ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੇ 100 ਸਾਲ ਪੂਰੇ ਹੋਣ ’ਤੇ ਰੇਲਵੇ ਵਿਭਾਗ ਵਲੋਂ ਸਮਾਗਮ
ਡੇਰਾ ਬਾਬਾ ਨਾਨਕ, 18 ਸਤੰਬਰ (ਹੀਰਾ ਸਿੰਘ ਮਾਂਗਟ)- ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਦੇ 100 ਸਾਲ ਪੂਰੇ ਹੋਣ ’ਤੇ ਅੱਜ ਰੇਲਵੇ ਵਿਭਾਗ ਵਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ’ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਨੌਜਵਾਨਾਂ ਵਲੋਂ ਕੋਰੀਓਗ੍ਰਾਫੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਬੰਧੀ ਰੇਲਵੇ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਰੇਲਵੇ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਰੇਲ ਦੇ ਚੁਣੇ ਹੋਏ ਵਿਰਾਸਤੀ ਸਟੇਸ਼ਨਾਂ ’ਤੇ ਉਨ੍ਹਾਂ ਦੀ ਸਥਾਪਨਾ ਤੇ ਇਤਿਹਾਸ ਦੇ ਅਨੁਸਾਰ ਰੇਲਵੇ ਸਟੇਸ਼ਨਾਂ ’ਤੇ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਡ
ਡੇਰਾ ਬਾਬਾ ਨਾਨਕ ਵਿਖੇ ਰੇਲਵੇ ਵਿਭਾਗ ਵਲੋਂ ਕਰਵਾਏ ਸਮਾਗਮ ਮੌਕੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਅਧਿਕਾਰੀ। ਤਸਵੀਰ : ਹੀਰਾ ਸਿੰਘ ਮਾਂਗਟ
19-09-2026
ਡੇਰਾ ਬਾਬਾ ਨਾਨਕ, 18 ਸਤੰਬਰ (ਹੀਰਾ ਸਿੰਘ ਮਾਂਗਟ)- ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਦੇ 100 ਸਾਲ ਪੂਰੇ ਹੋਣ ’ਤੇ ਅੱਜ ਰੇਲਵੇ ਵਿਭਾਗ ਵਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ’ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਨੌਜਵਾਨਾਂ ਵਲੋਂ ਕੋਰੀਓਗ੍ਰਾਫੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਬੰਧੀ ਰੇਲਵੇ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਰੇਲਵੇ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਰੇਲ ਦੇ ਚੁਣੇ ਹੋਏ ਵਿਰਾਸਤੀ ਸਟੇਸ਼ਨਾਂ ’ਤੇ ਉਨ੍ਹਾਂ ਦੀ ਸਥਾਪਨਾ ਤੇ ਇਤਿਹਾਸ ਦੇ ਅਨੁਸਾਰ ਰੇਲਵੇ ਸਟੇਸ਼ਨਾਂ ’ਤੇ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਲੋਂ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੇ 100 ਸਾਲ ਪੂਰੇ ਹੋਣ ’ਤੇ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਰੋਹ ਦੀ ਸ਼ੁਰੂਆਤ ’ਚ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਵਿਖੇ ਇੱਕ ਰੈਲੀ ਕੱਢੀ ਗਈ। ਉਪਰੰਤ ਰਾਸ਼ਟਰਗਾਨ ‘ਜਨ ਗਣ ਮਨ’ ਦੀ ਪੇਸ਼ਕਾਰੀ ਨਾਲ ਸਮਾਰੋਹ ਦਾ ਮਾਹੌਲ ਦੇਸ਼ਭਗਤੀ ਦੀ ਭਾਵਨਾ ਨਾਲ ਭਰ ਗਿਆ। ਪ੍ਰੋਗਰਾਮ ਦੌਰਾਨ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੇ ਇਤਿਹਾਸਕ ਸਫ਼ਰ, ਵਿਰਾਸਤ ਤੇ ਭਾਰਤੀ ਰੇਲ ’ਚ ਇਸ ਦੀ ਮਹੱਤਤਾ ਨੂੰ ਉਜਾਗਰ ਕਰਦੀ ਲਘੂ ਫਿਲਮ ਦਿਖਾਈ ਗਈ ਹੈ।ਇਸ ਮੌਕੇ ਰੇਲਵੇ ਟੀਮ ( ਸਕਾਊਟਸ ਅਤੇ ਗਾਈਡਜ਼) ਵਲੋਂ ਲੋਕ ਨਾਚ, ਗੀਤ ਤੇ ਨੁੱਕੜ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ਰਾਹੀਂ ਯਾਤਰੀਆਂ ਨੂੰ ਵਿਰਾਸਤ ਦੀ ਸੰਭਾਲ, ਸਫ਼ਾਈ ਤੇ ਯਾਤਰੀ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਸਟੇਸ਼ਨ ਮਹੋਤਸਵ ਦੌਰਾਨ ਬੱਚਿਆਂ ਲਈ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਰੇਲ ਯਾਤਰੀਆਂ ਤੇ ਆਮ ਲੋਕਾਂ ਨੂੰ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੀ ਇਤਿਹਾਸਕ ਵਿਰਾਸਤ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਪਲੇਟਫਾਰਮ ’ਤੇ ਇਤਿਹਾਸਕ ਤਸਵੀਰਾਂ/ਦਸਤਾਵੇਜ਼ਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ’ਚ ਸਟੇਸ਼ਨ ਦੇ ਵੱਖ-ਵੱਖ ਇਤਿਹਾਸਕ ਪੜਾਵਾਂ ਤੇ ਭਾਰਤੀ ਰੇਲ ਦੇ ਗੌਰਵਮਈ ਸਫ਼ਰ ਨੂੰ ਦਰਸਾਇਆ ਗਿਆ। ਸਮਾਰੋਹ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਨੂੰ ਇਨਾਮ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਵਰਿਸ਼ਠ ਮੰਡਲ ਯਾਂਤ੍ਰਿਕ ਇੰਜੀਨੀਅਰ ਭੁਪਿੰਦਰ, ਵਰਿਸ਼ਠ ਮੰਡਲ ਇੰਜੀਨੀਅਰ ਸ਼੍ਰੀਮਤੀ ਨਵਲਪ੍ਰੀਤ ਕੌਰ , ਮੰਡਲ ਕਾਰਮਿਕ ਅਧਿਕਾਰੀ ਬਿਜੇਂਦਰ ਕੁਮਾਰ, ਮੰਡਲ ਕਮਰਸ਼ੀਅਲ ਪ੍ਰਬੰਧਕ ਸੁਸ਼ਰੀ ਪਾਇਲ, ਸਿਟੀ ਵੈਲਫ਼ੇਅਰ ਕਲੱਬ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਰਾਜੇਸ਼ ਹਾਂਡਾ,ਰਮੇਸ਼ ਬੱਬਰ, ਵਿਜੇ ਵਿੱਗ, ਮਾਸਟਰ ਤਜਿੰਦਰਜੀਤ ਸਿੰਘ ਪੂਨੀ, ਅਸ਼ਵਨੀ ਹਾਂਡਾ, ਰਛਪਾਲ ਸਿੰਘ ਰੰਧਾਵਾ, ਮਹਿੰਦਰ ਪਾਲ, ਬਲਜੀਤ ਸਿੰਘ ਰੰਧਾਵਾ, ਕੰਵਲਜੀਤ ਸਿੰਘ, ਮੋਹਨ ਲਾਲ ਆਦਿ ਮੌਜੂਦ ਰਹੇ।