ਸਾਬਕਾ ਵਿਧਾਇਕ ਸਵਰਗੀ ਚਮਨ ਲਾਲ ਮਹਾਜਨ ਦੀ 36ਵੀਂ ਬਰਸੀ ’ਤੇ ਖੂਨਦਾਨ ਤੇ ਮੁਫਤ ਡਾਕਟਰੀ ਜਾਂਚ ਕੈਂਪ
ਸੁਜਾਨਪੁਰ, 24 ਸਤੰਬਰ (ਜਗਦੀਪ ਸਿੰਘ)-ਸੁਜਾਨਪੁਰ ਦੇ ਪਹਿਲੇ ਸਾਬਕਾ ਵਿਧਾਇਕ ਪ੍ਰਧਾਨ ਚਮਨ ਲਾਲ ਦੀ 36ਵੀਂ ਬਰਸੀ ’ਤੇ ਪ੍ਰਧਾਨ ਚਮਨ ਲਾਲ ਮੈਮੋਰੀਅਲ ਫਾਊਂਡੇਸ਼ਨ ਵਲੋਂ ਖੂਨਦਾਨ ਅਤੇ ਅੱਖਾਂ ਹੱਡੀਆਂ ਦੇ ਰੋਗ ਆਦਿ ਦੀ ਜਾਂਚ ਦਾ ਮੁਫਤ ਚੈਕਅੱਪ ਕੈਂਪ ਇੰਜੀ: ਅਜੇ ਮਹਾਜਨ ਦੀ ਦੇਖਰੇਖ ਹੇਠ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ, ਸੁਜਾਨਪੁਰ ਨਗਰ ਕੌਂਸਲ ਪ੍ਰਧਾਨ ਨੀਤੂ ਮਿਨਹਾਸ, ਸਾਬਕਾ ਉਪ ਪ੍ਰਧਾਨ ਸੁਰਿੰਦਰ ਮਿਨਹਾਸ, ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਅਨੀਤਾ ਗੁਲੇਰੀਆ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ।
ਸੁਜਾਨਪੁਰ, 24 ਸਤੰਬਰ (ਜਗਦੀਪ ਸਿੰਘ)-ਸੁਜਾਨਪੁਰ ਦੇ ਪਹਿਲੇ ਸਾਬਕਾ ਵਿਧਾਇਕ ਪ੍ਰਧਾਨ ਚਮਨ ਲਾਲ ਦੀ 36ਵੀਂ ਬਰਸੀ ’ਤੇ ਪ੍ਰਧਾਨ ਚਮਨ ਲਾਲ ਮੈਮੋਰੀਅਲ ਫਾਊਂਡੇਸ਼ਨ ਵਲੋਂ ਖੂਨਦਾਨ ਅਤੇ ਅੱਖਾਂ ਹੱਡੀਆਂ ਦੇ ਰੋਗ ਆਦਿ ਦੀ ਜਾਂਚ ਦਾ ਮੁਫਤ ਚੈਕਅੱਪ ਕੈਂਪ ਇੰਜੀ: ਅਜੇ ਮਹਾਜਨ ਦੀ ਦੇਖਰੇਖ ਹੇਠ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ, ਸੁਜਾਨਪੁਰ ਨਗਰ ਕੌਂਸਲ ਪ੍ਰਧਾਨ ਨੀਤੂ ਮਿਨਹਾਸ, ਸਾਬਕਾ ਉਪ ਪ੍ਰਧਾਨ ਸੁਰਿੰਦਰ ਮਿਨਹਾਸ, ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਅਨੀਤਾ ਗੁਲੇਰੀਆ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ । ਇਸ ਮੌਕੇ ਸੁਜਾਨਪੁਰ ਦੇ ਵਿਧਾਇਕ ਨਰੇਸ਼ਪੁਰੀ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਮੰਤਰੀ ਰਮਨ ਭੱਲਾ, ਪਠਾਨਕੋਟ ਤੋਂ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਲੇਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਵ ਬਹਿਲ ਅਤੇ ਮਾਰਕੀਟ ਕਮੇਟੀ ਚੇਅਰਮੈਨ ਸਮੀਰ ਸ਼ਾਰਦਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਲਾਇਨਜ਼ ਕਲੱਬ ਇੰਟਰਨੈਸ਼ਨਲ 321 ਡੀ ਦੇ ਡੀ.ਜੀ. ਇਲੈਕਟ ਲਾਈਨ ਜੀ.ਐਸ. ਭਾਟੀਆ, ਵੀ.ਡੀ.ਜੀ.-1 ਲਾਈਨ ਰਜੀਵ ਖੌਸਲਾ, ਵੀ.ਡੀ.ਜੀ. 2 ਲਾਈਨ ਰਾਜੀਵ ਬਿੱਗ, ਲਾਈਨ ਐਸ.ਕੇ. ਪੁੰਜ ਆਦਿ ਨੇ ਇਸ ਕੈਂਪ ਵਿਚ ਸ਼ਿਰਕਤ ਕੀਤੀ । ਸਾਰੇ ਆਏ ਹੋਏ ਮਹਿਮਾਨਾਂ ਵਲੋਂ ਪ੍ਰਧਾਨ ਚਿਮਨ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਕੈਂਪ ਵਿਚ 250 ਯੂਨਿਟ ਬਲੱਡ ਇਕੱਠਾ ਕੀਤਾ ਗਿਆ । ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ. ਸਿੰਘ ਵਲੋਂ 230 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਅਤੇ ਚਸ਼ਮੇ ਦਿੱਤੇ ਗਏ । ਕੈਂਪ ਵਿਚ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ । ਆਏ ਹੋਏ ਮਹਿਮਾਨਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਚਾਹੀਦੇ ਹਨ, ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ । ਇਸ ਮੌਕੇ ਸੁਨੀਲ ਮਹਾਜਨ, ਸੁਰੇਸ਼ ਮਹਾਜਨ, ਸਤੀਸ਼ ਸ਼ਰਮਾ, ਸੰਜੂ ਮਹਾਜਨ, ਤਰਸੇਮ ਮਹਾਜਨ, ਯੋਗਰਾਜ ਸ਼ਾਸਤਰੀ, ਸੁਰਿੰਦਰ ਸ਼ਰਮਾ, ਵਿਪਨ ਮਹਾਜਨ, ਪ੍ਰਸ਼ੋਤਮ ਮਹਾਜਨ, ਹਰਭਜਨ ਸਿੰਘ, ਵਿਨੋਦ ਮਹਾਜਨ, ਰਜਿੰਦਰ ਸ਼ਰਮਾ, ਵਿਜੇ ਸੱਚਰ , ਸੁਭਾਸ਼ ਅਬਰੋਲ, ਪਵਨ ਮਹਾਜਨ ਅਤੇ ਮੁਕੇਸ਼ ਮਹਾਜਨ ਆਦਿ ਹਾਜ਼ਰ ਸਨ ।