12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਡੇ ਚਾਨਣ ਮੁਨਾਰੇ-ਬੁਲੰਦੀਆਂ ਨੂੰ ਛੂਹ ਰਿਹਾ ਯੋਗੀ ਰਾਜ ਸ੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ ਧਿਆਨਪੁਰ

ਧਿਆਨਪੁਰ, 10 ਸਤੰਬਰ (ਕੁਲਦੀਪ ਸਿੰਘ ਸੋਨੂੰ)-ਯੋਗੀ ਰਾਜ ਸ੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ ਧਿਆਨਪੁਰ ਸਰਹੱਦੀ ਖੇਤਰ ’ਚ ਮਜਬੂਤ ਚਾਨਣ ਮੁਨਾਰੇ ਵਜੋ ਬਣ ਕੇ ਉਭਰ ਰਿਹਾ ਹ। ਇਸ ਸੰਸਥਾ ਦੀ ਸਥਾਪਨਾ 2004 ’ਚ ਬਾਉ ਜਗਦੀਸ਼ ਰਾਜ ਵਲੋਂ ਬਾਵਾ ਲਾਲ ਜੀ ਦੇ ਆਸ਼ੀਰਵਾਦ ਨਾਲ ਕੀਤੀ ਗਈ ਤੇ 2014 ’ਚ ਇਹ ਸਕੂਲ ਸੀਨੀਅਰ ਸੈਕੈਂਡਰੀ ਸਕੂਲ ਬਣ ਗਿਆ, ਜਿਸ ’ਚ ਮੈਡੀਕਲ ਨਾਨ ਮੈਡੀਕਲ ਤੇ ਆਰਟਸ਼ ਗਰੁੱਪ ਸ਼ਾਮਿਲ ਹਨ।

Ad Position 21
repet_subhas-goyals [Copy P29]
ਯੋਗੀ ਰਾਜ ਸ੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਦੀ ਆਲੀਸ਼ਾਨ ਇਮਾਰਤ ਤੇ (ਹਾਸ਼ੀਏ ਵਿੱਚ) ਐਮ.ਡੀ.ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ ਅਤੇ ਰਵੀ ਕਾਂਤ। 11-09-2026
ਧਿਆਨਪੁਰ, 10 ਸਤੰਬਰ (ਕੁਲਦੀਪ ਸਿੰਘ ਸੋਨੂੰ)-ਯੋਗੀ ਰਾਜ ਸ੍ਰੀ ਬਾਵਾ ਲਾਲ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ ਧਿਆਨਪੁਰ ਸਰਹੱਦੀ ਖੇਤਰ ’ਚ ਮਜਬੂਤ ਚਾਨਣ ਮੁਨਾਰੇ ਵਜੋ ਬਣ ਕੇ ਉਭਰ ਰਿਹਾ ਹ। ਇਸ ਸੰਸਥਾ ਦੀ ਸਥਾਪਨਾ 2004 ’ਚ ਬਾਉ ਜਗਦੀਸ਼ ਰਾਜ ਵਲੋਂ ਬਾਵਾ ਲਾਲ ਜੀ ਦੇ ਆਸ਼ੀਰਵਾਦ ਨਾਲ ਕੀਤੀ ਗਈ ਤੇ 2014 ’ਚ ਇਹ ਸਕੂਲ ਸੀਨੀਅਰ ਸੈਕੈਂਡਰੀ ਸਕੂਲ ਬਣ ਗਿਆ, ਜਿਸ ’ਚ ਮੈਡੀਕਲ ਨਾਨ ਮੈਡੀਕਲ ਤੇ ਆਰਟਸ਼ ਗਰੁੱਪ ਸ਼ਾਮਿਲ ਹਨ। ਸੰਸਥਾ ਦਾ ਮੁੱਖ -ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਕਿਤਾਬਾਂ ਦਾ ਗਿਆਨ ਹੀ ਨਹੀਂ ਦੇਣਾ ਸਗੋਂ ਅਕਾਦਮਿਕ ਸੋਚ, ਅਨੁਸ਼ਾਸਨ, ਸੱਭਿਆਚਾਰ ਮੁੱਲਾਂ ਤੇ ਸਰਬਪੱਖੀ ਵਿਕਾਸ ਨਾਲ ਜੋੜਨਾ ਹੈ। ਇਹ ਸੰਸਥਾ ਇਲਾਕੇ ’ਚ ਸਭ ਤੋਂ ਘੱਟ ਫੀਸ ਲੈਣ ਵਾਲੀ ਸੰਸਥਾ ਹੈ। ਜਿਸ ਤੋਂ ਪੜ੍ਹ ਕੇ ਵਿਦਿਆਰਥੀ ਹਰ ਖੇਤਰ ’ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਮੱਲਾਂ ਮਾਰ ਰਹੇ ਹਨ। ਲਗਭਗ 5-6 ਏਕੜ ’ਚ ਫੈਲੇ ਇਸ ਸਕੂਲ ’ਚ ਇੱਕ ਪ੍ਰੇਰਿਕ ਮਾਹੌਲ, ਕੰਪਿਊਟਰ ,ਵਾਈਫਾਈ ਕੈਮਰੇ, ਹਰ ਕਲਾਸ ’ਚ ਸਮਾਰਟ ਬੋਰਡ ਤੇ ਹੋਰ ਅਧੁਨਿਕ ਪ੍ਰੋਜੈਕਟ ਚਲਾਏ ਜਾ ਰਹੇ ਹਨ। ਸਿੱਖਿਆ ਸੰਸਥਾਵਾਂ ’ਚ ਅਧਿਆਪਕ ਤੇ ਵਿਦਿਆਰਥੀ ਇਕ- ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਯਤਨਸ਼ੀਲ ਹਨ। ਸੰਸਥਾ ’ਚ ਸਿੱਖਿਆ ਦੀਆਂ ਬੁਲੰਦੀਆਂ ਨੂੰ ਛੋਹ ਕੇ ਵਿਦਿਆਰਥੀ ਰਾਸ਼ਟਰੀ ਖੇਤਰ ਤੋਂ ਇਲਾਵਾ ਆਰਮੀ, ਸਰਕਾਰੀ ਅਧਿਆਪਕ ਤੇ ਵੱਖ -ਵੱਖ ਮਹਿਕਮਿਆਂ ’ਚ ਵੱਡੇ- ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹੋ ਗਏ ਹਨ। ਇਸੇ ਤਰ੍ਹਾਂ ਸਰਨਪ੍ਰੀਤ ਸਿੰਘ ਐਮ. ਬੀ.ਬੀ. ਐਸ. ਗਜਿੰਦਰਾ ਕਾਲਜ ਤੋਂ ਕਰਕੇ ਐਮ.ਡੀ .ਵੀ ਉਥੇ ਹੀ ਕਰ ਰਿਹਾ ਹੈ ਤੇ ਅਤੁਲ ਭਨੋਟ ਐਮ. ਬੀ. ਬੀ. ਐਸ. ਰਜਿੰਦਰਾਂ ਕਾਲਜ ਤੋਂ ਕਰ ਕੇ ਐਮ. ਡੀ. ਵੀ. ਉੱਥੇ ਹੀ ਕਰ ਰਿਹਾ ਹੈ। ਸਮਰ ਨੇਬ ਐਨ. ਆਈ. ਟੀ. ਜੈਪੁਰ ਵਿਚ ਇੰਜੀਨੀਅਰ ਦੀ ਪੜ੍ਹਾਈ ਕਰ ਰਿਹ ਹੈ। ਸਕੂਲ ਦੇ ਸਾਰੇ ਕਲਾਸ ਰੂਮ ਪੂਰੀ ਤਰ੍ਹਾਂ ਏਅਰ ਕੰਡੀਸ਼ਨਰ ਹਨ। ਸਕੂਲ ਵਿਚ ਕਮਿਸ਼ਟਰੀ, ਫਿਜੀਕਸ, ਬਾਇਓਲਜੀ, ਕੰਪਿਊਟਰ ਆਦਿ ਲੈਬਾਂ ਹਨ। ਸਕੂਲ ਵਿੱਚ ਖੁੱਲਾ ਖੇਡ ਮੈਦਾਨ ਹੈ, ਜਿਸ ਵਿਚ ਫੁੱਟਬਾਲ, ਵਾਲੀਬਾਲ, ਬਾਸਕਿਟਬਾਲ, ਕਬੱਡੀ ਤੇ ਖੋ-ਖੋ ਦੇ ਮੈਦਾਨ ਹਨ। ਇਸ ਸਾਲ ਵੀ 10 ਵੀ ਅਤੇ 12 ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾਂ 100 ਫੀਸਦੀ ਰਿਹਾ ਹੈ । ਸੰਸਥਾ ਦੀ ਐਮ.ਡੀ .ਅਸ਼ਵਨੀ ਕੁਮਾਰ, ਰਜੇਸ਼ ਕੁਮਾਰ ਤੇ ਰਵੀ ਕਾਂਤ ਤੇ ਸਕੂਲ ਦੇ ਮਿਹਨਤੀ, ਉੱਚ ਯੋਗਤਾ, ਤਜਰਬੇਕਾਰ ਸਟਾਫ, ਵਿਦਿਆਰਥੀਆਂ ਨੂੰ ਅਧੁਨਿਕ ਸਿੱਖਿਆ ਪ੍ਰਣਾਲੀ ਦੇ ਅਨੁਸਾਰ ਵਧੀਆ ਸਿੱਖਿਆ ਮੁਹੱਈਆ ਕਰਵਾ ਕੇ ਸਮੇਂ ਦਾ ਹਾਣੀ ਬਣਾ ਰਿਹਾ ਹੈ । ਇਹ ਸਿੱਖਿਆ ਸੰਸਥਾਵਾਂ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਦਿਨ -ਰਾਤ ਮਿਹਨਤ ਕਰ ਰਹੀ ਹੈ । ਇਹ ਸਕੂਲ ਇਲਾਕੇ ਦੇ ਬੱਚਿਆਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਰਧਾਲੂ ਛੱਡ ਕੇ ਵਾਪਸ ਆ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਪਲਟੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਵਿਚ 5 ਡਰੋਨ ਸ਼ੋਅ ਕਰਵਾਏ ਜਾਣਗੇ-ਡੀ.ਸੀ
Ad Position 24