25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ ਟਾਂਡਾ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ : ਬਾਬਾ ਬੇਦੀ

ਘੁਮਾਣ, 24 ਸਤੰਬਰ (ਬੰਮਰਾਹ)-ਬਾਬਾ ਸ੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਦੀ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਪਿੰਡ ਗਿੱਲ ਕੋਟਲੀ ਵਿਖੇ ਪੂਰਨਮਾਸ਼ੀ ਦਿਹਾੜੇ ’ਤੇ 26 ਸਤੰਬਰ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮਾ ਦੀ ਆਰੰਭਤਾ ਅੱਜ 25 ਸਤੰਬਰ ਤੋਂ ਹੋਵੇਗੀ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਸ਼-ਵੰਸ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੀ ਅਗਵਾਈ ’ਚ ਸ਼ੁਰੂ ਹੋ ਰਹੇ ਸਮਾਗਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਸੇਵਾਦਾਰ ਡਾ.

Ad Position 21
No active advertisement
ਬਾਬਾ ਸੁਖਦੇਵ ਸਿੰਘ ਬੇਦੀ 25-09-2026
ਘੁਮਾਣ, 24 ਸਤੰਬਰ (ਬੰਮਰਾਹ)-ਬਾਬਾ ਸ੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਦੀ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਪਿੰਡ ਗਿੱਲ ਕੋਟਲੀ ਵਿਖੇ ਪੂਰਨਮਾਸ਼ੀ ਦਿਹਾੜੇ ’ਤੇ 26 ਸਤੰਬਰ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮਾ ਦੀ ਆਰੰਭਤਾ ਅੱਜ 25 ਸਤੰਬਰ ਤੋਂ ਹੋਵੇਗੀ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਸ਼-ਵੰਸ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੀ ਅਗਵਾਈ ’ਚ ਸ਼ੁਰੂ ਹੋ ਰਹੇ ਸਮਾਗਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਸੇਵਾਦਾਰ ਡਾ. ਸੁਖਵਿੰਦਰ ਸਿੰਘ ਬੇਦੀ ਤੇ ਕਮੇਟੀ ਪ੍ਰਧਾਨ ਨਾਜ਼ਰ ਸਿੰਘ ਸਹਿਬਾਜ਼ਪੁਰ ਨੇ ਦੱਸਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਦੇ ਪਹਿਲੇ ਦਿਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ। ਇਸੇ ਤਰ੍ਹਾਂ ਹੀ 25 ਸਤੰਬਰ ਨੂੰ ਗੁਰਦੁਆਰਾ ਨਾਨਕਸਰ ਟਾਂਢਾ ਬੀਬੀਆਂ ਦੇ ਜਥੇ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 26 ਸਤੰਬਰ ਨੂੰ ਸਵੇਰੇ 9 ਵਜੇ ਪਾਏ ਜਾਣਗੇ, ਉਪਰੰਤ ਸਾਰਾ ਦਿਨ ਹੀ ਧਾਰਮਿਕ ਸਮਾਗਮ ਅਤੇ ਕਰਵਾਏ ਜਾ ਰਹੇ ਸਰਬ ਧਰਮ ਸੰਮੇਲਨ ਵਿਚ ਸੰਤ-ਮਹਾਂਪੁਰਸ਼ ਕੀਰਤਨੀ ਜਥੇ ਅਤੇ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਪਹੁੰਚ ਕੇ ਆਪਣੇ ਵਿਚਾਰ ਪ੍ਰਗਟ ਹੋਏ ਕਰਦੇ ਹੋਏ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਮੁੱਖ ਪ੍ਰਬੰਧਕ ਸੇਵਾਦਾਰ ਬਾਬਾ ਸੁਖਦੇਵ ਸਿੰਘ ਬੇਦੀ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਲਗਵਾਉਣ ਲਈ ਪ੍ਰੇਰਤ ਕੀਤਾ। ਇਸ ਮੌਕੇ ਧਾਰਮਿਕ ਸਮਾਗਮ ਤੋਂ ਇਲਾਵਾ ਮੁਫ਼ਤ ਸਿਹਤ ਜਾਂਚ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਦਰਸ਼ਨੀ, ਧਾਰਮਿਕ ਪੁਸਤਕਾਂ ਦੇ ਸਟਾਲ ਵੀ ਲਗਾਏ ਜਾਣਗੇ। ਇਸ ਮੌਕੇ ਬਾਬਾ ਰਛਪਾਲ ਸਿੰਘ, ਭਾਈ ਲਖਬੀਰ ਸਿੰਘ ਗਿੱਲਾਂ, ਬੀਰ ਸਿੰਘ, ਦੀਦਾਰ ਸਿੰਘ, ਪਰਮਜੀਤ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ, ਮਾਸਟਰ ਵਿਸਾਖਾ ਸਿੰਘ, ਕਮਲ ਲਾਲ ਮਿਆਣੀ, ਗੁਰਮੀਤ ਸਿੰਘ ਆਦਿ ਸੰਗਤਾਂ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦੇ ਕਈ ਦਹਾਕੇ ਲੰਘਣ ਤੋਂ ਬਾਅਦ ਵੀ ਗੁਰਦਾਸਪੁਰ ਵਿਕਾਸ ’ਚ ਪੱਛੜਿਆ ਕਿਉਂ ? ਅਗਲੀ ਖ਼ਬਰ ਅਧਿਆਪਕ ਹਰਮਨਬੀਰ ਸਿੰਘ ਸਿੱਧੂ ਨੂੰ ਗਹਿਰਾ ਸਦਮਾ -ਹੋਣਹਾਰ ਸਪੁੱਤਰ ਗੁਰਵੰਸ਼ਪ੍ਰਤਾਪ ਸਿੰਘ ਸਿੱਧੂ ਦੀ ਮੌਤ
Ad Position 24