21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੇ ਗ੍ਰੈਜੂਏਟ ਹਲਕੇ ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਚੱਲਿਆ

ਕਾਦੀਆਂ, 20 ਸਤੰਬਰ (ਕੁਲਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੇ ਗ੍ਰੈਜੂਏਟ ਹਲਕੇ ਲਈ ਵੋਟਾਂ ਪਾਉਣ ਦਾ ਕੰਮ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸ਼ਾਂਤੀ ਪੂਰਵਕ ਢੰਗ ਨਾਲ ਸਮਾਪਤ ਹੋਇਆ। ਕਾਦੀਆਂ ਵਿਖੇ ਸਿੱਖ ਨੈਸ਼ਨਲ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬਣਾਏ 266 ਨੰਬਰ ਪੋਲਿੰਗ ਬੂਥ ’ਤੇ ਇਲਾਕੇ ਦੇ ਗ੍ਰੈਜੂਏਟ ਵੋਟਰਾਂ ਵਲੋਂ ਆਪਣੀਆਂ ਵੋਟਾਂ ਪੋਲ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 21-09-2026
ਕਾਦੀਆਂ, 20 ਸਤੰਬਰ (ਕੁਲਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੇ ਗ੍ਰੈਜੂਏਟ ਹਲਕੇ ਲਈ ਵੋਟਾਂ ਪਾਉਣ ਦਾ ਕੰਮ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸ਼ਾਂਤੀ ਪੂਰਵਕ ਢੰਗ ਨਾਲ ਸਮਾਪਤ ਹੋਇਆ। ਕਾਦੀਆਂ ਵਿਖੇ ਸਿੱਖ ਨੈਸ਼ਨਲ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬਣਾਏ 266 ਨੰਬਰ ਪੋਲਿੰਗ ਬੂਥ ’ਤੇ ਇਲਾਕੇ ਦੇ ਗ੍ਰੈਜੂਏਟ ਵੋਟਰਾਂ ਵਲੋਂ ਆਪਣੀਆਂ ਵੋਟਾਂ ਪੋਲ ਕੀਤੀਆਂ ਗਈਆਂ। ਪੋਲਿੰਗ ਬੂਥ ’ਤੇ ਕੁੱਲ 206 ਵੋਟਾਂ ਸਨ ,ਜਿਸ ਵਾਸਤੇ ਸਵੇਰੇ 8 ਵਜੇ ਤੋਂ ਵੋਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਸ਼ਾਮ 5 ਵਜੇ ਤੱਕ ਇਹ ਕੰਮ ਚੱਲਿਆ। ਇਸ ਵਾਸਤੇ ਯੂਨੀਵਰਸਿਟੀ ਵਲੋਂ ਪੋਲਿੰਗ ਅਧਿਕਾਰੀ ਤੇ ਪੋਲਿੰਗ ਪਾਰਟੀ ਵੀ ਤਨਾਇਤ ਕੀਤੀ ਹੋਈ ਸੀ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਵਾਸਤੇ ਪੁਲਿਸ ਮੁਲਾਜ਼ਮ ਪੋਲਿੰਗ ਬੂਥ ਦੇ ਬਾਹਰ ਤਨਾਇਤ ਕੀਤੇ ਗਏ ਸਨ। ਇਸ ਵਾਰ ਦੀ ਚੋਣ ’ਚ ਗਰੈਜੂਏਟ ਹਲਕੇ ਤੋਂ ਕੁੱਲ 51 ਉਮੀਦਵਾਰ ਚੋਣ ਮੈਦਾਨ ’ਚ ਨਿਤਰੇ ਹਨ। ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਬਣੇ ਪੋਲਿੰਗ ਬੂਥ ਤੇ ਮੌਜੂਦਾ ਵਿਧਾਇਕ ਹਲਕਾ ਫ਼ਤਿਹਗੜ੍ਹ ਚੂੜੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੀ ਆਪਣੀ ਵੋਟ ਪਾਈ ਗਈ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਪੰਜਗਰਾਈਆਂ ’ਚ ਲੋਕ ਮਿਲਣੀ ਕੀਤੀ ਅਗਲੀ ਖ਼ਬਰ ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਕਾਦੀਆਂ ਪੁੱਜੀ
Ad Position 24