07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਐਸ.ਆਈ.ਆਰ.-2026-ਦਾਅਵਿਆਂ ਤੇ ਇਤਰਾਜ਼ਾਂ ਦੀ ਕਾਰਵਾਈ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਦੇ ਨਿਰਦੇਸ਼

ਪਠਾਨਕੋਟ, 6 ਸਤੰਬਰ (ਸੰਧੂ/ਵਿਨੋਦ)-ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰਬੰਧਕੀ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ-ਕਮ-ਰੋਲ ਆਬਜ਼ਰਵਰ ਅਜੀਤ ਬਾਲਾਜੀ ਜੋਸ਼ੀ ਵਲੋਂ ਜ਼ਿਲ੍ਹਾ ਪਠਾਨਕੋਟ ਦਾ ਪਹਿਲਾ ਦੌਰਾ ਕਰਕੇ ਐਸ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਸੰਧੂ/ਵਿਨੋਦ)-ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰਬੰਧਕੀ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ-ਕਮ-ਰੋਲ ਆਬਜ਼ਰਵਰ ਅਜੀਤ ਬਾਲਾਜੀ ਜੋਸ਼ੀ ਵਲੋਂ ਜ਼ਿਲ੍ਹਾ ਪਠਾਨਕੋਟ ਦਾ ਪਹਿਲਾ ਦੌਰਾ ਕਰਕੇ ਐਸ.ਆਈ.ਆਰ.-2026 ਤਹਿਤ ਦਾਅਵਿਆਂ ਤੇ ਇਤਰਾਜ਼ਾਂ/ਨੋਟਿਸ ਪੜ੍ਹਾਅ ਅਧੀਨ ਚੱਲ ਰਹੀ ਕਾਰਵਾਈ ਦੀ ਸਮੀਖਿਆ ਕੀਤੀ ਗਈ । ਇਸ ਮੌਕੇ ਰੋਲ ਆਬਜ਼ਰਵਰ ਨੇ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਨਾਲ ਮੀਟਿੰਗ ਕਰਦਿਆਂ ਬਕਾਇਆ ਕਾਰਵਾਈ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ, ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੋਗ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ । ਰੋਲ ਆਬਜ਼ਰਵਰ ਵਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ । ਮੀਟਿੰਗ ਵਿਚ ਬਸਪਾ ਤੋਂ ਤੁਲਸੀ ਰਾਮ, ਭਾਜਪਾ ਤੋਂ ਰਾਕੇਸ਼, ਕਾਂਗਰਸ ਤੋਂ ਜਰਨੈਲ ਸਿੰਘ ਤੇ ਚਰਨਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਹਰਪ੍ਰੀਤ ਸਿੰਘ ਹਾਜ਼ਰ ਸਨ । ਉਪਰੰਤ ਰੋਲ ਆਬਜ਼ਰਵਰ ਨੇ ਵਿਧਾਨ ਸਭਾ ਹਲਕਾ 002-ਭੋਆ (ਐਸ.ਸੀ.) ਦੇ ਪੋਲਿੰਗ ਸਟੇਸ਼ਨ ਨੰਬਰ 179 ਤੋਂ 182 ਦਾ ਨਿਰੀਖਣ ਕੀਤਾ ਅਤੇ ਬੀ.ਐਲ.ਓਜ਼ ਵਲੋਂ ਭਰੇ ਗਏ ਫਾਰਮਾਂ ਤੇ ਵੋਟਰਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਰਸ਼ਦੀਪ ਸਿੰਘ ਲੁਬਾਣਾ, ਈ.ਆਰ.ਓਜ਼ ਸ਼ੰਕਰ ਸ਼ਰਮਾ, ਅਰਸ਼ਦੀਪ ਸਿੰਘ ਲੁਬਾਣਾ ਤੇ ਮਨਦੀਪ ਸਿੰਘ ਮਾਨ, ਚੋਣ ਤਹਿਸੀਲਦਾਰ ਸਤਿੰਦਰ ਸਿੰਘ, ਸੀਨੀਅਰ ਚੋਣ ਕਾਨੂੰਗੋ ਯੋਗੇਸ਼ ਸਿੰਘ ਅਤੇ ਚੋਣ ਪ੍ਰੋਗਰਾਮਰ ਹਰਸ਼ਰਨ ਸਿੰਘ ਸਮੇਤ ਸਬੰਧਿਤ ਅਧਿਕਾਰੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਜਤਾਇਆ
Ad Position 24