿਜ਼ਮ ਤੇ ਵੈੱਲਨੈੱਸ ਸੈਂਟਰ ਵਜੋਂ ਵਿਕਸਿਤ ਕੀਤਾ ਜਾਵੇ-ਅਸ਼ੋਕ ਕੁਮਾਰ
ਪਠਾਨਕੋਟ, 25 ਸਤੰਬਰ (ਸੰਧੂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਮਾਜਿਕ ਕਾਰਕੁਨ ਅਸ਼ੋਕ ਕੁਮਾਰ ਨੇ ਕਿਹਾ ਕਿ ਪਠਾਨਕੋਟ ਦੇ ਮਿੰਨੀ ਗੋਆ ਖੇਤਰ ’ਚ ਕੁਦਰਤੀ ਸੁੰਦਰਤਾ, ਯੋਗਾ, ਧਿਆਨ ਤੇ ਅਧਿਆਤਮਿਕ ਸ਼ਾਂਤੀ ਨਾਲ ਸਬੰਧਿਤ ਸੈਰ-ਸਪਾਟੇ ਨੂੰ ਵਿਕਸਿਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ । ਉਨ੍ਹਾਂ ਇਹ ਵਿਚਾਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ ।
ਆ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਮਾਜਿਕ ਕਾਰਕੁੰਨ ਅਸ਼ੋਕ ਕੁਮਾਰ ਜਾਣਕਾਰੀ ਦਿੰਦੇ ਹੋਏ। ਤਸਵੀਰ ਸੰਧੂ
26-09-2026
ਪਠਾਨਕੋਟ, 25 ਸਤੰਬਰ (ਸੰਧੂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸਮਾਜਿਕ ਕਾਰਕੁਨ ਅਸ਼ੋਕ ਕੁਮਾਰ ਨੇ ਕਿਹਾ ਕਿ ਪਠਾਨਕੋਟ ਦੇ ਮਿੰਨੀ ਗੋਆ ਖੇਤਰ ’ਚ ਕੁਦਰਤੀ ਸੁੰਦਰਤਾ, ਯੋਗਾ, ਧਿਆਨ ਤੇ ਅਧਿਆਤਮਿਕ ਸ਼ਾਂਤੀ ਨਾਲ ਸਬੰਧਿਤ ਸੈਰ-ਸਪਾਟੇ ਨੂੰ ਵਿਕਸਿਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ । ਉਨ੍ਹਾਂ ਇਹ ਵਿਚਾਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ । ਅਸ਼ੋਕ ਕੁਮਾਰ ਨੇ ਕਿਹਾ ਕਿ ਮਿੰਨੀ ਗੋਆ ਦੀ ਸ਼ਾਂਤ ਝੀਲ, ਹਰੇ-ਭਰੇ ਪਹਾੜੀ ਖੇਤਰ ਤੇ ਕੁਦਰਤੀ ਤੇ ਸ਼ੁੱਧ ਵਾਤਾਵਰਨ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਈਕੋ-ਟੂਰਿਜ਼ਮ ਤੇ ਵੈਲਨੈਸ ਸੈਂਟਰ ਵਜੋਂ ਵਿਕਸਿਤ ਕਰਨ ਲਈ ਢੁੱਕਵਾਂ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਇਸ ਖੇਤਰ ਨੂੰ ਯੋਜਨਾਬੱਧ ਢੰਗ ਨਾਲ ਵਿਕਸਿਤ ਕੀਤਾ ਜਾਵੇ ਤਾਂ ਪਠਾਨਕੋਟ ਦੀ ਸੈਰ-ਸਪਾਟਾ ਸਮਰੱਥਾ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ । ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਾਕਾਰ ਕਰਨ ’ਚ ਉਨ੍ਹਾਂ ਦੀ ਨਿੱਜੀ ਤੌਰ ‘ਤੇ ਵਿਸ਼ੇਸ਼ ਦਿਲਚਸਪੀ ਹੈ । ਉਨ੍ਹਾਂ ਦੀ ਕਲਪਨਾ ਪਠਾਨਕੋਟ ਨੂੰ ਸਿਰਫ਼ ਸਰਹੱਦੀ ਜ਼ਿਲ੍ਹੇ ਜਾਂ ਆਵਾਜਾਈ ਦੇ ਰਸਤੇ ਵਜੋਂ ਨਹੀਂ, ਸਗੋਂ ‘ਤੰਦਰੁਸਤੀ ਅਤੇ ਧਿਆਨ’ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਕਰਨ ਦੀ ਹੈ । ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਰਸਮੀ ਪ੍ਰਸਤਾਵ ਸੌਂਪਿਆ ਗਿਆ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿੰਨੀ ਗੋਆ ਖੇਤਰ ਨੂੰ ਵਿਸ਼ੇਸ਼ ਈਕੋ-ਟੂਰਿਜ਼ਮ ਜ਼ੋਨ ਵਜੋਂ ਵਿਕਸਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਜ਼ਮੀਨ ਦੀ ਵਰਤੋਂ, ਬੁਨਿਆਦੀ ਢਾਂਚੇ ਅਤੇ ਜ਼ਰੂਰੀ ਪ੍ਰਵਾਨਗੀਆਂ ਸਬੰਧੀ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ ।