25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੀਰਪੁਰ ਜੱਟਾਂ ’ਚ ਭੂੰਦੜ ਦੀ ਅਚਨਚੇਤ ਆਮਦ, ਰਾਠੌਰ ਦੇ ਘਰ ਅਕਾਲੀ ਸਰਗਰਮੀਆਂ ਤੇ ਮੰਥਨ

ਜਾਡਲਾ, 25 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ/ਸੰਦੀਪ ਮੰਝੂਰ) - ਮੀਰਪੁਰ ਜੱਟਾਂ ਵਿਖੇ ਅੱਜ ਉਸ ਵੇਲੇ ਅਕਾਲੀ ਸਿਆਸਤ ਦੀ ਚਰਚਾ ਭਖ ਉੱਠੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਖੰਨਾ ਨੇ ਯੂ. ਐੱਸ.

Ad Position 21
No active advertisement
ਅਜੀਤ ਡੈਸਕ 26-09-2026
ਜਾਡਲਾ, 25 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ/ਸੰਦੀਪ ਮੰਝੂਰ) - ਮੀਰਪੁਰ ਜੱਟਾਂ ਵਿਖੇ ਅੱਜ ਉਸ ਵੇਲੇ ਅਕਾਲੀ ਸਿਆਸਤ ਦੀ ਚਰਚਾ ਭਖ ਉੱਠੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਖੰਨਾ ਨੇ ਯੂ.ਐੱਸ.ਏ. ਨਿਵਾਸੀ ਪਰਵਿੰਦਰ ਪਾਲ ਸਿੰਘ ਰਾਠੌਰ ਦੇ ਗ੍ਰਹਿ ਵਿਖੇ ਅਚਨਚੇਤ ਦਸਤਕ ਦਿੱਤੀ। ਭੂੰਦੜ ਦੇ ਰਾਠੌਰ ਪਰਿਵਾਰ ਦੇ ਗ੍ਰਹਿ ਪਹੁੰਚਣ ਨੂੰ ਲੈ ਕੇ ਸਥਾਨਕ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਵੀ ਚਰਚਾ ਰਹੀ। ਪਰਵਿੰਦਰ ਪਾਲ ਸਿੰਘ ਰਾਠੌਰ ਅਤੇ ਪਰਿਵਾਰ ਵੱਲੋਂ ਸਰਦਾਰ ਭੂੰਦੜ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁਲਾਕਾਤ ਦੌਰਾਨ ਪਾਰਟੀ ਦੀਆਂ ਸਰਗਰਮੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਸਰਦਾਰ ਭੂੰਦੜ ਨੇ ਪਰਵਿੰਦਰ ਪਾਲ ਸਿੰਘ ਰਾਠੌਰ ਵੱਲੋਂ ਲੰਮੇ ਸਮੇਂ ਤੋਂ ਪਾਰਟੀ ਨਾਲ ਬਣਾਈ ਨੇੜਤਾ ਅਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਜਥੇਬੰਦਕ ਗਤੀਵਿਧੀਆਂ ਨਾਲ ਜੁੜੇ ਰਹਿਣ ਵਾਲੇ ਆਗੂ ਤੇ ਵਰਕਰ ਪਾਰਟੀ ਲਈ ਅਹਿਮ ਹਨ। ਉਨ੍ਹਾਂ ਰਾਠੌਰ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਭੂੰਦੜ ਨੇ ਹਲਕਾ ਇੰਚ ਾਰਜ ਸੁਖਦੀਪ ਸਿੰਘ ਸ਼ੁਕਾਰ ਦੀ ਪਿੱਠ ਥਾਪੜਦਿਆਂ ਅਕਾਲੀ ਵਰਕਰਾਂ ਨੂੰ ਇਕਜੁੱਟ ਹੋ ਕੇ ਪਿੰਡ ਪੱਧਰ ਤੇ ਪਾਰਟੀ ਦੀਆਂ ਸਰਗਰਮੀਆਂ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਹਰਨੇਕ ਸਿੰਘ ਬੜਵਾ, ਸਤਨਾਮ ਸਿੰਘ ਲਾਦੀਆਂ, ਸਾਬਕਾ ਡੀ.ਈ.ਓ. ਦਿਨੇਸ਼ ਕੁਮਾਰ, ਸੁਖਵਿੰਦਰ ਸਿੰਘ ਮਿੰਟੂ ਨੰਬਰਦਾਰ ਜਾਡਲਾ, ਗੁਰਨਾਮ ਸਿੰਘ, ਡਾ. ਜਸਪਾਲ ਸਿੰਘ, ਮਨਜੀਤ ਸਿੰਘ, ਕਰਨੈਲ ਸਿੰਘ, ਮੱਖਣ ਸਿੰਘ ਫੌਜੀ, ਜੋਬਨ ਸਿੰਘ ਰਾਠੌਰ, ਯਾਦਵਿੰਦਰ ਸਿੰਘ, ਤਜਿੰਦਰ ਸਿੰਘ ਰਾਠੌਰ, ਅੰਮ੍ਰਿਤ ਪਾਲ ਛਿੱਬਾ, ਸਤਵੰਤ ਸਿੰਘ ਯੂ.ਐੱਸ.ਏ., ਜੋਬਨ ਸਿੰਘ ਠੇਕੇਦਾਰ, ਗੋਬਿੰਦ ਸਿੰਘ ਠੇਕੇਦਾਰ, ਤਲਵੀਰ ਸਿੰਘ ਸਾਬਕਾ ਐੱਮ.ਸੀ. ਸਮੇਤ ਹੋਰ ਅਕਾਲੀ ਵਰਕਰ ਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਹੋਏ ਹਾਦਸਿਆਂ ’ਚ 2 ਜ਼ਖ਼ਮੀ ਅਗਲੀ ਖ਼ਬਰ ਪੰਜਾਬ ਸਰਕਾਰ ਢਾਡੀ ਦਿਲਬਰ ਤੇ ਢਾਡੀ ਸ਼ੌਂਕੀ ਦੀਆਂ ਯਾਦਗਾਰਾਂ ਪਹਿਲ ਦੇ ਆਧਾਰ ’ਤੇ ਬਣਾਵੇ-ਢਾਡੀ
Ad Position 24