30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕਲਾਨੌਰ ’ਚ ‘ਆਪ’ ਦੇ ਦਫ਼ਤਰ ਦਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਉਦਘਾਟਨ ਕਿਹਾ: ਕਲਾਨੌਰ ਦੇ ਲੋਕਾਂ ਦੀਆਂ ਹੁਣ ਇਥੇ ਮੁਸ਼ਕਿਲਾਂ ਸੁਣੀਆਂ ਜਾਣਗੀਆਂ

ਕਲਾਨੌਰ, 30 ਅਗਸਤ (ਪੁਰੇਵਾਲ)-ਆਮ ਆਦਮੀਂ ਪਾਰਟੀ ਵਲੋਂ ਆਪਣੀਆਂ ਗਤੀਵਿਧੀਆਂ ਚਲਾਉਣ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਮਨੋਰਥ ਨਾਲ ਸਥਾਨਕ ਕਸਬੇ ’ਚ ਤਖ਼ਤ ਮਾਰਗ ਦੇ ਸਾਹਮਣੇ ਕਾਹਲੋਂ ਮਾਰਕਿਟ ’ਚ ਆਮ ਆਦਮੀਂ ਪਾਰਟੀ ਦੇ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਅੱਜ ਬਾਬਾ ਪਰਦੀਪ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 31-08-2026
ਕਲਾਨੌਰ, 30 ਅਗਸਤ (ਪੁਰੇਵਾਲ)-ਆਮ ਆਦਮੀਂ ਪਾਰਟੀ ਵਲੋਂ ਆਪਣੀਆਂ ਗਤੀਵਿਧੀਆਂ ਚਲਾਉਣ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਮਨੋਰਥ ਨਾਲ ਸਥਾਨਕ ਕਸਬੇ ’ਚ ਤਖ਼ਤ ਮਾਰਗ ਦੇ ਸਾਹਮਣੇ ਕਾਹਲੋਂ ਮਾਰਕਿਟ ’ਚ ਆਮ ਆਦਮੀਂ ਪਾਰਟੀ ਦੇ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਅੱਜ ਬਾਬਾ ਪਰਦੀਪ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਥੇ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਕਲਾਨੌਰ ਖੇਤਰ ਦੇ ਵਰਕਰਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਇਆ ਕਰਨਗੀਆਂ। ਇਸ ਮੌਕੇ ’ਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਬਲਾਕ ਪ੍ਰਧਾਨ ਤੇ ਚੇਅਰਮੈਨ ਇੰਦਰ ਭਾਰਲ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਪੀ.ਏ.ਪੀ. ਕਲਾਨੌਰ, ਹਰਜੀਤ ਸਿੰਘ ਗੁਰਾਇਆ ਪੁਰਾਣੀ ਕਲਾਨੌਰ, ਮਨਦੀਪ ਸਿੰਘ ਬੁਲਾਰੀਆ ਚੱਕਰੀ ਕਲਾਨੌਰ, ਜਤਿੰਦਰ ਕੁਮਾਰ ਗੋਰਾ ਸਲਹੋਤਰਾ ਜੈਲਦਾਰਾਂ ਕਲਾਨੌਰ, ਅੰਕੁਰਦੀਪ ਸਿੰਘ ਗੁਰਾਇਆ, ਨਵਜੋਤ ਸਿੰਘ ਜੋਤੀ ਰੁਡਿਆਣਾ, ਸੁਖਬੀਰ ਸਿੰਘ ਸਮਰਾ, ਮੁਖਤਿਆਰ ਸਿੰਘ ਆਦਿ ਹਾਜ਼ਰ ਰਹੇ ।
Ad Position 22
No active advertisement
ਪਿਛਲੀ ਖ਼ਬਰ ਮਾਹਲ ਨੇ ਸਰਕਾਰੀ ਹਾਈ ਸਕੂਲ ਕਾਲਾ ਬਾਲਾ ਵਿਖੇ ਨਵੀਂ ਬਣੀ ਸਾਇੰਸ ਲੈਬ ਵਿਦਿਆਰਥੀਆਂ ਨੂੰ ਸਮਰਪਿਤ ਅਗਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’
Ad Position 24