14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਇਕ ਸਾਲ ਪਹਿਲਾਂ ਨੀਂਹ ਪੱਥਰ ਰੱਖਣ ਦੇ ਬਾਵਜੂਦ ਵੀ ਨਹੀਂ ਸ਼ੁਰੂ ਹੋਇਆ ਸੜਕ ਦਾ ਕੰਮ * ਇਲਾਕੇ ਦੇ ਪਿੰਡਾਂ ਦੇ ਲੋਕਾਂ ਵਲੋਂ ਸੜਕ ਨਾ ਬਣਾਏ ਜਾਣ ’ਤੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਗੁਰਦਾਸਪੁਰ, 13 ਸਤੰਬਰ (ਚੱਕਰਾਜਾ)-ਸਰਹੱਦੀ ਪਿੰਡ ਗਾਹਲੜੀ ਤੋਂ ਜੱਗੋਚੱਕ ਟਾਂਡਾ ਤੱਕ ਜਾਂਦੀ ਦਰਜਨਾਂ ਪਿੰਡਾਂ ਨੂੰ ਆਪਸ ਵਿਚ ਜੋੜਦੀ ਸੜਕ, ਜਿਸ ਦੀ ਇਸ ਸਮੇਂ ਹਾਲਤ ਇੰਨੀ ਖਸਤਾ ਬਣੀ ਹੈ ਕਿ ਲੋਕਾਂ ਨੂੰ ਆਵਾਜਾਈ ਵਿਚ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਵਲੋਂ ਇਸ ਸੜਕ ਵੱਲ ਕੋਈ ਧਿਆਨ ਨਾ ਦੇਣ ਕਰਕੇ ਪਿੰਡ ਦੇ ਲੋਕ ਹੁਣ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਗੁਰਦਾਸਪੁਰ, 13 ਸਤੰਬਰ (ਚੱਕਰਾਜਾ)-ਸਰਹੱਦੀ ਪਿੰਡ ਗਾਹਲੜੀ ਤੋਂ ਜੱਗੋਚੱਕ ਟਾਂਡਾ ਤੱਕ ਜਾਂਦੀ ਦਰਜਨਾਂ ਪਿੰਡਾਂ ਨੂੰ ਆਪਸ ਵਿਚ ਜੋੜਦੀ ਸੜਕ, ਜਿਸ ਦੀ ਇਸ ਸਮੇਂ ਹਾਲਤ ਇੰਨੀ ਖਸਤਾ ਬਣੀ ਹੈ ਕਿ ਲੋਕਾਂ ਨੂੰ ਆਵਾਜਾਈ ਵਿਚ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਵਲੋਂ ਇਸ ਸੜਕ ਵੱਲ ਕੋਈ ਧਿਆਨ ਨਾ ਦੇਣ ਕਰਕੇ ਪਿੰਡ ਦੇ ਲੋਕ ਹੁਣ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨੌਰਗਪੁਰ, ਠੱਠੀ, ਜੈਨਪੁਰ, ਫਰੀਦਪੁਰ, ਚਿੱਟੀ, ਕਾਹਨਾ, ਓਗਰਾ ਅਤੇ ਕੁਝ ਹੋਰ ਪਿੰਡਾਂ ਦੇ ਵਾਸੀ ਗੁਰਬਚਨ ਸਿੰਘ, ਅਮਰਜੀਤ ਸਿੰਘ, ਤਰਨਵੀਰ ਸਿੰਘ, ਅਰਜਨ ਕਾਹਨਾ, ਰਣਜੀਤ ਸਿੰਘ, ਰਜਿੰਦਰ ਸਿੰਘ, ਰਿੰਕਾ, ਹਰਪਾਲ ਸਿੰਘ ਅਤੇ ਗੁਰਮੇਜ ਸਿੰਘ ਨੇ ਦੱਸਿਆ ਕਿ ਇਹ ਖਸਤਾ ਹਾਲ ਸੜਕ, ਜਿਸ ਨੂੰ ਨਵੀਂ ਬਣਾਉਣ ਲਈ ਇਕ ਸਾਲ ਪਹਿਲਾਂ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਜਿਸ ਨੂੰ ਸਾਲ ਬੀਤਣ ’ਤੇ ਵੀ ਬੂਰ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਸੜਕ ਵਿਚ ਪਏ ਡੂੰਘੇ ਟੋਏ, ਜਿਸ ਤੋਂ ਭਾਰੀ ਵਾਹਨ ਲੰਘਾਉਣਾ ਤਾਂ ਇਕ ਪਾਸੇ, ਦੋ ਪਹੀਆ ਵਾਹਨ ਲੰਘਾਉਣਾ ਵੀ ਔਖਾ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਜਦ ਅਗਲੇ 1-2 ਮਹੀਨਿਆਂ ਤੱਕ ਗੰਨੇ ਦੀ ਪਿੜਾਈ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਅਤੇ ਅਜਿਹੀ ਸੜਕ ਤੋਂ ਗੰਨੇ ਨਾਲ ਭਰੀਆਂ ਟਰਾਲੀਆਂ ਮਿੱਲ ਤੱਕ ਲੈ ਕੇ ਜਾਣਾ ਕਿਸੇ ਵੱਡੇ ਖਤਰੇ ਤੋਂ ਖਾਲੀ ਨਹੀਂ। ਇਹ ਵੀ ਜਿਕਰਯੋਗ ਹੈ ਕਿ ਇਹ ਸੜਕ ਇਲਾਕੇ ਦੇ ਇਤਿਹਾਸਿਕ ਗੁਰਦੁਆਰਾ ਟਾਹਲੀ ਸਾਹਿਬ ਨੂੰ ਵੀ ਜਾਂਦੀ ਹੈ, ਜਿਥੋਂ ਅਕਸਰ ਹੀ ਹਨੇਰ ਸਵੇਰ ਜਾਣ ਵਾਲੀਂਆਂ ਸੰਗਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਇਲਾਕੇ ਦੇ ਲੋਕ ਵੱਡਾ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸੇਂਟ ਵਾਰਿਅਰਜ਼ ਸਕੂਲ ਦੇ ਮੁੱਕੇਬਾਜ਼ਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਗੱਡੇ ਸਫ਼ਲਤਾ ਦੇ ਝੰਡੇ ਅਗਲੀ ਖ਼ਬਰ ਵਿਆਹ ਪੁਰਬ ਨੂੰ ਸਮਰਪਿਤ ਆਰ.ਐੱਮ.ਪੀ. ਡਾਕਟਰਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ
Ad Position 24