ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਈ
ਫ਼ਤਹਿਗੜ੍ਹ ਚੂੜੀਆਂ, 6 ਸਤੰਬਰ (ਐੱਮ. ਐੱਸ.
ਫ਼ਤਹਿਗੜ੍ਹ ਚੂੜੀਆਂ, 6 ਸਤੰਬਰ (ਐੱਮ.ਐੱਸ. ਫੁੱਲ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਵਰਿੰਦਰ ਕੌਰ ਵਲੋਂ ਬਾਲ ਸ਼੍ਰੀ ਕ੍ਰਿਸ਼ਨ ਜੀ ਨੂੰ ਪ੍ਰਸ਼ਾਦ ਦਾ ਭੋਗ ਲਗਾ ਕੇ ਕੀਤੀ ਗਈ। ਉਪਰੰਤ ਭਜਨ ਗਾਇਨ ਕੀਤਾ ਗਿਆ ਤੇ ਉਨ੍ਹਾਂ ਵਲੋਂ ਲੱਡੂ ਗੋਪਾਲ ਜੀ ਨੂੰ ਝੂਲਾ ਝੁਲਾਉਣ ਦੀ ਰਸਮ ਵੀ ਅਦਾ ਕੀਤੀ ਗਈ। ਇਸ ਮੌਕੇ ਸਕੂਲ ’ਚ ਵਿਦਿਆਰਥੀਆਂ ਲਈ ਮਟਕੀ ਸਜਾਵਟ ਤੇ ਬਾਂਸੁਰੀ ਪ੍ਰਤੀਯੋਗਿਤਾ ਵੀ ਕਰਵਾਈ ਗਈ। ਇਸ ਮੌਕੇ ਬੱਚੇ ਭਗਵਾਨ ਸ਼੍ਰੀ ਕ੍ਰਿਸ਼ਨ, ਰਾਧਾ ਰਾਣੀ ਤੇ ਗੋਪੀਆਂ ਦੇ ਮਨਮੋਹਕ ਰੂਪ ’ਚ ਸੱਜੇ ਹੋਏ ਸਨ। ਬੱਚਿਆਂ ਵਲੋਂ ਸ਼੍ਰੀ ਕ੍ਰਿਸ਼ਨ, ਰਾਧਾ ਤੇ ਗੋਪੀਆਂ ਦੇ ਪਹਿਰਾਵੇ ’ਚ ਮਨਮੋਹਕ ਨਾਚ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਕੋਆਰਡੀਨੇਟਰ ਮੈਡਮ ਅਮਨਦੀਪ ਕੌਰ, ਸੁਮਿਤ ਨੇਬ ਸਮੇਤ ਸਕੂਲ ਦਾ ਸਮੂਹ ਸਟਾਫ਼ ਮਨਪ੍ਰੀਤ ਕੌਰ, ਕੁਲਬੀਰ ਕੌਰ, ਸਰਬਜੀਤ ਕੌਰ, ਸਲੋਨੀ, ਨੀਲਮ, ਅਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਅਰਸ਼ਦੀਪ ਕੌਰ, ਰਜਿੰਦਰ ਕੌਰ, ਸੋਨੀਆ, ਆਰਤੀ, ਰੂਪਨੀਤ ਕੌਰ, ਨੰਦਨੀ, ਜਸ਼ਨਪ੍ਰੀਤ ਕੌਰ, ਗੁਰਦੇਵ, ਜਗਰੂਪ, ਦਿਸ਼ਾ ਅਤੇ ਜਗਰੂਪ ਸਿੰਘ ਮੌਜ਼ੂਦ ਰਹੇ।