20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚਣ ’ਤੇ ਹੋਵੇਗਾ ਭਰਵਾਂ ਸਵਾਗਤ -ਆਗੂ

ਕਿਲ੍ਹਾ ਲਾਲ ਸਿੰਘ, 19 ਸਤੰਬਰ (ਬਲਬੀਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ, ਜਿਸ ਦੀ ਪਠਾਨਕੋਟ ਤੋਂ ਆਰੰਭਤਾ ਹੋਈ ਹੈ, ਹਲਕਾ ਫਤਹਿਗੜ੍ਹ ਚੂੜੀਆਂ ਵਿਖੇ 21 ਅਗਸਤ ਨੂੰ ਪਹੁੰਚਣ ’ਤੇ ਹਲਕੇ ਦੇ ਭਾਜਪਾ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਹਲਕੇ ਦੇ ਪਿੰਡ ਸੁਨੱਈਆ ਤੋਂ ਮੋਟਰਸਾਈਕਲਾਂ ਦੇ ਵਿਸ਼ਾਲ ਕਾਫਲੇ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਅਲੀਵਾਲ ਪਹੁੰਚਣ ’ਤੇ ਲੋਕਾਂ ਦਾ ਇਕ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਨੂੰ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਕੇਂਦਰ ਦੇ ਕਈ ਮੰਤਰੀ ਸੰਬੋਧਨ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਲ ਪ੍ਰਧਾਨ ਪ੍ਰਦੀਪ ਕੁਮਾਰ ਦਾਲਮ, ਸਰਕਲ ਪ੍ਰਧਾਨ ਰਜਿੰਦਰ ਸਿੰਘ ਹਰਦੋਝੰਡੇ, ਸਰਕਲ ਪ੍ਰਧਾਨ ਜਤਿੰਦਰ ਸਿੰਘ ਮੱਲੂ ਦੁਆਰਾ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ ਪੰਨੂੰ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਨੇ ਕੀਤਾ।

Ad Position 21
No active advertisement
ਭਾਜਪਾ ਨਸ਼ਾ ਮੁਕਤ ਪੰਜਾਬ ਯਾਤਰਾ ਬਾਰੇ ਜਾਣਕਾਰੀ ਦਿੰਦੇ ਸਰਕਲ ਪ੍ਰਧਾਨ। ਤਸਵੀਰ : ਬਲਬੀਰ ਸਿੰਘ 20-09-2026
ਕਿਲ੍ਹਾ ਲਾਲ ਸਿੰਘ, 19 ਸਤੰਬਰ (ਬਲਬੀਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ, ਜਿਸ ਦੀ ਪਠਾਨਕੋਟ ਤੋਂ ਆਰੰਭਤਾ ਹੋਈ ਹੈ, ਹਲਕਾ ਫਤਹਿਗੜ੍ਹ ਚੂੜੀਆਂ ਵਿਖੇ 21 ਅਗਸਤ ਨੂੰ ਪਹੁੰਚਣ ’ਤੇ ਹਲਕੇ ਦੇ ਭਾਜਪਾ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਹਲਕੇ ਦੇ ਪਿੰਡ ਸੁਨੱਈਆ ਤੋਂ ਮੋਟਰਸਾਈਕਲਾਂ ਦੇ ਵਿਸ਼ਾਲ ਕਾਫਲੇ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਅਲੀਵਾਲ ਪਹੁੰਚਣ ’ਤੇ ਲੋਕਾਂ ਦਾ ਇਕ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਨੂੰ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਕੇਂਦਰ ਦੇ ਕਈ ਮੰਤਰੀ ਸੰਬੋਧਨ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਲ ਪ੍ਰਧਾਨ ਪ੍ਰਦੀਪ ਕੁਮਾਰ ਦਾਲਮ, ਸਰਕਲ ਪ੍ਰਧਾਨ ਰਜਿੰਦਰ ਸਿੰਘ ਹਰਦੋਝੰਡੇ, ਸਰਕਲ ਪ੍ਰਧਾਨ ਜਤਿੰਦਰ ਸਿੰਘ ਮੱਲੂ ਦੁਆਰਾ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ ਪੰਨੂੰ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਨੇ ਕੀਤਾ। ਇਨ੍ਹਾਂ ਭਾਜਪਾ ਆਗੂਆਂ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਹਲਕੇ ਦੇ ਲੋਕਾਂ ਵਿਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ । ਇਸ ਮੌਕੇ ਇਨ੍ਹਾਂ ਸਰਕਲ ਪ੍ਰਧਾਨਾਂ ਨੇ ਕਿਹਾ ਕਿ ਸੁਨੱਈਏ ਪਿੰਡ ਤੋਂ ਸ਼ੁਰੂ ਹੋ ਕੇ ਅਲੀਵਾਲ, ਕਾਲਾ ਅਫਗਾਨਾ ਅਤੇ ਬਾਅਦ ਵਿਚ ਫਤਹਿਗੜ੍ਹ ਚੂੜੀਆਂ ਇਹ ਯਾਤਰਾ ਪਹੁੰਚੇਗੀ। ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਰਵਿੰਦਰ ਸਿੰਘ ਖੱਖ, ਰੇਸ਼ਮ ਸਿੰਘ ਮਰੜ, ਰਣਜੀਤ ਸਿੰਘ ਉਮਰਵਾਲ, ਹਰਜੀਤ ਸਿੰਘ ਧਵਾਨ, ਇੰਚਾਰਜ ਸਿੰਘ ਅਕਰਪੁਰਾ, ਸਤਿਕਾਰ ਸਿੰਘ ਸੰਘੇੜਾ, ਗੁਰਮੁਖ ਸਿੰਘ ਉਗਰੇਵਾਲ, ਹਰਭਿੰਦਰ ਸਿੰਘ, ਸੁਖਵਿੰਦਰ ਸਿੰਘ ਫਜਲਾਬਾਦ, ਬਲਦੇਵ ਸਿੰਘ ਫੌਜੀ, ਨਿਸ਼ਾਨ ਸਿੰਘ ਰਿਖੀਆ, ਮਨਪ੍ਰੀਤ ਸਿੰਘ ਮੰਨਾ, ਹਰਮਿੰਦਰ ਸਿੰਘ ਸਾਬੀ ਕੋਟ ਕਰਮ ਚੰਦ ਆਦਿ ਭਾਜਪਾ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋ.ਅ.ਦ. (ਪੁਨਰ ਸੁਰਜੀਤ) ਵਲੋਂ ਡਾ. ਜਸਪਾਲ ਸਿੰਘ ਨੂੰ ਐਸ. ਸੀ. ਵਿੰਗ ਦਿਹਾਤੀ ਪ੍ਰਧਾਨ ਥਾਪਣ ’ਤੇ ਸਮਰਥਕਾਂ ’ਚ ਖੁਸ਼ੀ ਅਗਲੀ ਖ਼ਬਰ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਅਤੇ ਕੁਇਜ਼ ਮੁਕਾਬਲੇ ਕਰਵਾਏ
Ad Position 24