26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨੈਸ਼ਨਲ ਹਾਈਵੇ ’ਤੇ ਹੋਏ ਹਾਦਸਿਆਂ ’ਚ 2 ਜ਼ਖ਼ਮੀ

ਬਟਾਲਾ, 25 ਸਤੰਬਰ (ਰਾਕੇਸ਼ ਰੇਖੀ)-ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਟਾਲਾ ਨੇੜੇ ਹੋਏ 2 ਹਾਦਸਿਆਂ ’ਚ 2 ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁਢਲੀ ਸਿਹਤ ਸਹੂਲਤ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

Ad Position 21
No active advertisement
ਅਜੀਤ ਡੈਸਕ 26-09-2026
ਬਟਾਲਾ, 25 ਸਤੰਬਰ (ਰਾਕੇਸ਼ ਰੇਖੀ)-ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਟਾਲਾ ਨੇੜੇ ਹੋਏ 2 ਹਾਦਸਿਆਂ ’ਚ 2 ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁਢਲੀ ਸਿਹਤ ਸਹੂਲਤ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਫੋਰਸ ਦੇ ਏ.ਐਸ.ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ੇਖੂਪੁਰਾ ਨੇੜੇ ਹੋਏ ਹਾਦਸੇ ਦੀ ਸੂਚਨਾ ਮਿਲਣ ’ਤੇ ਫੋਰਸ ਦੀ ਟੀਮ, ਜਿਸ ’ਚ ਕਾਂਸਟੇਬਲ ਰੌਬਨਜੀਤ ਸਿੰਘ ਤੇ ਗੁਰਲੀਨ ਕੌਰ ਸ਼ਾਮਲ ਸਨ, ਤੁਰੰਤ ਮੌਕੇ ’ਤੇ ਪਹੁੰਚੇ। ਜਾਂਚ ਤੋਂ ਬਾਅਦ ਪਾਇਆ ਗਿਆ ਕਿ ਜੰਮੂ ਕਸ਼ਮੀਰ ਦੇ ਸਾਂਬਾ ਦਾ ਰਹਿਣ ਵਾਲਾ ਕਰੁਨ ਸ਼ਰਮਾ ਪੁੱਤਰ ਉਦੇ ਸ਼ਰਮਾ ਆਪਣੇ ਮੋਟਰਸਾਈਕਲ ਰਾਹੀਂ ਅੰਮ੍ਰਿਤਸਰ ਤੋਂ ਜੰਮੂ ਜਾ ਰਿਹਾ ਸੀ, ਕਿ ਸ਼ੇਖੂਪੁਰਾ ਨੇੜੇ ਕੋਈ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਗਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਟੀਮ ਨੇ ਕਰੁਨ ਸ਼ਰਮਾ ਨੂੰ ਮੌਕੇ ’ਤੇ ਹੀ ਮੁਢਲੀ ਸਹਾਇਤਾ ਦੇ ਕੇ ਇਲਾਜ ਲਈ ਹਸਪਤਾਲ ਭੇਜਿਆ। ਇਸੇ ਤਰ੍ਹਾਂ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਹਾਈਵੇ ’ਤੇ ਤਾਇਨਾਤ ਫੋਰਸ ਦੀ ਟੀਮ ਨੂੰ ਰਾਹਗੀਰਾਂ ਨੇ ਪਿੰਡ ਗਿੱਲਾਂਵਾਲੀ ਨੇੜੇ ਹੋਏ ਹਾਦਸੇ ਦੀ ਸੂਚਨਾ ਦਿੱਤੀ, ਜਿਸ ’ਤੇ ਟੀਮ ਰਮਨਦੀਪ ਕੌਰ ਕਾਂਸਟੇਬਲ ਤੇ ਪ੍ਰਦੀਪ ਕੁਮਾਰ ਮੌਕੇ ’ਤੇ ਪਹੁੰਚੇ। ਜਾਂਚ ’ਚ ਪਾਇਆ ਗਿਆ ਕਿ ਪਿੰਡ ਕੋਟਲਾ ਸ਼ਾਹੀਆ ਦਾ ਰਹਿਣ ਵਾਲਾ ਜਸਪਾਲ ਸਿੰਘ, ਅਮਰਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਉਸ ਨੂੰ ਇਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਮੁਢਲੀ ਸਹਾਇਤਾ ਦੇ ਕੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਮਰਾਏ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਤੋਂ ਤੰਗ ਆਏ ਪਿੰਡ ਵਾਸੀ ਅਗਲੀ ਖ਼ਬਰ ਮੀਰਪੁਰ ਜੱਟਾਂ ’ਚ ਭੂੰਦੜ ਦੀ ਅਚਨਚੇਤ ਆਮਦ, ਰਾਠੌਰ ਦੇ ਘਰ ਅਕਾਲੀ ਸਰਗਰਮੀਆਂ ਤੇ ਮੰਥਨ
Ad Position 24