26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਸੰਘਰ ਵਿਖੇ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਧਾਰੀਵਾਲ, 25 ਸਤੰਬਰ (ਸਵਰਨ ਸਿੰਘ)-ਪੰਜਾਬ ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਵਰਿਆਮ ਸਿੰਘ ਅਤੇ ਡਿਪਟੀ ਡਾਇਰੈਕਟਰ ਡੇਅਰੀ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਡੀ. ਡੀ.

Ad Position 21
No active advertisement
ਅਜੀਤ ਡੈਸਕ 26-09-2026
ਧਾਰੀਵਾਲ, 25 ਸਤੰਬਰ (ਸਵਰਨ ਸਿੰਘ)-ਪੰਜਾਬ ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਵਰਿਆਮ ਸਿੰਘ ਅਤੇ ਡਿਪਟੀ ਡਾਇਰੈਕਟਰ ਡੇਅਰੀ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਡੀ.ਡੀ.-6 ਸਕੀਮ ਅਧੀਨ ਪਿੰਡ ਸੰਘਰ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਤੇ ਇਲਾਜ, ਪਸ਼ੂਆਂ ਦੀ ਸਿਹਤ ਸੰਭਾਲ ਤੇ ਸੰਤੁਲਿਤ ਚਾਰੇ ਸਬੰਧੀ ਮਾਹਿਰਾਂ ਵਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਡੇਅਰੀ ਵਿਕਾਸ ਵਿਭਾਗ ਵਲੋਂ ਪੰਜਾਬ ਸਰਕਾਰ ਦੁਆਰਾ ਪਸੂ ਪਾਲਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਸਬਸਿਡੀਆਂ ਤੇ ਪਸ਼ੂ ਬੀਮਾ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿੰਡ ਤੇ ਆਸ-ਪਾਸ ਦੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਕੈਂਪ ਦਾ ਲਾਭ ਲਿਆ। ਕੈਂਪ ਦੌਰਾਨ ਡੇਅਰੀ ਇੰਸਪੈਕਟਰ ਬਰਜਿੰਦਰ ਸਿੰਘ, ਡੇਅਰੀ ਇੰਸਪੈਕਟਰ ਸ੍ਰੀਮਤੀ ਅਨੂੰ, ਕਰਨਦੀਪ ਭਗਤ, ਡਾ. ਅਸ਼ੋਕ ਸਿੰਘ ਬਸਰਾ, ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ, ਬਲਕਾਰ ਸਿੰਘ, ਮਿਲਕਫੈੱਡ ਅਤੇ ਕਮਲ ਕਿਸੋਰ, ਨਿਊਟਰਾਂਟਾ ਕੰਪਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਤਪੋਭੂਮੀ ਸ੍ਰੀ ਬਾਵਾ ਲਾਲ ਜੀ ਮਾਰਗ ਪੱਕਿਆਂ ਕਰਨ ਦਾ ਨੀਂਹ ਪੱਥਰ ਰੱਖਿਆ
Ad Position 24