14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਕਾਲੀ ਦਲ ’ਵਾਰਿਸ ਪੰਜਾਬ ਦੇ’ ਵਿਆਹ ਪੁਰਬ ਮੌਕੇ ਕਰੇਗਾ ਵੱਡਾ ਇਕੱਠ : ਪ੍ਰਿਥੀਪਾਲ ਸਿੰਘ

ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲਾ 18 ਸਤੰਬਰ ਨੂੰ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਤੋਂ ਬਾਬਾ ਜੀ ਦੀ ਚੱਲੀ ਬਰਾਤ ਦਾ ਬਟਾਲਾ ਵਿਖੇ ਸੰਗਤਾਂ ਉਤਸ਼ਾਹ ਤੇ ਸ਼ਰਧਾ ਨਾਲ ਸਿਰ ਝੁਕਾ ਕੇ ਸਵਾਗਤ ਕਰਦੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲਾ 18 ਸਤੰਬਰ ਨੂੰ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਤੋਂ ਬਾਬਾ ਜੀ ਦੀ ਚੱਲੀ ਬਰਾਤ ਦਾ ਬਟਾਲਾ ਵਿਖੇ ਸੰਗਤਾਂ ਉਤਸ਼ਾਹ ਤੇ ਸ਼ਰਧਾ ਨਾਲ ਸਿਰ ਝੁਕਾ ਕੇ ਸਵਾਗਤ ਕਰਦੀਆਂ ਹਨ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਵਿਆਹ ਪੁਰਬ ਨੂੰ ਚਾਅ, ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ ਨੇ ਦੱਸਿਆ ਕਿ ਵਿਆਹ ਪੁਰਬ ਨੂੰ ਮਨਾਉਣ ਪਾਰਟੀ ਦੀ ਮੀਟਿੰਗ ਪਾਰਟੀ ਦੇ ਦਫਤਰ ਬਟਾਲਾ ਵਿਖੇ ਹੋਈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕਾਦੀਆਂ ਫਾਟਕ ਨੇੜੇ ਸਟੇਜ ਤੇ ਵੱਡਾ ਪੰਡਾਲ ਲਾ ਕੇ ਪਾਰਟੀ ਦੀ ਵੱਡੀ ਇਕੱਤਰਤਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਪਾਰਟੀ ਵਲੋਂ ਲੰਗਰ ਪ੍ਰਸ਼ਾਦ ਦੀ ਵੀ ਸੇਵਾ ਕੀਤੀ ਜਾਵੇਗੀ। ਉਨ੍ਹਾਂ ਹਲਕਾ ਬਟਾਲਾ ਦੇ ਸਮੂਹ ਸੇਵਾਦਾਰਾਂ ਅਹੁੱਦੇਦਾਰਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਹਮਾਇਤੀਆਂ ਹਿਤੈਸ਼ੀਆਂ ਨੂੰ ਵੱਡੀ ਗਿਣਤੀ ਵਿਚ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜਸਬੀਰ ਸਿੰਘ ਖਾਲਸਾ, ਪਲਵਿੰਦਰ ਸਿੰਘ ਸ਼ੁਕਰਪੁਰਾ, ਸਤਿੰਦਰਪਾਲ ਸਿੰਘ ਕੰਗ, ਅਨੂਪ ਸਿੰਘ ਡੱਲਾ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਸਰਦੂਲ ਸਿੰਘ ਮੱਲੀ ਖੁਸ਼ਕਰਨ ਸਿੰਘ ਹੇਅਰ, ਗੁਰਦੀਪ ਸਿੰਘ ਕੋਟ ਮਜਲਿਸ, ਪ੍ਰਭਜੋਤ ਕੌਰ ਬਟਾਲਾ, ਮਨਪ੍ਰੀਤ ਕੌਰ ਗੁਰੂ ਨਾਨਕ ਨਗਰ, ਬੀਬੀ ਬਲਜੀਤ ਕੌਰ ਖਾਲਸਾ, ਬੀਬੀ ਸੁਖਰਾਜ ਕੌਰ ਬੀਬੀ ਰਾਜਵਿੰਦਰ ਕੌਰ, ਰਤਨ ਸਿੰਘ ਰਿਟਾ ਇੰਸਪੈਕਟਰ, ਜਸਪਾਲ ਸਿੰਘ ਰਿਟਾ ਥਾਣੇਦਾਰ, ਦਿਲਬਾਗ ਸਿੰਘ ਗੋਬਿੰਦ ਨਗਰ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ, ਰਣਜੀਤ ਸਿੰਘ ਦਿਆਲਗੜ੍ਹ, ਜੱਜ ਵੋਹਰਾ, ਜਤਿੰਦਰ ਸਿੰਘ ਭੱਟੀ, ਸੁਖਜੀਤ ਸਿੰਘ ਸਹਾਬਪੁਰਾ, ਬਲਵਿੰਦਰ ਸਿੰਘ ਗਾਂਧੀ ਕੈਂਪ, ਜਤਿੰਦਰ ਸਿੰਘ ਧੁਪਸੜੀ, ਜਗਤਾਰ ਸਿੰਘ ਪੰਨੂ ਡੱਲਾ, ਲਵਪ੍ਰੀਤ ਸਿੰਘ ਵਡਾਲਾ ਗ੍ਰੰਥੀਆਂ, ਮਨਜੀਤ ਸਿੰਘ ਸਰਪੰਚ, ਜਗਜੀਤ ਸਿੰਘ ਬਟਾਲਾ, ਜਨਕ ਰਾਜ, ਹਰਵੰਤ ਸਿੰਘ ਧਾਰੀਵਾਲ ਭੋਜਾ, ਹਰਮੀਤ ਸਿੰਘ, ਜਸ਼ਨਪ੍ਰੀਤ ਸਿੰਘ ਨੰਗਲ ਬੁਟਰ, ਗੁਰਦਿੱਤ ਸਿੰਘ ਹੇਅਰ ਗੁਰਦੀਪਕ ਸਿੰਘ ਜਨਾਬ ਮੁਸ਼ਤਾਕ ਅਲੀ, ਆਦਿ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਸੁਖਵਿੰਦਰ ਕੌਰ ਵਿਰਕ ਅਗਲੀ ਖ਼ਬਰ ਖੇਤਾਂ ’ਚ ਲੱਗੇ ਟਰਾਂਸਫਾਰਮਰ ’ਚੋਂ ਚੋਰਾਂ ਨੇ ਕੀਤਾ ਤੇਲ ਚੋਰੀ
Ad Position 24