12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੰਤ ਫਰਾਂਸਿਸ ਸਕੂਲ ਵਲੋਂ ਨੰਨ੍ਹੇ-ਮੁੰਨਿਆਂ ਲਈ ਪਿਕਨਿਕ ਆਯੋਜਿਤ

ਕਲਾਨੌਰ, 10 ਸਤੰਬਰ (ਪੁਰੇਵਾਲ)-ਸਥਾਨਕ ਸੰਤ ਫਰਾਂਸਿਸ ਸਕੂਲ ਵਲੋਂ ਮੈਨੇਜਰ ਰੈਵਰੈਂਡ ਫਾਦਰ ਬਿਨੂ ਏ. ਐੱਮ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕਲਾਨੌਰ, 10 ਸਤੰਬਰ (ਪੁਰੇਵਾਲ)-ਸਥਾਨਕ ਸੰਤ ਫਰਾਂਸਿਸ ਸਕੂਲ ਵਲੋਂ ਮੈਨੇਜਰ ਰੈਵਰੈਂਡ ਫਾਦਰ ਬਿਨੂ ਏ.ਐੱਮ. ਦੀਆਂ ਹਦਾਇਤਾਂ ਤੇ ਪ੍ਰਿੰਸੀਪਲ ਸਿਸਟਰ ਕਿਰਨ ਰਾਵਤ ਦੀ ਅਗਵਾਈ ਹੇਠ ਮਨੋਰੰਜਨ ਭਰਪੂਰ ਪਿਕਨਿਕ ਆਯੋਜਿਤ ਕੀਤੀ ਗਈ। ਜਿਸ ’ਚ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਾਟਰ ਪਾਰਕ ਤੇ ਐਡਵੈਂਚਰ ਪਾਰਕ ਵਿਖੇ ਸਕੂਲ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਪ੍ਰਿੰ. ਸਿਸਟਰ ਕਿਰਨ ਰਾਵਤ ਨੇ ਦੱਸਿਆ ਕਿ ਬੱਚਿਆਂ ਲਈ ਇਹ ਦਿਨ ਖੁਸ਼ੀਆਂ ਤੇ ਉਤਸ਼ਾਹ ਨਾਲ ਭਰਪੂਰ ਰਿਹਾ। ਬੱਚਿਆਂ ਨੇ ਰੋਮਾਂਚਕ ਵਾਟਰ ਸਲਾਈਡਾਂ, ਐਡਵੈਂਚਰ ਗਤੀਵਿਧੀਆਂ, ਮਨੋਰੰਜਕ ਫ਼ਿਲਮ ਸ਼ੋਅ, ਡੀ.ਜੇ. ਡਾਂਸ ਤੇ ਹੋਰ ਕਈ ਮਨੋਰੰਜਕ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ। ਇਸ ਪਿਕਨਿਕ ਨੇ ਕਲਾਸ ਰੂਮ ਤੋਂ ਬਾਹਰ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਆਪਸੀ ਮਿਲਵਰਤਨ ਤੇ ਪਿਆਰ-ਭਾਵ ਵਧਾਉਣ ਦਾ ਸੁੰਦਰ ਮੌਕਾ ਪ੍ਰਦਾਨ ਕੀਤਾ। ਪ੍ਰਿੰਸੀਪਲ ਸਿਸਟਰ ਕਿਰਨ ਰਾਵਤ ਨੇ ਦੱਸਿਆ ਕਿ ਇਸ ਦੌਰਾਨ ਸਾਰਿਆਂ ਨੂੰ ਸੁਆਦਿਸ਼ਟ ਨਾਸ਼ਤਾ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ ਅਤੇ ਬਲਦੇਵ ਸਿੰਘ ਤਾਜਪੁਰ ਸ਼ੋ੍ਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬ... ਅਗਲੀ ਖ਼ਬਰ ਪਿੰਡ ਭੰਬੋਈ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24