ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਾਰੀਵਾਲ ਦੀ ਮੀਟਿੰਗ
ਧਾਰੀਵਾਲ, 10 ਸਤੰਬਰ (ਜੇਮਸ ਨਾਹਰ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਡਾਕਟਰ ਸਤਪਾਲ ਡਡਵਾਂ ਤੇ ਜਗਜੀਵਨ ਆਲੋਵਾਲ ਜਨਰਲ ਸੈਕਟਰੀ ਦੀ ਪ੍ਰਧਾਨਗੀ ਹੇਠ ਖਾਲਸਾ ਜਸ਼ਨ ਪੁਆਇੰਟ ਹਾਲ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਹੋਈ। ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਸੀਨੀਅਰ ਨੇਤਾ ਗੁਰਇਕਬਾਲ ਸਿੰਘ ਮਾਹਲ ਨੇ ਸ਼ਮੂਲੀਅਤ ਕੀਤੀ।
ਧਾਰੀਵਾਲ, 10 ਸਤੰਬਰ (ਜੇਮਸ ਨਾਹਰ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਡਾਕਟਰ ਸਤਪਾਲ ਡਡਵਾਂ ਤੇ ਜਗਜੀਵਨ ਆਲੋਵਾਲ ਜਨਰਲ ਸੈਕਟਰੀ ਦੀ ਪ੍ਰਧਾਨਗੀ ਹੇਠ ਖਾਲਸਾ ਜਸ਼ਨ ਪੁਆਇੰਟ ਹਾਲ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਹੋਈ। ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਸੀਨੀਅਰ ਨੇਤਾ ਗੁਰਇਕਬਾਲ ਸਿੰਘ ਮਾਹਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਸਤਪਾਲ ਡਡਵਾਂ ਨੇ ਸੀਨੀਅਰ ਨੇਤਾ ਮਾਹਲ ਨੂੰ ਡਾਕਟਰਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਗੁਰਇਕਬਾਲ ਸਿੰਘ ਮਾਹਲ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ’ਤੇ ਮੰਗ ਪੱਤਰ ਦਿੱਤਾ। ਇਸ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਡਾਕਟਰਾਂ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਜੀਵਨ ਆਲੋਵਾਲ, ਰਜਿੰਦਰਪਾਲ ਸਿੰਘ, ਬਲਕਾਰ ਸਿੰਘ ਕਲਿਆਣਪੁਰ, ਅਸ਼ਵਨੀ ਜਫਰਵਾਲ, ਬਲਵਿੰਦਰ ਜਫ਼ਰਵਾਲ, ਗੁਰਮੁਖ ਸਿੰਘ, ਰਛਪਾਲ ਸਿੰਘ ਛੋਟੇਪੁਰ, ਡਾ. ਸੰਤੋਖ ਰਾਜ ਭਗਤ, ਡਾ. ਅਵਤਾਰ ਸਿੰਘ ਉਪ ਪ੍ਰਧਾਨ ਪੰਜਾਬ, ਜ਼ਿਲ੍ਹਾ ਸੈਕਟਰੀ ਭੁਪਿੰਦਰ ਸਿੰਘ ਤੁਗਲਵਾਲ, ਡਾ. ਲਖਵਿੰਦਰ ਸਿੰਘ ਔਲਖ, ਡਾ. ਸਰਬਜੀਤ ਸਿੰਘ, ਡਾ. ਹਰਜੀਤ ਸਿੰਘ ਆਲੋਵਾਲ, ਡਾ. ਡਿੰਪਲ, ਡਾ. ਅਜੀਤ ਸਿੰਘ, ਡਾ. ਮਨਜੀਤ ਸਿੰਘ ਹੀਰ, ਡਾ. ਅਜੀਜ ਮਸੀਹ, ਡਾ. ਭੁਪਿੰਦਰ ਸਿੰਘ, ਡਾ. ਸ਼ਾਮ ਲਾਲ, ਡਾ. ਪ੍ਰੇਮ ਲਾਲ, ਡਾ. ਰਜੇਸ਼ ਕੁਮਾਰ ਆਦਿ ਹਾਜ਼ਰ ਸਨ ।