19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਧੰਨ-ਧੰਨ ਮਾਤਾ ਸੁਲੱਖਣੀ ਜੀ ਗੇਟ ਸੰਗਤਾਂ ਨੂੰ ਸਮਰਪਿਤ

ਬਟਾਲਾ, 18 ਸਤੰਬਰ (ਸਤਿੰਦਰ ਸਿੰਘ)-ਜਲੰਧਰ-ਬਟਾਲਾ ਬਾਈਪਾਸ ’ਤੇ ਧੰਨ-ਧੰਨ ਮਾਤਾ ਸੁਲੱਖਣੀ ਜੀ ਗੇਟ ਦਾ ਬਟਾਲਾ ਵਾਸੀਆਂ ਦੀ ਮੌਜ਼ੂਦਗੀ ’ਚ ਆਤਿਸ਼ਬਾਜ਼ੀ ਦੀ ਰੌਸ਼ਨੀ ’ਚ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਗੇਟ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ’ਚ ਵਾਧਾ ਕਰੇਗਾ, ਸਗੋਂ ਮਾਤਾ ਸੁਲੱਖਣੀ ਜੀ ਦੀਆਂ ਸਿੱਖਿਆਵਾਂ ਤੇ ਵਿਰਾਸਤ ਨਾਲ ਵੀ ਲੋਕਾਂ ਨੂੰ ਜੋੜੇ ਰੱਖੇਗਾ।

Ad Position 21
No active advertisement
ਅਜੀਤ ਡੈਸਕ 19-09-2026
ਬਟਾਲਾ, 18 ਸਤੰਬਰ (ਸਤਿੰਦਰ ਸਿੰਘ)-ਜਲੰਧਰ-ਬਟਾਲਾ ਬਾਈਪਾਸ ’ਤੇ ਧੰਨ-ਧੰਨ ਮਾਤਾ ਸੁਲੱਖਣੀ ਜੀ ਗੇਟ ਦਾ ਬਟਾਲਾ ਵਾਸੀਆਂ ਦੀ ਮੌਜ਼ੂਦਗੀ ’ਚ ਆਤਿਸ਼ਬਾਜ਼ੀ ਦੀ ਰੌਸ਼ਨੀ ’ਚ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਗੇਟ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ’ਚ ਵਾਧਾ ਕਰੇਗਾ, ਸਗੋਂ ਮਾਤਾ ਸੁਲੱਖਣੀ ਜੀ ਦੀਆਂ ਸਿੱਖਿਆਵਾਂ ਤੇ ਵਿਰਾਸਤ ਨਾਲ ਵੀ ਲੋਕਾਂ ਨੂੰ ਜੋੜੇ ਰੱਖੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ’ਚ ਵਿਕਾਸ ਕਾਰਜਾਂ ਦੀ ਲੜੀ ਜਾਰੀ ਹੈ ਤੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਹੋਰ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਹਾਜ਼ਰ ਸੰਗਤਾਂ ਤੇ ਇਲਾਕਾ ਵਾਸੀਆਂ ਨੇ ਗੇਟ ਦੇ ਨਿਰਮਾਣ ਲਈ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ। ਇਸ ਮੌਕੇ ਮੇਅਰ ਭੁਪਿੰਦਰ ਸਿੰਘ ਬਾਜਵਾ, ਚੇਅਰਮੈਨ ਯਸ਼ਪਾਲ ਚੌਹਾਨ, ਚੇਅ. ਮਾਨਿਕ ਮਹਿਤਾ, ਅੰਮ੍ਰਿਤ ਕਲਸੀ, ਐਕਸੀਅਨ ਨਿਰਮਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਜਾਏ ਨਗਰ ਕੀਰਤਨ ਦਾ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ’ਚ ਨ... ਅਗਲੀ ਖ਼ਬਰ ਭਾਜਪਾ ਵਲੋਂ 18 ਤੋਂ ਆਰੰਭੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਾਰਥਿਕ ਸਿੱਟੇ ਨਿੱਕਲਣਗੇ- ਵਿਜੇ ਸੋਨੀ ਮੋਹਲੋਵਾਲੀ
Ad Position 24