ਕੌਮਾਂਤਰੀ ਸਰਹੱਦ ’ਤੇ ਸਥਿਤ ਪਿੰਡ ਚੰਦੂ ਵਡਾਲਾ ਦੀ ਪੰਚਾਇਤ ਨੇ ਪਾਇਆ ਨਸ਼ਿਆਂ ਖਿਲਾਫ਼ ਮਤਾ
ਕਲਾਨੌਰ, 25 ਸਤੰਬਰ (ਪੁਰੇਵਾਲ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਸਥਿਤ ਪਿੰਡ ਚੰਦੂਵਡਾਲਾ ਦੀ ਪੰਚਾਇਤ ਵਲੋਂ ਨਸ਼ਿਆਂ ਖ਼ਿਲਾਫ ਪੰਚਾਇਤ ਦਾ ਮਤਾ ਲਿਆਂਦਾ ਗਿਆ ਹੈ। ਜਿਸ ’ਚ ਸਮੂਹ ਪੰਚਾਇਤ ਤੋਂ ਇਲਾਵਾ ਮੁਹਤਬਰਾਂ ਵਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ।
ਕਲਾਨੌਰ, 25 ਸਤੰਬਰ (ਪੁਰੇਵਾਲ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਸਥਿਤ ਪਿੰਡ ਚੰਦੂਵਡਾਲਾ ਦੀ ਪੰਚਾਇਤ ਵਲੋਂ ਨਸ਼ਿਆਂ ਖ਼ਿਲਾਫ ਪੰਚਾਇਤ ਦਾ ਮਤਾ ਲਿਆਂਦਾ ਗਿਆ ਹੈ। ਜਿਸ ’ਚ ਸਮੂਹ ਪੰਚਾਇਤ ਤੋਂ ਇਲਾਵਾ ਮੁਹਤਬਰਾਂ ਵਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ। ਸਰਪੰਚ ਰਵੇਲ ਸਿੰਘ ਚੰਦੂਵਡਾਲਾ ਨੇ ਦੱਸਿਆ ਕਿ ਜਿਵੇਂ ਸੂਬਾ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ, ਓਥੇ ਪਿੰਡ ਚੰਦੂਵਡਾਲਾ ਦੀ ਪੰਚਾਇਤ ਵਲੋਂ ਵੀ ਪਿੰਡ ਦੇ ਨੰਬਰਦਾਰ, ਮੁਹਤਬਰਾਂ ਤੇ ਆਮ ਲੋਕਾਂ ਦੀ ਸਹਿਮਤੀ ਨਾਲ ਪੰਚਾਇਤ ’ਚ ਮਤਾ ਲਿਆਂਦਾ ਗਿਆ ਹੈ। ਜਿਸ ’ਚ ਨਸ਼ਾ ਕਰਨ ਵਾਲੇ, ਨਸ਼ੇ ਦੇ ਮਾਮਲੇ ’ਚ ਮਦਦ ਕਰਨ ਵਾਲੇ ਖਿਲਾਫ ਪੰਚਾਇਤ ਅਤੇ ਪਿੰਡ ਸਖਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਪਿੰਡ ਵਾਸੀ ਜਾਂ ਬਾਹਰੋ ਆ ਕੇ ਨਸ਼ਾ ਵੇਚਣ ਵਾਲੇ ਨੂੰ ਫੜ੍ਹ ਕੇ ਕਾਰਵਾਈ ਕਰਵਾਈ ਜਾਵੇਗੀ ਅਤੇ ਜੇਕਰ ਉਸ ਦੀ ਕੋਈ ਮਦਦ ਕਰੇਗਾ ਉਸ ਖਿਲਾਫ ਵੀ ਕਾਰਵਾਈ ਕਰਵਾਈ ਕੀਤੀ ਜਾਵੇਗੀ। ਸਰਪੰਚ ਰਵੇਲ ਸਿੰਘ ਨੇ ਕਿਹਾ ਕਿ ਨਸ਼ੇ ’ਚ ਫੜ੍ਹੇ ਜਾਣ ਵਾਲੀ ਦੀ ਪੰਚਾਇਤ ਵਲੋਂ ਕੋਈ ਵੀ ਗਵਾਹੀ ਜਾਂ ਜ਼ਮਾਨਤ ਨਹੀਂ ਦੇਵੇਗਾ। ਪੰਚਾਇਤ ਨੇ ਫੈਸਲਾ ਕੀਤਾ ਕਿ ਜੇਕਰ ਕੋਈ ਪਿੰਡ ਵਾਸੀ ਨਸ਼ੇ ਦੇ ਮਾਮਲੇ ’ਚ ਸਾਹਮਣੇ ਆਇਆ ਤਾਂ ਉਸ ਦੀ ਜਾਇਦਾਦ ਢਾਹੁਣ ਲਈ ਪੈਰਵਾਈ ਕਰਵਾਈ ਜਾਵੇਗੀ। ਇਸ ਮੌਕੇ ’ਤੇ ਪੰਚਾਇਤ ਮੈਂਬਰ ਚਰਨਜੀਤ ਕੌਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਕੌਰ ਸਮੇਤ ਦਲੀਪ ਸਿੰਘ, ਗੁਰਜੀਤ ਸਿੰਘ, ਜਗਦੀਸ਼ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਹਰਭੇਜ ਸਿੰਘ, ਤਰਸੇਮ ਸਿੰਘ, ਸੁਰਜਨ ਸਿੰਘ, ਪਲਵਿੰਦਰ ਸਿੰਘ, ਦੇਸ ਰਾਜ, ਮਨਜੀਤ ਸਿੰਘ, ਨਿਰਮਲਜੀਤ ਸਿੰਘ, ਬਲਵਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਰ ਰਹੇ।