ਫ਼ਤਹਿਗੜ੍ਹ ਚੂੜੀਆਂ, 24 ਸਤੰਬਰ (ਐਮ.ਐਸ.ਫੁੱਲ)-ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਕਾਲਜ ਦੇ ਮੋਢੀ ਸਵਰਗਵਾਸੀ ਪੰਡਿਤ ਮੋਹਨ ਲਾਲ ਦੀ ਮੂਰਤੀ ਦੀ ਸਥਾਪਨਾ 26 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਦੱਸਿਆ ਕਿ ਪੰਡਿਤ ਮੋਹਨ ਲਾਲ ਪੰਜਾਬ ਦੇ ਸਾਬਕਾ ਗ੍ਰਹਿ ਤੇ ਸਿੱਖਿਆ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਹਨ ਤੇ ਉਨ੍ਹਾਂ ਦੇ ਸਿੱਖਿਆ ਦੇ ਸੁਪਨੇ ਨੂੰ ਸਾਕਾਰ ਕਰਦਾ ਹੋਇਆ ਕਾਲਜ ਫ਼ਤਹਿਗੜ੍ਹ ਚੂੜੀਆਂ ਤੇ ਆਸ-ਪਾਸ ਦੇ ਇਲਾਕੇ ਵਿਚ ਚਾਨਣ ਫ਼ੈਲਾਅ ਰਿਹਾ ਹੈ। ਕਾਲਜ ਲਈ ਇਹ ਇਕ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੰਡਿਤ ਮੋਹਨ ਲਾਲ ਜੀ ਦੀ ਪ੍ਰਤਿਮਾਂ ਕਾਲਜ ’ਚ ਸਥਾਪਿਤ ਹੋ ਰਹੀ ਹੈ ਤੇ ਇਸ ਦਿਨ ਸਮੁੱਚੀ ਕਾਲਜ ਮੈਨੇਜ਼ਮੈਂਟ ਦੀ ਮੌਜ਼ੂਦਗੀ ’ਚ ਸਮਾਗਮ ਦੀ ਸ਼ਾਨ ਵਧਾਵੇਗੀ ਤੇ ਇਸ ਦੇ ਨਾਲ-ਨਾਲ ਯੂਨੀਵਰਸਿਟੀ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਮਾਨਿਤ ਵੀ ਕੀਤਾ ਜਾਵੇਗਾ।